ਬੱਚਿਆਂ ਦੀਆਂ ਆਦਤਾਂ ਨੂੰ ਸਮਝਣ ਦੀ ਕਰੋ ਕੋਸ਼ਿਸ਼, ਇਹ ਗੱਲਾਂ ਹੋ ਸਕਦੀਆਂ ਨੇ ਬੱਚੇ ਦੀ ਪ੍ਰਤਿਭਾ ਦੀ ਨਿਸ਼ਾਨੀ

Sunday, Sep 01, 2024 - 03:06 PM (IST)

ਬੱਚਿਆਂ ਦੀਆਂ ਆਦਤਾਂ ਨੂੰ ਸਮਝਣ ਦੀ ਕਰੋ ਕੋਸ਼ਿਸ਼, ਇਹ ਗੱਲਾਂ ਹੋ ਸਕਦੀਆਂ ਨੇ ਬੱਚੇ ਦੀ ਪ੍ਰਤਿਭਾ ਦੀ ਨਿਸ਼ਾਨੀ

ਨਵੀਂ ਦਿੱਲੀ (ਬਿਊਰੋ)- ਬੱਚਿਆਂ ਵਿੱਚ ਅਦਭੁਤ ਊਰਜਾ ਹੁੰਦੀ ਹੈ। ਖ਼ਾਸਕਰ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੀਆਂ ਕੁਝ ਆਦਤਾਂ ਤੋਂ ਬਹੁਤ ਜਲਦੀ ਚਿੜਚਿੜੇ ਹੋ ਜਾਂਦੇ ਹਾਂ। ਇੰਨਾ ਹੀ ਨਹੀਂ ਕਈ ਵਾਰ ਅਸੀਂ ਇਨ੍ਹਾਂ ਆਦਤਾਂ ਲਈ ਉਨ੍ਹਾਂ ਨੂੰ ਝਿੜਕ ਵੀ ਦਿੰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਬੱਚੇ ਦੀਆਂ ਕੁਝ ਅਜਿਹੀਆਂ ਆਦਤਾਂ, ਜਿਨ੍ਹਾਂ ਕਾਰਨ ਤੁਸੀਂ ਵਾਰ-ਵਾਰ ਚਿੜਚਿੜੇ ਹੋ ਜਾਂਦੇ ਹੋ, ਅਸਲ ਵਿੱਚ ਤੁਹਾਡੇ ਬੱਚੇ ਦੇ ਜੀਨਿਅਸ ਹੋਣ ਦੀ ਨਿਸ਼ਾਨੀ ਹੁੰਦੀਆਂ ਹਨ। ਭਾਵ, ਅਗਲੀ ਵਾਰ ਜਦੋਂ ਤੁਸੀਂ ਆਪਣੇ ਬੱਚੇ ਨੂੰ ਇਹ ਕੰਮ ਕਰਦੇ ਦੇਖਦੇ ਹੋ, ਤਾਂ ਤੁਹਾਨੂੰ ਗੁੱਸੇ ਵਿੱਚ ਆਉਣ ਜਾਂ ਉਸ ਨੂੰ ਝਿੜਕਨ ਦੀ ਬਜਾਏ, ਤੁਹਾਨੂੰ ਉਸਦੀ ਤਾਰੀਫ਼ ਕਰਨੀ ਚਾਹੀਦੀ ਹੈ। ਸ਼ਾਇਦ ਤੁਸੀਂ ਸਮਝ ਨਹੀਂ ਪਾਏ ਕਿ ਅਸੀਂ ਕੀ ਰਹਿਣਾ ਚਾਹ ਰਹੇ ਹਾਂ। ਆਓ ਇਸ ਬਾਰੇ ਖੁੱਲ੍ਹ ਕੇ ਜਾਣਦੇ ਹਾਂ…

ਹਰ ਸਮੇਂ ਸਵਾਲ ਪੁੱਛਣਾ: ਦਫਤਰ ਦੇ ਕੰਮ ਤੋਂ ਥੱਕ ਕੇ ਘਰ ਆਏ ਮਾਪੇ ਅਕਸਰ ਆਪਣੇ ਬੱਚਿਆਂ ਦੇ ਸਵਾਲਾਂ ਤੋਂ ਚਿੜ ਜਾਂਦੇ ਹਨ। ਪਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਣੀ ਚਾਹੀਦੀ ਹੈ ਕਿ ਜੇਕਰ ਤੁਹਾਡਾ ਬੱਚਾ ਵਾਰ-ਵਾਰ ਸਵਾਲ ਪੁੱਛਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਚੀਜ਼ਾਂ ਜਾਣਨ ਲਈ ਉਤਸੁਕ ਹੈ। ਇਹ ਉਸ ਦੀ ਉਤਸੁਕਤਾ ਦਾ ਲੱਛਣ ਹੈ। ਇਸ ਦਾ ਮਤਲਬ ਹੈ ਕਿ ਤੁਹਾਡਾ ਬੱਚਾ ਨਵੀਂ ਜਾਣਕਾਰੀ ਜਾਣਨ ਵਿੱਚ ਦਿਲਚਸਪੀ ਰੱਖਦਾ ਹੈ।

ਹਰ ਨਵੀਂ ਚੀਜ਼ ਨੂੰ ਦੇਖਣਾ: ਜਦੋਂ ਵੀ ਅਸੀਂ ਕਿਸੇ ਨਵੀਂ ਜਗ੍ਹਾ ‘ਤੇ ਜਾਂਦੇ ਹਾਂ, ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਬੱਚਾ ਕਿਸੇ ਨਵੀਂ ਚੀਜ਼ ਨੂੰ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਬੱਚੇ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਟੋਕਣ ਦੀ ਥਾਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਉਨ੍ਹਾਂ ਦੇ ਖੋਜੀ ਮਨ ਭਾਵ ਉਤਸੁਕ ਮਨ ਦੀ ਨਿਸ਼ਾਨੀ ਹੈ। ਅਜਿਹੇ ਬੱਚੇ ਹਮੇਸ਼ਾ ਨਵੀਆਂ ਗੱਲਾਂ ਸਿੱਖਣ ਅਤੇ ਸਮਝਣ ਲਈ ਉਤਾਵਲੇ ਰਹਿੰਦੇ ਹਨ।

ਬਹਿਸ ਕਰਨਾ: ਅਕਸਰ ਅਸੀਂ ਬੱਚਿਆਂ ਨੂੰ ਬਹਿਸ ਕਰਨ ਤੋਂ ਰੋਕਦੇ ਹਾਂ। ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਵੀ ਬੱਚਾ ਤੁਹਾਡੇ ਨਾਲ ਬਹਿਸ ਕਰ ਰਿਹਾ ਹੁੰਦਾ ਹੈ, ਉਹ ਬਹਿਸ ਨਹੀਂ ਕਰ ਰਿਹਾ ਹੁੰਦਾ, ਕਿਉਂਕਿ ਉਹ ‘ਬਹਿਸ’ ਕਰਨਾ ਨਹੀਂ ਜਾਣਦਾ। ਉਹ ਤੁਹਾਡੀ ਆਲੋਚਨਾਤਮਕ ਸੋਚ ਨੂੰ ਤੁਹਾਡੇ ਸ਼ਬਦਾਂ ਵਿੱਚੋਂ ਆਪਣੀ ਗੱਲ ਕੱਢਣ ਲਈ ਵਰਤ ਰਿਹਾ ਹੁੰਦਾ ਹੈ। ਉਸ ਦੀ ਆਲੋਚਨਾਤਮਕ ਸੋਚ ਉਸ ਨੂੰ ਭਵਿੱਖ ਵਿੱਚ ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ ਪ੍ਰਦਾਨ ਕਰੇਗੀ।

ਕੁਝ ਕਰਦੇ ਸਮੇਂ ਤੁਹਾਡੀਆਂ ਗੱਲਾਂ ਦਾ ਜਵਾਬ ਨਾ ਦੇਣਾ: ਕਈ ਵਾਰ ਮਾਤਾ-ਪਿਤਾ ਪਰੇਸ਼ਾਨ ਜਾਂ ਗੁੱਸੇ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਦੀਆਂ ਗੱਲਾਂ ਦਾ ਤੁਰੰਤ ਜਵਾਬ ਨਹੀਂ ਦਿੰਦਾ ਹੈ। ਪਰ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੀ ਉਹ ਸੱਚਮੁੱਚ ਤੁਹਾਨੂੰ ਇਗਨੋਰ ਕਰ ਰਿਹਾ ਹੈ ਜਾਂ ਅਸਲ ਵਿੱਚ ਕਿਸੇ ਕੰਮ ਵਿੱਚ ਲੱਗਾ ਹੋਇਆ ਹੈ। ਜੇਕਰ ਤੁਹਾਡਾ ਬੱਚਾ ਕੋਈ ਵੀ ਕੰਮ ਕਰਦੇ ਸਮੇਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦੇ ਰਿਹਾ ਹੈ ਤਾਂ ਇਹ ਉਸ ਦੇ ਕੇਂਦਰਿਤ ਦਿਮਾਗ ਦੀ ਨਿਸ਼ਾਨੀ ਹੈ। ਇਸ ਦਾ ਮਤਲਬ ਹੈ ਕਿ ਉਹ ਜੋ ਕੰਮ ਕਰ ਰਿਹਾ ਹੈ ਉਸ ‘ਤੇ ਪੂਰਾ ਧਿਆਨ ਕੇਂਦਰਤ ਕਰਦਾ ਹੈ।

ਕਿਸੇ ਕੰਮ ਲਈ ਆਪਣੇ ਤੌਰ ‘ਤੇ ਅੱਗੇ ਵਧਣਾ: ਜੇਕਰ ਤੁਹਾਡਾ ਬੱਚਾ ਆਪਣੇ ਤੌਰ ‘ਤੇ ਮਦਦ ਦੀ ਪੇਸ਼ਕਸ਼ ਕਰ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਸ ਦਾ ਇਹ ਗੁਣ ਆਤਮ-ਵਿਸ਼ਵਾਸ ਦਰਸਾਉਂਦਾ ਹੈ।


author

Tarsem Singh

Content Editor

Related News