ਸਿਹਤਮੰਦ ਰਹਿਣ ਲਈ ਅਪਣਾਓ ਪਾਣੀ ਪੀਣ ਦੇ ਇਹਨਾਂ ਤਰੀਕਿਆਂ ਨੂੰ

05/24/2017 3:20:31 PM

ਮੁੰਬਈ— ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀ ਦੇ ਕਾਰਨ ਸਾਡੇ ਸਰੀਰ ''ਚ ਪਾਣੀ ਦੀ ਕਮੀ ਆ ਜਾਂਦੀ ਹੈ। ਅਜਿਹੀ ਹਾਲਤ ''ਚ ਸਾਡੇ ਸਰੀਰ ਨੂੰ ਭਰਪੂਰ ਮਾਤਰਾ ''ਚ ਪਾਣੀ ਦੀ ਜ਼ਰੂਰਤ ਹੁੰਦੀ ਹੈ। ਸਾਰੇ ਦਿਨ ''ਚ ਸਾਨੂੰ ਤਿੰਨ ਤੋਂ ਪੰਜ ਲੀਟਰ ਪਾਣੀ ਪੀਣਾ ਚਾਹੀਦਾ ਹੈ। ਡਾਕਟਰਾਂ ਦਾ ਦੇ ਅਨੁਸਰਾ ਸਾਨੂੰ ਦਿਨ ''ਚ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਜੋ ਅਸੀਂ ਪਾਣੀ ਪੀਂਦੇ ਹਾਂ ਉਹ ਸਾਡੇ ਸਰੀਰ ਨੂੰ ਲੱਗਦਾ ਵੀ ਨਹੀਂ ਹੈ ਕਿਉਂਕਿ ਅਸੀਂ ਸਹੀ ਤਰੀਕੇ ਨਾਲ ਪਾਣੀ ਨਹੀਂ ਪੀਂਦੇ ਹਾਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਤ ਿਪਾਣੀ ਪੀਣ ਦੇ ਕੁੱਝ ਤਰੀਕੇ ਹੁੰਦੇ ਹਨ ਅਤੇ ਸਾਨੂੰ ਸਹੀ ਤਰੀਕੇ ਨਾਲ ਪਾਣੀ ਪੀਣਾ ਚਾਹੀਦਾ ਹੈ। ਆਓ ਜਾਣਦੇ ਹਾਂ ਪਾਣੀ ਪੀਣ ਦੇ ਸਹੀ ਤਰੀਕੇ ਕੀ ਹਨ। 
1. ਆਯੁਰਵੇਦ ਦੇ ਨਿਯਮਾਂ ਅਨੁਸਾਰ ਸਾਨੂੰ ਪਾਣੀ ਹਮੇਸ਼ਾ ਚਾਹ ਜਾ ਕਾਫੀ ਦੀ ਤਰ੍ਹਾਂ ਹੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਇਕੋ ਸਾਹ ''ਚ ਬਹੁਤ ਸਾਰਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਖੂਹ ਜਾ ਨਲ ਦਾ ਪਾਣੀ ਪੀਂਦੇ ਹਾਂ ਤਾਂ ਇਹ ਸਰੀਰ ਦੇ ਲਈ ਲਾਭਦਾਇਕ ਮਨਿਆ ਜਾਂਦਾ ਹੈ ਨਾ ਕਿ ਫਿਲਟਰ ਦਾ ਪਾਣੀ। 
2. ਉੱਥੇ ਹੀ ਤਾਂਬੇ ਦੇ ਬਰਤਨ ''ਚ ਪਾਣੀ ਪੀਣਾ ਸਰੀਰ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ। ਤਾਂਬੇ ਦੇ ਬਰਤਨ ''ਚ ਪਾਣੀ ਪੀਣ ਨਾਲ ਚਿਹਰੇ ''ਤੇ ਨਿਖਾਰ ਆਉਂਦਾ ਹੈ। 
3. ਭੋਜਨ ਖਾਣ ਤੋਂ ਘੱਟ ਤੋਂ ਘੱਟ ਅੱਧੇ ਘੱਟੇ ਤੱਕ ਪਾਣੀ ਨਹੀਂ ਪੀਣਾ ਚਾਹੀਦਾ। ਜਲਦੀ ਪਾਣੀ ਪੀਣ ਨਾਲ ਭੋਜਨ ਨਹੀਂ ਪਚਦਾ। ਗਰਮੀਆਂ ''ਚ ਕਈ ਵਾਰ ਠੰਡਾ ਪਾਣੀ ਪੀ ਲੈਂਦੇ ਹਾਂ ਪਰ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ। 
4. ਠੰਡਾ ਪਾਣੀ ਪੀਣ ਨਾਲ ਸਰੀਰ ''ਚ ਕਮਜ਼ੋਰੀ ਦੇ ਨਾਲ-ਨਾਲ ਕਈ ਬੀਮਾਰੀਆਂ ਵੀ ਪੈਦਾ ਹੁੰਦੀਆਂ ਹਨ। ਇਸ ਨਾਲ ਕਬਜ਼ ਵੀ ਹੋ ਜਾਂਦੀ ਹੈ। 5. ਸਵੇਰੇ ਉੱਠ ਕੇ ਖਾਲੀ ਪੇਟ ਪਾਣੀ ਪੀਂਦੇ ਹਾਂ ਤਾਂ ਇਹ ਸਾਡੇ ਸਰੀਰ ਲਈ ਬਹੁਤ ਲਾਭਕਾਰੀ ਹੁੰਦਾ ਹੈ, ਇਸ ਨਾਲ ਖੂਨ ਵੀ ਸਾਫ ਹੁੰਦਾ ਹੈ ਅਤੇ ਚਿਹਰੇ ''ਤੇ ਚਮਕ ਵੀ ਆਉਂਦੀ ਹੈ।