ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼
Saturday, Jan 12, 2019 - 11:43 AM (IST)

ਲੁਧਿਆਣਾ (ਰਾਜਪਾਲ)-ਮਾਤਾ ਸਰਸਵਤੀ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਬੀਰਮੀ ’ਚ ਅੱਜ ਲੋਹਡ਼ੀ ਤਿਉਹਾਰ ਦੇ ਸਬੰਧ ’ਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਸਮਾਗਮ ਦਾ ਉਦਘਾਟਨ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੇ ਕਿਹਾ ਕਿ ਲੋਹਡ਼ੀ ਤਿਉਹਾਰ ਪ੍ਰੇਮ ਤੇ ਸਦਭਾਵਨਾ ਦਾ ਤਿਉਹਾਰ ਹੈ। ਇਹ ਤਿਉਹਾਰ ਸਾਨੂੰ ਮਿਲਜੁਲ ਕੇ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੰਦਾ ਹੈ। ਇੰਸਟੀਚਿਊਟ ਦੀ ਪ੍ਰਧਾਨ ਪ੍ਰਵੀਨ ਕੌਰ ਨੇ ਕਿਹਾ ਕਿ ਧੀਆਂ ਦੀ ਲੋਹਡ਼ੀ ਉਤਸ਼ਾਹ ਨਾਲ ਮਨਾਉਣਾ ਅਤਿ ਜ਼ਰੂਰੀ ਹੈ। ਫਾਈਨਾਂਸ ਡਾਇਰੈਕਟਰ ਰਾਜਿੰਦਰ ਭਾਟੀਆ ਨੇ ਕਿਹਾ ਕਿ ਲਡ਼ਕੀਆਂ ਦਾ ਮਨੋਬਲ ਵਧਾਉਣ ਲਈ ਨਵ ਜੰਮੀਆਂ ਲਡ਼ਕੀਆਂ ਦੀ ਲੋਹਡ਼ੀ ਵੀ ਮਨਾਉਣੀ ਚਾਹੀਦੀ ਹੈ। ਵਾਇਸ ਪ੍ਰਿੰਸੀਪਲ ਦਪਿੰਦਰ ਕੌਰ ਨੇ ਲੋਹਡ਼ੀ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਸ਼ਾਮ ਸੁੰਦਰ ਮਲਹੋਤਰਾ, ਰਾਜੀਵ ਢੀਂਗਰਾ, ਮੋਨੂ ਵਧਵਾ, ਰਿੰਕੂ ਦੱਤ ਆਦਿ ਨੂੰ ਸਨਮਾਨਤ ਕੀਤਾ ਗਿਆ। ਪ੍ਰਵੀਨ ਕੌਰ, ਰਾਜਿੰਦਰ ਭਾਟੀਆ, ਰਜਨੀ, ਨੇਹਾ, ਸੁਖਵੀਰ, ਮਨਪ੍ਰੀਤ, ਅਗਨੇਸ, ਅਸ਼ਪ੍ਰੀਤ, ਗਗਨਦੀਪ, ਜਸਵੀਰ, ਸ਼ਵੇਤਾ, ਆਰਤੀ, ਸੋਨੀਆ, ਜਤਿੰਦਰ ਤੇ ਵਿਦਿਆਰਥਣਾਂ ਨੇ ਲੋਹਡ਼ੀ ਬਾਲੀ।