ਗਰਭ ਅਵਸਥਾ ਤੋਂ ਪਹਿਲਾਂ ਇਨ੍ਹਾਂ 4 ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਵਧੇਗਾ ਭਾਰ

10/20/2018 12:37:30 PM

ਨਵੀਂ ਦਿੱਲੀ— ਗਰਭ ਅਵਸਥਾ ਦਾ ਇਕ-ਇਕ ਪਲ ਹਰ ਔਰਤ ਲਈ ਬਹੁਤ ਹੀ ਖਾਸ ਹੁੰਦਾ ਹੈ। ਇਸ ਸਮੇਂ ਹੈਲਦੀ ਆਹਾਰ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਸਮੇਂ ਚੱਕਰ ਆਉਣਾ, ਜੀ ਮਿਚਲਾਉਣਾ ਅਤੇ ਹਾਰਮੋਨਜ਼ ਬਦਲਾਅ ਵਰਗੀਆਂ ਕਈ ਸਮੱਸਿਆਵਾਂ ਦੀ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਡਿਲਿਵਰੀ ਦੇ ਬਾਅਦ ਔਰਤਾਂ ਦਾ ਭਾਰ ਵਧਣ ਲੱਗਦਾ ਹੈ। ਅਜਿਹੇ 'ਚ ਗਰਭ ਅਵਸਥਾ ਤੋਂ ਪਹਿਲਾਂ ਹੀ ਕੁਝ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਜਾਣ ਤਾਂ ਭਾਰ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
 

1. ਡਾਈਟਿੰਗ ਨਹੀਂ ਡਾਈਟ ਪਲਾਨ
ਡਾਈਟਿੰਗ ਤੁਹਾਡੇ ਲਈ ਪ੍ਰੇਸ਼ਾਨੀ ਪੈਦਾ ਕਰ ਸਕਦੀ ਹੈ। ਇਸ ਦਾ ਅਸਰ ਬਾਅਦ 'ਚ ਗਰਭ 'ਚ ਪਲ ਰਹੇ ਬੱਚੇ 'ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਡਾਈਟਿੰਗ ਨੂੰ ਤੁਰੰਤ ਬੰਦ ਕਰਕੇ ਡਾਈਟ ਪਲਾਨ ਫੋਲੋ ਕਰਨਾ ਸ਼ੁਰੂ ਕਰ ਦਿਓ। ਇਸ ਨਾਲ ਸਰੀਰ ਨੂੰ ਪੋਸ਼ਕ ਤੱਤ ਵੀ ਭਰਪੂਰ ਮਾਤਰਾ 'ਚ ਮਿਲਣਗੇ ਅਤੇ ਭਾਰ ਵਧਣ ਦੇ ਚਾਂਸ ਵੀ ਨਹੀਂ ਰਹਿਣਗੇ। ਗਰਭ ਅਵਸਥਾ 'ਚ ਵੀ ਆਸਾਨੀ ਹੋਵੇਗੀ।
 

2. ਬੈਲੰਸ ਰੱਖੋ ਕੈਲੋਰੀ
ਗਰਭ ਅਵਸਥਾ 'ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿਓ। ਹਰ ਰੋਜ਼ ਕਿੰਨੀ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ ਇਸ ਬਾਰੇ 'ਚ ਡਾਈਟ ਪਲਾਨ ਜ਼ਰੂਰ ਬਣਵਾਓ। ਰੋਜ਼ਾਨਾ 1500 ਤੋਂ ਘੱਟ ਕੈਲੋਰੀ ਦੀ ਵਰਤੋਂ ਕਰੋ। ਕਾਰਬੋਹਾਈਡ੍ਰੇਟ, ਪ੍ਰੋਟੀਨ, ਫੈਟ, ਵਿਟਾਮਿਨ ਨੂੰ ਬੈਲੰਸ ਰੱਖੋ।
 

3. ਯੋਗ ਅਤੇ ਕਸਰਤ 
ਹਲਕੀ-ਫੁਲਕੀ ਕਸਰਤ ਜ਼ਰੂਰ ਕਰੋ। ਇਸ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ। ਯੋਗ ਆਸਨ ਵੀ ਤੁਹਾਨੂੰ ਫਿੱਟ ਰੱਖਣ 'ਚ ਮਦਦਗਾਰ ਹੁੰਦਾ ਹੈ।
 

4. ਕੈਲਸ਼ੀਅਮ ਅਤੇ ਆਇਰਨ
ਸਰੀਰ 'ਚ ਜਿਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਹੈ ਉਨ੍ਹਾਂ ਲਈ ਸਪਲੀਮੈਂਟਸ ਲੈ ਸਕਦੇ ਹੋ। ਇਸ ਲਈ ਡਾਕਟਰੀ ਚੈਕਅੱਪ ਅਤੇ ਸਲਾਹ ਲੈਣਾ ਬਹੁਤ ਜ਼ਰੂਰੀ ਹੈ।

neha meniya

This news is Content Editor neha meniya