ਇਨ੍ਹਾਂ ਟਿਪਸ ਨਾਲ ਪਤੀ-ਪਤਨੀ ਬੱਚੇ ਦੇ ਜਨਮ ਤੋਂ ਬਾਅਦ ਵੀ ਰੋਮਾਂਸ ''ਚ ਨਹੀਂ ਆਉਣ ਦੇਣਗੇ ਕਮੀ
Thursday, Aug 08, 2024 - 02:45 PM (IST)
ਜਲੰਧਰ (ਬਿਊਰੋ)- ਬੱਚੇ ਦਾ ਜਨਮ ਪਤੀ-ਪਤਨੀ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਂਦਾ ਹੈ। ਹਾਲਾਂਕਿ ਪਹਿਲੀ ਵਾਰ ਮਾਤ ਪਿਤਾ ਬਣਨਾ ਕਈ ਨਵੀਆਂ ਚੁਣੌਤੀਆਂ ਵੀ ਲੈ ਕੇ ਆਉਂਗਾ। ਇਨ੍ਹਾਂ ਚੁਣੌਤੀਆਂ ਕਾਰਨ ਪਤੀ ਪਤਨੀ ਵਿਚਕਾਰ ਦੂਰੀ ਵੀ ਪੈਦਾ ਹੋ ਸਕਦੀ ਹੈ। ਇੱਕ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਅਤੇ ਨੇੜਤਾ ਨੂੰ ਵਧਾਉਣ ਲਈ, ਮਾਤਾ-ਪਿਤਾ ਦਾ ਰੋਲ ਨਿਭਾਉਂਦੇ ਹੋਏ ਆਪਣੇ ਆਪਸੀ ਰਿਸ਼ਤੇ ਨੂੰ ਤਰਜੀਹ ਦੇਣਾ ਮਹੱਤਵਪੂਰਨ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁੱਝ ਟਿਪਸ ਲੈ ਕੇ ਆਏ ਹਾਂ…
ਕੁਆਲਿਟੀ ਟਾਈਮ ਨੂੰ ਤਰਜੀਹ ਦਿਓ : ਤੁਹਾਡੇ ਬੱਚੇ ਦੇ ਆਉਣ ਤੋਂ ਬਾਅਦ, ਇੱਕ ਦੂਜੇ ਲਈ ਸਮਾਂ ਕੱਢਣਾ ਮਹੱਤਵਪੂਰਨ ਹੋ ਜਾਂਦਾ ਹੈ। ਪਰਿਵਾਰ ਦੇ ਮੈਂਬਰਾਂ ਨੂੰ ਕੁਝ ਜ਼ਿੰਮੇਵਾਰੀਆਂ ਸੌਂਪੋ ਜਾਂ ਥੋੜੇ ਜਿਹੇ ਖਾਲੀ ਸਮੇਂ ਦਾ ਫਾਇਦਾ ਲਓ, ਜਦੋਂ ਬੱਚਾ ਸੌਂ ਰਿਹਾ ਹੋਵੇ। ਉਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ ਜਿਹਨਾਂ ਦਾ ਤੁਸੀਂ ਦੋਵੇਂ ਆਨੰਦ ਲੈਂਦੇ ਹੋ ਅਤੇ ਆਪਣੇ ਸਾਥੀ ਨੂੰ ਸਪੈਸ਼ਲ ਮਹਿਸੂਸ ਕਰਵਾਓ। ਇਕਾਂਤ ਦੇ ਇਹ ਪਲ ਤੁਹਾਡੇ ਭਾਵਨਾਤਮਕ ਸਬੰਧ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ।
ਇਕ ਦੂਜੇ ਦਾ ਰੱਖੋ ਖਿਆਲ : ਨਵਜੰਮੇ ਬੱਚੇ ਦੀ ਦੇਖਭਾਲ ਦੇ ਨਾਲ ਮਾਪਿਆਂ ਦੇ ਤੇ ਖਾਸ ਕਰਕੇ ਮਾਵਾਂ ਦੇ ਸੋਨ ਦੇ ਪੈਟ੍ਰਨ ਵਿੱਚ ਬਹੁਤ ਜ਼ਿਆਦਾ ਬਦਲਾਅ ਆਉਂਦਾ ਹੈ। ਇਸ ਕਾਰਨ ਕਈ ਵਾਰ ਮੂਡ ਥਕਾਵਟ ਭਰਿਆ ਅਤੇ ਚਿੜਚਿੜਾ ਰਹਿੰਦਾ ਹੈ। ਰਾਤ ਨੂੰ ਬੱਚੇ ਦੀ ਦੇਖਭਾਲ ਕਰਨ ਲਈ ਆਪਣੇ ਸਾਥੀ ਨਾਲ ਵਾਰੀ-ਵਾਰੀ ਸਹਿਯੋਗ ਕਰੋ, ਜਿਸ ਨਾਲ ਤੁਹਾਡੇ ਵਿੱਚੋਂ ਹਰੇਕ ਨੂੰ ਢੁਕਵਾਂ ਆਰਾਮ ਮਿਲ ਸਕੇ। ਇੰਝ ਕਰਨ ਨਾਲ ਤੁਸੀਂ ਨੀਂਦ ਪੂਰੀ ਲੈ ਸਕੋਗੇ ਤੇ ਇਸ ਨਾਲ ਤਣਾਅ ਵੀ ਘੱਟ ਹੋਵੇਗਾ।
ਬੇਬੀ ਮੂਨ ਦੀ ਪਲਾਨਿੰਗ ਕਰੋ : ਜੇਕਰ ਤੁਹਾਡੇ ਲਈ ਮੁਮਕਿਨ ਹੋਵੇ ਤਾਂ ਤੁਸੀਂ ਇੱਕ ਦੂਜੇ ਨਾਲ ਕੁਆਲਿਟੀ ਟਾਈਮ ਬਿਤਾਉਣ ਲਈ ਬੇਬੀ ਮੂਨ ਪਲਾਨ ਕਰ ਸਕਦੇ ਹੋ। ਅਜਿਹੇ ‘ਚ ਆਪਣੇ ਪਾਰਟਨਰ ਅਤੇ ਬੱਚੇ ਦੇ ਨਾਲ ਕਿਸੇ ਚੰਗੀ ਜਗ੍ਹਾ ‘ਤੇ ਜਾਣ ਦੀ ਯੋਜਨਾ ਬਣਾਓ।
ਸਵੈ-ਸੰਭਾਲ ਜ਼ਰੂਰੀ ਹੈ : ਆਪਣੇ ਸਾਥੀ ਅਤੇ ਬੱਚੇ ਦੀ ਦੇਖਭਾਲ ਦੇ ਵਿਚਕਾਰ, ਸਵੈ-ਦੇਖਭਾਲ ਜਾਂ ਸਵੈ-ਸੰਭਾਲ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ। ਆਪਣੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੇ ਰਿਸ਼ਤੇ ‘ਤੇ ਭਾਵਨਾਤਮਕ ਥਕਾਵਟ ਅਤੇ ਤਣਾਅ ਪੈਦਾ ਹੋ ਸਕਦਾ ਹੈ। ਉਹਨਾਂ ਗਤੀਵਿਧੀਆਂ ਲਈ ਸਮਾਂ ਕੱਢੋ ਜਿਹਨਾਂ ਦਾ ਤੁਸੀਂ ਆਨੰਦ ਮਾਣਦੇ ਹੋ। ਆਪਣੀ ਤੰਦਰੁਸਤੀ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਸਾਥੀ ਤੇ ਬੱਚੇ ਲਈ ਬਿਹਤਰ ਸਮਾਂ ਕੱਢ ਸਕੋਗੇ।