Expired ਬਿਊਟੀ ਪ੍ਰੋਡਕਟ ਦੀ ਇਨ੍ਹਾਂ ਕੰਮਾਂ ਲਈ ਕਰੋ ਵਰਤੋ
Friday, May 12, 2017 - 12:43 PM (IST)

ਨਵੀਂ ਦਿੱਲੀ— ਔਰਤਾਂ ਨੂੰ ਮੇਕਅੱਪ ਅਤੇ ਤਿਆਰ ਹੋਣ ਦਾ ਬਹੁਤ ਸ਼ੋਂਕ ਹੁੰਦਾ ਹੈ ਇਸ ਲਈ ਉਹ ਮਹਿੰਗੇ ਤੋਂ ਮਹਿੰਗੇ ਪ੍ਰੋਡਕਟ ਖਰੀਦਦੀਆਂ ਹਨ। ਕਈ ਵਾਰ ਤਾਂ ਇਹ ਪ੍ਰੋਡਕਟ ਇਨ੍ਹੇ ਮਹਿੰਗੇ ਹੁੰਦੇ ਹਨ ਅਤੇ ਔਰਤਾਂ ਉਨ੍ਹਾਂ ਦਾ ਜ਼ਿਆਦਾ ਇਸਤੇਮਾਲ ਵੀ ਨਹੀਂ ਕਰਦੀਆਂ ਹਨ। ਇਹ ਇੰਝ ਪਏ ਹੀ ਐਕਸਪਾਇਰ ਹੋ ਜਾਂਦੇ ਹਨ। ਇਨ੍ਹਾਂ ਨੂੰ ਐਰਸਪਾਇਰ ਹੋ ਜਾਣ ਤੋਂ ਬਾਅਦ ਚਮੜੀ ''ਤੇ ਲਗਾਇਆ ਵੀ ਨਹੀਂ ਜਾ ਸਕਦਾ। ਇਸ ਨਾਲ ਇੰਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਤੁਸੀਂ ਇਸ ਨੂੰ ਸੁੱਟਣ ਦੀ ਬਜਾਏ ਹੋਰ ਵੀ ਕਈ ਤਰੀਕਿਆਂ ਨਾਲ ਵੀ ਇਸਤੇਮਾਲ ਕਰ ਸਕਦੇ ਹੋ।
1. ਐਕਸਪਾਇਰ ਪਰਫਿਊਮ
ਕੁਝ ਪਰਫਿਊਮ ਜਲਦੀ ਖਰਾਬ ਹੋ ਜਾਂਦੇ ਹਨ ਇਨ੍ਹਾਂ ਨੂੰ ਸਰੀਰ ''ਤੇ ਲਗਾਉਣਾ ਠੀਕ ਨਹੀਂ ਹੁੰਦਾ। ਤੁਸੀਂ ਇਸ ਨੂੰ ਰੂਮ ਫ੍ਰੈਸ਼ਨਰ ਦੀ ਤਰ੍ਹਾਂ ਇਸਤੇਮਾਲ ਕਰ ਸਕਦੀ ਹੋ। ਇਸ ਨਾਲ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਤੁਸੀਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਵੀ ਕਰ ਸਕਦੀ ਹੋ।
2. ਫੇਸ਼ਿਅਲ ਟੋਨਰ
ਫੇਸ਼ਿਅਲ ਟੋਨਰ ਜੇ ਐਕਸਪਾਇਰ ਹੋ ਗਿਆ ਹੈ ਤਾਂ ਇਸ ਨੂੰ ਤੁਸੀਂ ਟੇਬਲ, ਟਾਈਲਸ ਅਤੇ ਸ਼ੀਸ਼ੇ ਨੂੰ ਸਾਫ ਕਰਨ ਲਈ ਵੀ ਇਸਤੇਮਾਲ ਕਰ ਸਕਦੀ ਹੋ।
3. ਆਈਸ਼ੈਡੋ
ਅੱਖਾਂ ਨੂੰ ਖੂਬਸੂਰਤ ਬਣਾਉਣ ਵਾਲਾ ਆਈਸ਼ੈਡੋ ਜੇ ਖਰਾਬ ਹੋ ਜਾਵੇ ਤਾਂ ਤੁਸੀਂ ਇਸ ਨੂੰ ਨੇਲ ਪੇਂਟ ''ਚ ਮਿਕਸ ਕਰ ਕੇ ਜਾਂ ਫਿਰ ਨੇਲ ਆਰਟ ਲਈ ਵੀ ਇਸਤੇਮਾਲ ਕਰ ਸਕਦੀ ਹੋ।
4. ਮੇਕਅੱਪ ਬੁਰਸ਼
ਮੇਕਅੱਪ ਬੁਰਸ਼ ਜੇ ਖਰਾਬ ਹੋ ਜਾਵੇ ਤਾਂ ਤੁਸੀਂ ਇਸ ਨਾਲ ਕੀਬੋਰਡ ਜਾਂ ਫਿਰ ਖਿੜਕੀਆਂ ਦੇ ਮੁਸ਼ਕਲ ਕੋਨਿਆਂ ਦੀ ਇਸ ਨਾਲ ਸਫਾਈ ਕਰ ਸਕਦੇ ਹੋ।