ਕਿੱਥੋਂ ਤੇ ਕਿਵੇਂ ਭਾਰਤ ਆਈ 'ਜਲੇਬੀ'? ਜਾਣੋ ਕੀ ਹੈ ਇਸ ਮਠਿਆਈ ਦਾ ਇਤਿਹਾਸ
Thursday, Nov 28, 2024 - 12:47 PM (IST)
ਵੈੱਬ ਡੈਸਕ- ਜਦੋਂ ਵੀ ਜਲੇਬੀ ਦਾ ਜ਼ਿਕਰ ਆਉਂਦਾ ਹੈ ਤਾਂ ਸਭ ਦੇ ਦਿਮਾਗ਼ ਵਿੱਚ ਗਰਮਾ-ਗਰਮ ਚਾਸ਼ਨੀ ਵਿੱਚੋਂ ਛਣ ਕੇ ਕੱਢੀ ਹੋਈ ਕੁਰਕੁਰੀ ਜਲੇਬੀ ਦੀ ਫ਼ੋਟੋ ਬਣ ਜਾਂਦੀ ਹੈ। ਕਈ ਥਾਵਾਂ ਉੱਤੇ ਅੱਜਕੱਲ੍ਹ ਰਬੜੀ ਦੇ ਨਾਲ ਗਰਮਾ-ਗਰਮ ਜਲੇਬੀ ਸਰਵ ਕੀਤੀ ਜਾਂਦੀ ਹੈ। ਬੀਤੇ ਦਿਨੀਂ ਜਲੇਬੀ ਇੱਕ ਸਿਆਸੀ ਮੁੱਦਾ ਵੀ ਬਣਿਆ ਹੋਇਆ ਸੀ। ਖ਼ੈਰ ਸਿਆਸਤ ਦੀ ਗੱਲ ਨਾ ਕਰਕੇ ਅੱਜ ਅਸੀਂ ਸਿਰਫ਼ ਜਲੇਬੀ ਦੀ ਗੱਲ ਕਰਾਂਗੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਜਲੇਬੀ ਕਿੱਥੋਂ ਆਈ। ਕਿਸ ਦੇਸ਼ ਵਿੱਚ ਇਸ ਦੀ ਖੋਜ ਹੋਈ। ਵੈਸੇ ਆਮ ਤੌਰ ਉੱਤੇ ਲੋਕਾਂ ਨੂੰ ਲੱਗਦਾ ਹੈ ਕਿ ਭਾਰਤ ਵਿੱਚ ਹੀ ਜਲੇਬੀ ਦੀ ਖੋਜ ਹੋਈ ਪਰ ਅਜਿਹਾ ਨਹੀਂ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਲੇਬੀ ਕੋਈ ਭਾਰਤੀ ਮਿਠਾਈ ਨਹੀਂ ਹੈ। ਇਹ ਭਾਰਤ ਦੇ ਬਾਹਰੋਂ ਆਈ ਅਤੇ ਦੇਸ਼ ਦੇ ਹਰ ਕੋਨੇ ਵਿੱਚ ਮਸ਼ਹੂਰ ਹੋਈ, ਇਸ ਵੇਲੇ ਜਲੇਬੀ ਨੂੰ ਇਸ ਤਰ੍ਹਾਂ ਲੋਕ ਅਪਣਾ ਚੁੱਕੇ ਹਨ ਕਿ ਜਲੇਬੀ ਪੂਰੀ ਤਰ੍ਹਾਂ ਭਾਰਤੀ ਹੋ ਗਈ ਹੈ।
ਇਹ ਵੀ ਪੜ੍ਹੋ- ਸਬਜ਼ੀ 'ਚ ਨਮਕ ਤੇਜ਼ ਹੋਣ 'ਤੇ ਕੀ ਕਰੀਏ, ਇਸ ਤਰੀਕੇ ਨੂੰ ਅਪਣਾ ਕੇ ਕਰੋ ਠੀਕ
ਆਓ ਜਾਣਦੇ ਹਾਂ ਅਸਲ ਵਿੱਚ ਜਲੇਬੀ ਕਿੱਥੋਂ ਆਈ?
ਜਲੇਬੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਈਰਾਨ ਦੀ ਮਿਠਾਈ ਹੈ। ਈਰਾਨ ਵਿੱਚ ਇਸ ਨੂੰ ਜੁਲਾਬੀਆ ਜਾਂ ਜੁਲੁਬੀਆ ਵਜੋਂ ਜਾਣਿਆ ਜਾਂਦਾ ਸੀ। ਇਤਿਹਾਸਕਾਰਾਂ ਅਨੁਸਾਰ 500 ਸਾਲ ਪਹਿਲਾਂ ਜਦੋਂ ਤੁਰਕੀ ਦੇ ਹਮਲਾਵਰ ਭਾਰਤ ਆਏ ਸਨ ਤਾਂ ਉਹ ਇਸ ਨੂੰ ਆਪਣੇ ਨਾਲ ਭਾਰਤ ਲੈ ਆਏ ਸਨ। ਉਦੋਂ ਤੋਂ, ਜਲੇਬੀ ਭਾਰਤ ਵਿੱਚ ਵੀ ਬਣਨੀ ਸ਼ੁਰੂ ਹੋ ਗਈ ਅਤੇ ਹੌਲੀ-ਹੌਲੀ ਇਹ ਪ੍ਰਸਿੱਧ ਹੋ ਗਈ। ਹੁਣ ਇੱਕ ਸਵਾਲ ਇਹ ਵੀ ਹੈ ਕਿ ਜਲੇਬੀ ਸ਼ਬਦ ਕਿਸ ਭਾਸ਼ਾ ਤੋਂ ਆਇਆ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਜਲੇਬੀ ਮੂਲ ਰੂਪ ਵਿੱਚ ਅਰਬੀ ਸ਼ਬਦ ਹੈ। ਕਈ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ‘ਜਲਾਬੀਆ’ ਸ਼ਬਦ ਅਤੇ ਮਿਠਾਈ ਦਾ ਜ਼ਿਕਰ ਮੱਧਕਾਲੀ ਕਿਤਾਬ ‘ਕਿਤਾਬ-ਅਲ-ਤਬਿਕ’ ਵਿਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸਰਦੀਆਂ 'ਚ ਸ਼ਹਿਦ ਸਣੇ ਇਨ੍ਹਾਂ 8 ਚੀਜ਼ਾਂ ਨੂੰ ਬਣਾਓ ਰੂਟੀਨ ਦਾ ਹਿੱਸਾ, ਬੀਮਾਰੀਆਂ ਤੋਂ ਰਹੋਗੇ ਦੂਰ
ਇਸ ਦੇਸ਼ ਦੀ ਰਾਸ਼ਟਰੀ ਮਿਠਾਈ ਹੈ ਜਲੇਬੀ
ਜਲੇਬੀ ਨੂੰ ਭਾਰਤ ਦੀ ਰਾਸ਼ਟਰੀ ਮਿਠਾਈ ਮੰਨਿਆ ਜਾਂਦਾ ਹੈ। ਜਲੇਬੀ ਨੂੰ ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਬਹੁਤ ਪਸੰਦ ਕੀਤਾ ਜਾਂਦਾ ਹੈ। ਪੂਰਬੀ ਭਾਰਤ ਵਿੱਚ ਇਸ ਨੂੰ ਜਿਲਾਬੀ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਲੇਬੀ ਨੂੰ ਭਾਰਤ ਵਿੱਚ 15ਵੀਂ ਸਦੀ ਵਿੱਚ ਅਪਣਾਇਆ ਗਿਆ ਸੀ। ਇਸ ਤੋਂ ਬਾਅਦ ਇਹ ਹੌਲੀ ਹੌਲੀ ਭਾਰਤੀਆਂ ਦੀ ਪਸੰਦ ਬਣ ਗਈ ਤੇ ਦੇਖਦੇ ਹੀ ਦੇਖਦੇ ਇਹ ਸਾਡੀ ਰਾਸ਼ਟਰੀ ਮਿਠਾਈ ਬਣ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ