ਫਟੀਆਂ ਅੱਡੀਆਂ ਨੂੰ ਜਲਦੀ ਠੀਕ ਕਰਨਗੇ ਇਹ ਅਸਰਦਾਰ ਤਰੀਕੇ

12/15/2018 1:45:55 PM

ਨਵੀਂ ਦਿੱਲੀ— ਪੈਰਾਂ 'ਚ ਸਲੀਪਰ ਨਾ ਪਹਿਨ ਕੇ ਰੱਖਣ ਜਾਂ ਉਨ੍ਹਾਂ ਦੀ ਸਹੀ ਤਰੀਕਿਆਂ ਨਾਲ ਦੇਖਭਾਲ ਨਾ ਕਰਨ ਨਾਲ ਵੀ ਅੱਡੀਆਂ ਸਖਤ ਹੋ ਕੇ ਫਟਣ ਲੱਗਦੀਆਂ ਹਨ। ਕਈ ਵਾਰ ਫਟੀਆਂ ਅੱਡੀਆਂ ਕਾਰਨ ਦੂਜਿਆਂ ਸਾਹਮਣੇ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਉਂਝ ਹੀ ਇਸੇ ਵਜ੍ਹਾ ਨਾਲ ਲੜਕੀਆਂ ਆਪਣੇ ਮਨਪਸੰਦ ਸੈਂਡਲ ਵੀ ਨਹੀਂ ਪਹਿਨ ਪਾਉਂਦੀਆਂ। ਜੇਕਰ ਤੁਸੀਂ ਵੀ ਪੈਰਾਂ ਦੀ ਖੂਬਸੂਰਤੀ ਵਾਪਸ ਪਾਉਣਾ ਚਾਹੁੰਦੀ ਹੋ ਅਤੇ ਅੱਡੀਆਂ ਨੂੰ ਮੁਲਾਇਮ ਰੱਖਣ ਦਾ ਅਸਰਦਾਰ ਤਰੀਕਾ ਲੱਭ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ 4 ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ ਫਟੀਆਂ ਅੱਡੀਆਂ ਤੋਂ ਰਾਹਤ ਦਿਵਾਉਣਗੇ।
 

ਤਰੀਕਾ-1
- 1/2 ਕੱਪ ਵਿਨੇਗਰ
- 1/4 ਕੱਪ ਮਾਊਥਵਾਸ਼ 
- 1/2 ਕੱਪ ਕੋਸਾ ਪਾਣੀ 
ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੇਸਟ ਤਿਆਰ ਕਰੋ ਅਤੇ 10-15 ਮਿੰਟ ਲਈ ਪੈਰਾਂ 'ਤੇ ਲਗਾ ਕੇ ਰੱਖੋ। ਫਿਰ ਸਾਫ ਕੱਪੜੇ ਨਾਲ ਲੇਪ ਨੂੰ ਸਾਫ ਕਰੋ।
 

ਤਰੀਕਾ-2 
- 2 ਕੱਪ ਹਾਈਡ੍ਰੋਜਨ ਪੈਰੋਕਸਾਈਡ 
- 2 ਕੱਪ ਗਰਮ ਪਾਣੀ 
- ਫੁੱਟ ਫਾਇਲ ਜਾਂ ਪਿਊਮਿਸ ਪੱਥਰ 
- ਲੋਸ਼ਨ 
- ਜ਼ੁਰਾਬਾਂ
ਗਰਮ ਪਾਣੀ 'ਚ ਹਾਈਡੋਜਨ ਪੈਰੋਕਸਾਈਡ ਪਾਓ ਤੇ 20-30 ਮਿੰਟ ਲਈ ਆਪਣੇ ਪੈਰਾਂ ਨੂੰ ਇਸ 'ਚ ਭਿਓਂ ਦਿਓ। ਫਿਰ ਆਪਣੇ ਪੈਰਾਂ ਨੂੰ ਤੋਲੀਏ ਨਾਲ ਸੁਕਾਓ ਅਤੇ ਮ੍ਰਿਤ ਚਮੜੀ ਨੂੰ ਹਟਾਉਣ ਲਈ ਫੁੱਟ ਫਾਇਲ ਦਾ ਇਸਤੇਮਾਲ ਕਰੋ। ਫਿਰ ਪੈਰਾਂ 'ਤੇ ਲੋਸ਼ਨ ਲਗਾਓ ਅਤੇ ਜ਼ੁਰਾਬਾਂ ਦੇ ਨਾਲ ਪੈਰਾਂ ਨੂੰ ਕਵਰ ਕਰੋ। ਫਿਰ ਸਵੇਰੇ ਮੁਲਾਇਮ ਪੈਰ ਪਾਓ।
 

ਤਰੀਕਾ-3 
- ਵਿਕਸ ਵੈਪੋਰਬ
- ਜ਼ੁਰਾਬਾਂ 
- ਕੋਸਾ ਪਾਣੀ
- ਨਮਕ 
ਆਪਣੀਆਂ ਫਟੀਆਂ ਅੱਡੀਆਂ 'ਤੇ ਵਿਕਸ ਵੈਪੋਰਬ ਲਗਾਓ। ਰਾਤਭਰ ਲਈ ਜ਼ੁਰਾਬਾਂ ਨੂੰ ਪਹਿਨ ਕੇ ਸੋ ਜਾਓ। ਸਵੇਰੇ ਉੱਠ ਕੇ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਫਿਰ ਆਪਣੇ ਪੈਰਾਂ ਨੂੰ ਨਮਕ ਵਾਲੇ ਕੋਸੇ ਪਾਣੀ 'ਚ ਪਾ ਕੇ ਰੱਖੋ। 10 ਮਿੰਟ ਬਾਅਦ ਆਪਣੇ ਪੈਰਾਂ 'ਚ ਬਦਲਾਅ ਦੇਖੋ।
 

ਤਰੀਕਾ-4 
- 1/2 ਬੇਕਿੰਗ ਸੋਡਾ 
- 1 ਵਿਨੇਗਰ 
- ਕੋਸਾ ਪਾਣੀ
ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫਿਰ ਆਪਣੇ ਪੈਰਾਂ ਨੂੰ 15-20 ਮਿੰਟ ਲਈ ਇਸ ਪਾਣੀ 'ਚ ਡੁੱਬੋ ਕੇ ਰੱਖੋ ਅਤੇ ਬਾਅਦ 'ਚ ਪੈਰਾਂ ਨੂੰ ਤੋਲੀਏ ਨਾਲ ਸੁਕਾਓ।


Neha Meniya

Content Editor

Related News