ਘਰ ''ਤੇ ਹੀ ਕਰ ਸਕਦੇ ਹੋ ''ਹੇਅਰ ਸਪਾ’, ਜਾਣੋ ਤਰੀਕਾ

Thursday, Sep 24, 2026 - 02:22 PM (IST)

ਘਰ ''ਤੇ ਹੀ ਕਰ ਸਕਦੇ ਹੋ ''ਹੇਅਰ ਸਪਾ’, ਜਾਣੋ ਤਰੀਕਾ

ਵੈੱਬ ਡੈਸਕ - ਅੱਜਕੱਲ ਵਾਲਾਂ ਦੀ ਦੇਖਭਾਲ ਲਈ ਹੇਅਰ ਸਪਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਵਿਚ ਸਿਰਫ਼ ਵਾਲ ਧੋਣੇ ਅਤੇ ਕੰਡੀਸ਼ਨਰ ਲਗਾਉਣਾ ਹੀ ਨਹੀਂ, ਸਗੋਂ ਸਕੈਲਪ ਮਸਾਜ, ਡੀਪ ਕੰਡੀਸ਼ਨਿੰਗ ਅਤੇ ਸਟੀਮ ਵਰਗੇ ਸਟੈਂਪ ਵੀ ਸ਼ਾਮਲ ਹੁੰਦੇ ਹਨ। ਇਸ ਨਾਲ ਡਰਾਈ ਅਤੇ ਖੁਸ਼ਕ ਵਾਲਾਂ ਵਿਚ ਨਰਮੀ ਤੇ ਚਮਕ ਲਿਆਉਣ ਵਿਚ ਮਦਦ ਮਿਲ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਹਰ ਵਾਰ ਸੈਲੂਨ ਜਾਣ ਦੀ ਲੋੜ ਨਹੀਂ ਹੈ। ਕੁਝ ਬੇਸਿਕ ਚੀਜ਼ਾਂ ਦੀ ਮਦਦ ਨਾਲ ਘਰ 'ਤੇ ਵੀ ਹੇਅਰ ਸਪਾ ਕੀਤਾ ਜਾ ਸਕਦਾ ਹੈ। ਵਾਲਾਂ ਦੀ ਲੋੜ ਅਨੁਸਾਰ ਇਸ ਨੂੰ ਕੀਤਾ ਜਾ ਸਕਦਾ ਹੈ, ਹਾਲਾਂਕਿ ਇਹ ਕਿੰਨੀ ਵਾਰ ਕਰਨਾ ਹੈਂ, ਇਹ ਵਾਲਾਂ ਅਤੇ ਸਕੈਲਪ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ।

ਕਿਨ੍ਹਾਂ ਚੀਜ਼ਾਂ ਦੀ ਲੋੜ ਹੋਵੇਗੀ?
ਘਰ 'ਤੇ ਹੇਅਰ ਸਪਾ ਲਈ ਚੌੜੇ ਦੰਦਾਂ ਵਾਲੀ ਕੰਘੀ, 2-3 ਸਾਫ਼ ਤੋਲੀਏ, ਹੇਅਰ ਕਲਿੱਪਸ, ਸ਼ਾਵਰ ਕੈਪ, ਸਪਾ ਕੀਮ, ਡੀਪ ਕੰਡੀਸ਼ਨਿੰਗ ਹੇਅਰ ਮਾਸਕ, ਮਾਈਲਡ ਸ਼ੈਂਪੂ ਅਤੇ ਗਰਮ ਪਾਣੀ ਲਈ ਇਕ ਵੱਡਾ ਬਰਤਨ ਰੱਖੋ। ਸਾਰਾ ਸਾਮਾਨ ਪਹਿਲਾਂ ਤੋਂ ਤਿਆਰ ਕਰ ਲਓ, ਤਾਂ ਜੋ ਪ੍ਰਕਿਰਿਆ ਦੌਰਾਨ ਕੋਈ ਮੁਸ਼ਕਲ ਨਾ ਹੋਵੇ।

ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ
ਸਭ ਤੋਂ ਪਹਿਲਾਂ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਲਓ ਤਾਂ ਜੋ ਵਾਲਾਂ ਅਤੇ ਸਕੈਲਪ 'ਤੇ ਜੰਮੀ ਗੰਦਗੀ ਤੇ ਵਾਧੂ ਤੇਲ ਸਾਫ਼ ਹੋ ਜਾਵੇ। ਇਸ ਤੋਂ ਬਾਅਦ ਤੋਲੀਏ ਨਾਲ ਹਲਕੇ ਹੱਥਾਂ ਨਾਲ ਵਾਲ ਸੁਕਾਓ। ਉਨ੍ਹਾਂ ਨੂੰ ਪੂਰੀ ਤਰ੍ਹਾਂ ਡਰਾਈ ਨਾ ਕਰੋ, ਕਿਉਂਕਿ ਅਗਲੇ ਸਟੈਂਪ ਲਈ ਹਲਕੀ ਨਮੀ ਜ਼ਰੂਰੀ ਹੈ।

ਸਪਾ ਕ੍ਰੀਮ ਲਗਾਓ
ਚੌੜੇ ਦੰਦਾਂ ਵਾਲੀ ਕੰਘੀ ਨਾਲ ਵਾਲਾਂ ਨੂੰ ਹੌਲੀ-ਹੌਲੀ ਸੁਲਝਾ ਕੇ ਛੋਟੇ-ਛੋਟੇ ਸੈਕਸ਼ਨਾਂ ਵਿਚ ਵੰਡ ਲਓ। ਹੁਣ ਇਕ-ਇਕ ਕਰ ਕੇ ਵਾਲਾਂ ਦੀ ਲੰਬਾਈ 'ਤੇ ਸਪਾ ਕ੍ਰੀਮ ਲਗਾਓ। ਜੇ ਪ੍ਰੋਡਕਟ ਨੂੰ ਸਕੈਲਪ 'ਤੇ ਲਗਾਉਣ ਦੀ ਸਲਾਹ ਦਿੱਤੀ ਗਈ ਹੋਵੇ, ਤਾਂ ਹੀ ਉਥੇ ਲਗਾਓ। ਉਂਗਲਾਂ ਨਾਲ ਹਲਕੀ ਮਸਾਜ ਕਰਨ ਤੋਂ ਬਾਅਦ ਵਾਲਾਂ ਨੂੰ ਸ਼ਾਵਰ ਕੈਪ ਨਾਲ ਢੱਕ ਕੇ ਕੁਝ ਸਮੇਂ ਲਈ ਛੱਡ ਦਿਓ।

ਵਾਲਾਂ ਨੂੰ ਦਿਓ ਸਟੀਮ
ਇਕ ਬਰਤਨ ਵਿਚ ਪਾਣੀ ਗਰਮ ਕਰੋ ਅਤੇ ਉਸ ਵਿਚ ਸਾਫ਼ ਤੌਲੀਆ ਭਿਉਂ ਕੇ ਸਾਵਧਾਨੀ ਨਾਲ ਨਿਚੋੜ ਲਓ। ਤੌਲੀਆ ਬਹੁਤ ਜ਼ਿਆਦਾ ਗਰਮ ਨਾ ਹੋਵੇ। ਇਸ ਨੂੰ ਵਾਲਾਂ ਦੇ ਚਾਰੋਂ ਪਾਸੇ ਲਪੇਟ ਕੇ ਹਲਕੀ ਸਟੀਮ ਦਿਓ। ਇਹ ਪ੍ਰਕਿਰਿਆ 3-4 ਵਾਰ ਦੁਹਰਾਈ ਜਾ ਸਕਦੀ ਹੈ, ਪਰ ਹਰ ਵਾਰ ਤੋਲੀਏ
ਦਾ ਤਾਪਮਾਨ ਜ਼ਰੂਰ ਪਰਖੋ। 

ਕਰੋ ਡੀਪ ਕੰਡੀਸ਼ਨਰੀ
ਸਟੀਮ ਤੋਂ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਕੇ ਡੀਪ ਕੁੰਡੀਸ਼ਨਿੰਗ ਹੇਅਰ ਮਾਸਕ ਲਗਾਓ ਅਤੇ ਲਗਭਗ 20-25 ਮਿੰਟ ਲਈ ਛੱਡ ਦਿਓ। ਤਿਆਰ ਹੇਅਰ ਮਾਸਕ ਤੋਂ ਇਲਾਵਾ ਦਹੀਂ, ਸ਼ਹਿਦ ਜਾਂ ਐਵੋਕਾਡੋ ਨਾਲ ਬਣੇ ਹੋਮਮੇਡ ਮਾਸਕ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਹਾਲਾਂਕਿ, ਕਿਸੇ ਵੀ ਚੀਜ਼ ਨੂੰ ਸਕੈਲਪ 'ਤੇ ਲਗਾਉਣ ਤੋਂ ਪਹਿਲਾਂ ਐਲਰਜੀ ਜਾਂ ਜਲਣ ਦੀ ਸੰਭਾਵਨਾ ਜ਼ਰੂਰ ਜਾਂਚ ਲਓ। ਇਸ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ।

ਆਖਰੀ ਸਟੈਂਪ-ਵਾਲਾਂ ਨੂੰ ਆਰਾਮ ਨਾਲ ਸੁਕਾਓ ਵਾਲਾਂ ਨੂੰ ਤੌਲੀਏ ਨਾਲ ਰਗੜਨ ਦੀ ਬਜਾਏ ਹੌਲੇ ਹੱਥਾਂ
ਨਾਲ ਪਾਣੀ ਸੋਖੋ ਅਤੇ ਕੁਦਰਤੀ ਤਰੀਕੇ ਨਾਲ ਸੁੱਕਣ ਦਿਓ। ਗਿੱਲੇ ਵਾਲਾਂ ਵਿਚ ਤੁਰੰਤ ਕੰਘੀ ਕਰਨ ਅਤੇ ਜ਼ਿਆਦਾ ਹੀਟ ਦੇਣ ਤੋਂ ਬਚੋ। ਇਸ ਤਰ੍ਹਾਂ ਆਸਾਨੀ ਨਾਲ ਘਰ 'ਤੇ ਹੇਅਰ ਸਪਾ ਕੀਤਾ ਜਾ ਸਕਦਾ ਹੈ। ਜੇ ਸਕੈਲਪ 'ਤੇ ਜ਼ਖ਼ਮ, ਇਨਫੈਕਸ਼ਨ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਪਹਿਲਾਂ ਮਾਹਿਰ ਦੀ ਸਲਾਹ ਲੈਣਾ ਬਿਹਤਰ ਰਹੇਗਾ।  
 


author

Sunaina

Content Editor

Related News