ਇੰਝ ਕਰੋ ਮਸਾਲਿਆਂ ਦੀ ਸੰਭਾਲ

Thursday, Aug 22, 2024 - 04:35 PM (IST)

ਇੰਝ ਕਰੋ ਮਸਾਲਿਆਂ ਦੀ ਸੰਭਾਲ

ਜਲੰਧਰ- ਸਾਰੇ ਪਕਵਾਨਾਂ ’ਚ ਮਸਾਲੇ ਸਭ ਤੋਂ ਮਹੱਤਵਪੂਰਨ ਤੱਤ ਹੁੰਦੇ ਹਨ। ਸਾਦੇ ਦਿਸਣ ਵਾਲੇ, ਕਿਸੇ ਵੀ ਪਕਵਾਨ ਦਾ ਜਾਇਕਾ ਬਦਲ ਦਿੰਦੇ ਹਨ। ਉਨ੍ਹਾਂ ਦੀ ਮਹਿਕ  ਅਤੇ ਤਾਜ਼ਗੀ, ਹਰ ਡਿਸ਼ ਨੂੰ ਲਾਜਵਾਬ ਬਣਾ ਦਿੰਦੀ ਹੈ। ਆਪਣੀ ਕਿਚਨ ’ਚ ਅਸੀਂ ਹਰ ਦਿਨ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕਰਦੇ ਹਾਂ ਅਤੇ ਕਈ ਮਸਾਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕਦੀ-ਕਦੀ ਹੀ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ’ਚ ਸਭ ਤੋਂ ਵੱਡੀ ਮੁਸ਼ਕਲ ਇਹ ਹੁੰਦੀ ਹੈ ਕਿ ਇਨ੍ਹਾਂ ਨੂੰ ਕਿਸ ਤਰ੍ਹਾਂ ਸਹੀ-ਤਰੀਕੇ ਨਾਲ ਰੱਖਿਆ ਜਾਵੇ ਕਿ ਇਨ੍ਹਾਂ ’ਚ ਸਲਾਭਾ ਨਾ ਆ ਪਾਏ ਅਤੇ ਇਨ੍ਹਾਂ ਦੀ ਮਹਿਕ ਅਤੇ ਤਾਜ਼ਗੀ ਵੀ ਬਣੀ ਰਹੇ।
ਅਜਿਹੇ ਕਈ ਤਰੀਕੇ ਹਨ, ਜਿਨ੍ਹਾਂ ਨਾਲ ਤੁਸੀਂ ਮਸਾਲਿਆਂ ਨੂੰ ਲੰਬੇ ਸਮੇਂ ਤਕ ਸੁਰੱਖਿਅਤ ਰੱਖ ਸਕੋਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਮਸਾਲਿਆਂ ਨੂੰ ਕਿੰਨੇ ਦਿਨਾਂ ਤਕ ਸਟੋਰ ਕੀਤਾ ਜਾ ਸਕਦਾ ਹੈ। 
ਬੀਜਾਂ ਜਾਂ ਛਿੱਲ ਨੂੰ ਦੋ ਸਾਲ ਤਕ ਸਟੋਰ ਕੀਤਾ ਜਾ ਸਕਦਾ ਹੈ। ਔਸ਼ਧੀ ਜਾਂ ਫੁੱਲਾਂ ਨੂੰ ਇਕ ਸਾਲ ਤਕ ਸਟੋਰ ਕੀਤਾ ਜਾ ਸਕਦਾ ਹੈ। ਇਸ ਨੂੰ ਜ਼ਿਆਦਾ ਸਮੇਂ ਤਕ ਰੱਖਣ ਦੇ ਬਾਅਦ ਮਸਾਲਿਆਂ ’ਚ ਖੁਦ ਹੀ ਕੀਟ ਜਾਂ ਕੀੜੇ ਪੈ ਜਾਂਦੇ ਹਨ, ਅਜਿਹੇ ’ਚ ਤੁਹਾਡੇ ਸਿਹਤ ਨੂੰ ਹਾਨੀ ਪਹੁੰਚਾਉਂਦੀ ਹੈ।

ਮਸਾਲਿਆਂ ਨੂੰ ਸੁਰੱਖਿਅਤ ਰੱਖਣ ਦੇ ਕੁਝ ਆਸਾਨ ਤਰੀਕੇ
ਜੜ੍ਹੀ-ਬੂਟਿਆਂ ਅਤੇ ਮਸਾਲਿਆਂ ਨੂੰ ਹਮੇਸ਼ਾ ਸੁੱਕੀ ਥਾਂ ’ਤੇ ਹੀ ਰੱਖੋ। ਨਮੀ ਵਾਲੀ ਜਗ੍ਹਾ ’ਤੇ ਰੱਖਣ ਨਾਲ ਇਨ੍ਹਾਂ ’ਚ ਗੋਲੀਆਂ ਜਿਹੀਆਂ ਬਣ ਜਾਂਦੀਆਂ ਹਨਅਤੇ ਕੀੜੇ ਪੈ ਜਾਂਦੇ ਹਨ।
ਬਹੁਤ ਜ਼ਿਆਦਾ ਰੌਸ਼ਨੀ ਵਾਲੀ ਜਗ੍ਹਾ ’ਤੇ ਮਸਾਲੇ  ਨਾ ਰੱਖੋ। ਰੌਸ਼ਨੀ ਮਸਾਲਿਆਂ ਦੇ  ਅੰਦਰ ਹੋਣ ਵਾਲੇ  ਆਇਲ ਨੂੰ ਆਕਸੀਡਾਇਜ਼ਡ ਕਰ ਦਿੰਦੀ ਹੈ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦਾ ਅਸਲ ਜਾਇਕਾ ਬੇਕਾਰ ਹੋ ਜਾਂਦਾ ਹੈ।
ਪਾਰਦਰਸ਼ੀ ਜਾਰ ’ਚ ਮਸਾਲਿਆਂ ਨੂੰ ਰੱਖਣ ਨਾਲੋਂ ਬਿਹਤਰ ਹੈ ਕਿ ਕਿਸੇ ਡਾਰਕ ਜਾਰ ’ਚ ਇਨ੍ਹਾਂ ਨੂੰ ਰੱਖੋ। ਇਸ ਨਾਲ ਉਨ੍ਹਾਂ ’ਚ ਲਾਈਟ ਜ਼ਿਆਦਾ ਨਹੀਂ ਪਵੇਗੀ।
ਕਈ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਫਰਿੱਜ਼ ’ਚ ਮਸਾਲਿਆਂ ਨੂੰ ਰੱਖਣ ਨਾਲ ਵੀ ਉਹ ਕਦੇ ਖਰਾਬ ਨਹੀਂ ਹੁੰਦੇ, ਜਦਕਿ ਫਰਿੱਜ਼ ’ਚ ਰੱਖਣ ਨਾਲ ਮਸਾਲਿਆਂ ਦਾ ਫਲੇਵਰ ਖਤਮ ਹੋਣ ਲੱਗਦਾ ਹੈ। ਜੇਕਰ ਤੁਸੀਂ ਇਨ੍ਹਾਂ ਏਅਰ ਲਾਕ ਕੰਟੇਨਰ ’ਚ ਰੱਖ ਕੇ ਫ੍ਰੀਜ਼ਰ ’ਚ ਪਾ ਦਿੰਦੇ ਹੋ ਤਾਂ ਇਹ ਠੀਕ ਰਹਿ ਸਕਦੇ ਹਨ।
ਪੀਸੇ ਹੋਏ ਮਸਾਲਿਆਂ ਦੀ ਬਜਾਏ ਖੜ੍ਹੇ ਮਸਾਲਿਆਂ ਨੂੰ ਸਟੋਰ ਕਰੋ। ਜ਼ਰੂਰਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਪੀਸਦੇ ਰਹੋ। ਖੜ੍ਹੇ ਮਸਾਲੇ ਇੰਨੀ ਜਲਦੀ ਖਰਾਬ ਨਹੀਂ ਹੁੰਦੇ, ਜਿੰਨੀ ਜਲਦੀ ਪੀਸੇ ਹੋਏ ਮਸਾਲੇ ਖਰਾਬ ਹੋ ਜਾਂਦੇ ਹਨ। ਨਾਲ ਹੀ ਤਾਜ਼ੇ ਪੀਸੇ ਹੋਏ ਮਸਾਲਿਆਂ ਦਾ ਜਾਇਕਾ ਵੀ ਲਾਜਵਾਬ ਹੁੰਦਾ ਹੈ। ਵੈਕਿਊਮ ਸੀਲ ਵਾਲੇ ਪਿੰਟ ਜ਼ਾਰਾਂ ’ਚ ਮਸਾਲਿਆਂ ਨੂੰ ਰੱਖਣ ਨਾਲ ਇਨ੍ਹਾਂ ’ਚ ਕੀਟ ਨਹੀਂ ਹੁੰਦੇ।  ਬਸ ਇਨ੍ਹਾਂ ਨੂੰ ਤੁਹਾਨੂੰ ਕਿਸੇ ਹਨ੍ਹੇਰੇ ਵਾਲੀ ਥਾਂ ’ਤੇ ਰੱਖਣਾ ਹੁੰਦਾ ਹੈ, ਇਸ ’ਚ ਫ੍ਰੈੱਸ਼ਨੈੱਸ ਕਾਇਮ ਹੁੰਦੀ ਹੈ। 
ਜ਼ਿਆਦਾ ਮਸਾਲੇ ਇਕੱਠੇ ਨਾ ਖਰੀਦੋ। ਉਨ੍ਹਾਂ ਨੂੰ ਬਹੁਤ ਵੱਡੇ ਜ਼ਾਰ ’ਚ ਨਾ ਰੱਖੋ। ਛੋਟੇ ਅਤੇ ਲੋੜ ਦੇ ਅਨੁਸਾਰ ਜਾਰ ’ਚ ਹੀ ਰੱਖੋ, ਇਸ ਨਾਲ ਉਨ੍ਹਾਂ ਦੀ ਸੁਗੰਧ ਬਣੀ ਰਹੇਗੀ।


author

Tarsem Singh

Content Editor

Related News