ਚਮਕਦਾਰ ਸਕਿਨ ਲਈ ਇੰਝ ਕਰੋ ਤੁਲਸੀ ਦੀ ਵਰਤੋਂ, ਮਿਲੇਗਾ ਬੇਮਿਸਾਲ ਨਿਖਾਰ

Thursday, Jun 04, 2026 - 01:41 PM (IST)

ਚਮਕਦਾਰ ਸਕਿਨ ਲਈ ਇੰਝ ਕਰੋ ਤੁਲਸੀ ਦੀ ਵਰਤੋਂ, ਮਿਲੇਗਾ ਬੇਮਿਸਾਲ ਨਿਖਾਰ

ਵੈੱਬ ਡੈਸਕ - ਹਿੰਦੂ ਧਰਮ ਅਤੇ ਆਯੁਰਵੇਦ 'ਚ ਤੁਲਸੀ ਦੇ ਪੌਦੇ ਨੂੰ ਬਹੁਤ ਪਵਿੱਤਰ ਅਤੇ ਗੁਣਕਾਰੀ ਮੰਨਿਆ ਗਿਆ ਹੈ। ਅਕਸਰ ਲੋਕ ਖੰਘ, ਜ਼ੁਕਾਮ ਜਾਂ ਇਮਿਊਨਿਟੀ ਵਧਾਉਣ ਲਈ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਹਤ ਦੇ ਨਾਲ-ਨਾਲ ਤੁਲਸੀ ਤੁਹਾਡੀ ਚਮੜੀ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ? ਅੱਜ-ਕੱਲ੍ਹ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਬਜਾਏ ਲੋਕ ਕੁਦਰਤੀ ਚੀਜ਼ਾਂ ਵੱਲ ਵੱਧ ਰਹੇ ਹਨ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਚਿਹਰੇ 'ਤੇ ਸਿੱਧੀ ਤੁਲਸੀ ਲਗਾਈ ਜਾ ਸਕਦੀ ਹੈ? ਆਓ ਜਾਣਦੇ ਹਾਂ ਇਸ ਦਾ ਜਵਾਬ ਅਤੇ ਵਰਤੋਂ ਦਾ ਸਹੀ ਤਰੀਕਾ।

ਚਿਹਰੇ 'ਤੇ ਤੁਲਸੀ ਲਗਾਉਣ ਦੇ ਚਮਤਕਾਰੀ ਫਾਇਦੇ :-

ਕੀਲ-ਮੁਹਾਸਿਆਂ ਦਾ ਖ਼ਾਤਮਾ
- ਤੁਲਸੀ 'ਚ ਸ਼ਕਤੀਸ਼ਾਲੀ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਹ ਚਿਹਰੇ 'ਤੇ ਪਿੰਪਲਸ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਜੜ੍ਹ ਤੋਂ ਖ਼ਤਮ ਕਰਨ 'ਚ ਮਦਦ ਕਰਦੀ ਹੈ।

ਦਾਗ-ਧੱਬੇ ਅਤੇ ਪਿਗਮੈਂਟੇਸ਼ਨ ਤੋਂ ਛੁਟਕਾਰਾ
- ਜੇਕਰ ਤੁਹਾਡੇ ਚਿਹਰੇ 'ਤੇ ਪਿੰਪਲਸ ਦੇ ਕਾਲੇ ਨਿਸ਼ਾਨ ਜਾਂ ਛਾਈਆਂ ਹਨ, ਤਾਂ ਤੁਲਸੀ ਦਾ ਨਿਯਮਿਤ ਇਸਤੇਮਾਲ ਚਮੜੀ ਦੀ ਰੰਗਤ ਨੂੰ ਸਾਫ਼ ਕਰਦਾ ਹੈ।

ਉਮਰ ਦੇ ਅਸਰ ਨੂੰ ਰੋਕੇ 
- ਤੁਲਸੀ 'ਚ ਮੌਜੂਦ ਐਂਟੀ-ਆਕਸੀਡੈਂਟਸ ਚਮੜੀ 'ਚ ਕੱਸਾਅ ਲਿਆਉਂਦੇ ਹਨ, ਜਿਸ ਨਾਲ ਸਮੇਂ ਤੋਂ ਪਹਿਲਾਂ ਝੁਰੜੀਆਂ ਆਉਣ ਦੀ ਸਮੱਸਿਆ ਘੱਟ ਹੁੰਦੀ ਹੈ।

ਕੁਦਰਤੀ ਗਲੋਅ 
- ਇਹ ਚਿਹਰੇ ਦੀ ਡੂੰਘਾਈ ਨਾਲ ਸਫ਼ਾਈ ਕਰਕੇ ਵਾਧੂ ਤੇਲ ਅਤੇ ਗੰਦਗੀ ਨੂੰ ਬਾਹਰ ਕੱਢਦੀ ਹੈ, ਜਿਸ ਨਾਲ ਚਿਹਰਾ ਖਿੜਿਆ-ਖਿੜਿਆ ਨਜ਼ਰ ਆਉਂਦਾ ਹੈ।

ਚਿਹਰੇ 'ਤੇ ਤੁਲਸੀ ਲਗਾਉਣ ਦੇ 3 ਸਭ ਤੋਂ ਬੈਸਟ ਤਰੀਕੇ :-

ਤੁਲਸੀ ਅਤੇ ਗੁਲਾਬ ਜਲ 
- 10-12 ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਪੇਸਟ ਬਣਾਓ, ਇਸ 'ਚ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ 15 ਮਿੰਟ ਲਈ ਲਗਾਓ।

ਤੁਲਸੀ ਅਤੇ ਦਹੀਂ 
- ਜੇਕਰ ਤੁਹਾਡੀ ਚਮੜੀ ਰੁੱਖੀ ਹੈ, ਤਾਂ ਤੁਲਸੀ ਦੇ ਪੇਸਟ 'ਚ ਇਕ ਚਮਚ ਦਹੀਂ ਮਿਲਾ ਕੇ ਲਗਾਓ, ਇਸ ਨਾਲ ਚਿਹਰੇ ਨੂੰ ਨਮੀ ਮਿਲੇਗੀ।

ਤੁਲਸੀ ਅਤੇ ਨਿੰਬੂ 
- ਆਇਲੀ ਸਕਿਨ ਵਾਲੇ ਲੋਕ ਤੁਲਸੀ ਦੇ ਰਸ 'ਚ 2-3 ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਪਿੰਪਲਸ ਵਾਲੀ ਜਗ੍ਹਾ 'ਤੇ ਲਗਾ ਸਕਦੇ ਹਨ।

ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ :-

ਤੁਲਸੀ ਪੂਰੀ ਤਰ੍ਹਾਂ ਕੁਦਰਤੀ ਹੈ, ਪਰ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਚਿਹਰੇ 'ਤੇ ਸਿੱਧਾ ਲਗਾਉਣ ਤੋਂ ਪਹਿਲਾਂ ਆਪਣੀ ਗਰਦਨ ਜਾਂ ਕੰਨ ਦੇ ਪਿੱਛੇ  ਪੈਚ ਟੈਸਟ ਜ਼ਰੂਰ ਕਰੋ। ਜੇਕਰ ਤੁਹਾਨੂੰ ਜਲਨ ਜਾਂ ਲਾਲੀ ਮਹਿਸੂਸ ਹੋਵੇ, ਤਾਂ ਇਸ ਦੀ ਵਰਤੋਂ ਸਿੱਧੀ ਚਿਹਰੇ 'ਤੇ ਨਾ ਕਰੋ।

 


author

Sunaina

Content Editor

Related News