Stir Fry Tofu With Rice & Vegetables

Friday, Jun 08, 2018 - 01:45 PM (IST)

Stir Fry Tofu With Rice & Vegetables

ਮੁੰਬਈ (ਬਿਊਰੋ)— ਟੋਫੂ ਦੇਖਣ ਵਿਚ ਪਨੀਰ ਵਰਗਾ ਹੁੰਦਾ ਹੈ ਪਰ ਇਸ ਦਾ ਆਪਣਾ ਵੱਖਰਾ ਸੁਆਦ ਹੁੰਦਾ ਹੈ। ਇਸ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਅੱਜ ਅਸੀਂ ਇਸ ਨੂੰ ਚੌਲਾਂ ਅਤੇ ਸਬਜ਼ੀਆਂ ਫਰਾਈ ਕਰਕੇ ਬਣਾਉਣ ਜਾ ਰਹੇ ਹਾਂ। ਇਹ ਖਾਣ ਵਿਚ ਬਹੁਤ ਹੀ ਸੁਆਦ ਡਿਸ਼ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਟੋਫੂ - 250 ਗ੍ਰਾਮ
ਸੋਇਆ ਸਾਓਸ - 2 ਚੱਮਚ
ਏਗੇਵ ਨੈਕਟਰ - 2 ਚੱਮਚ
ਤਿੱਲ ਦਾ ਤੇਲ - 1 ਚੱਮਚ
ਅਦਰਕ-ਲਸਣ ਦਾ ਪੇਸਟ - 2 ਚੱਮਚ
ਤੇਲ - 2 ਚੱਮਚ
ਲਸਣ - 1 ਚੱਮਚ
ਅਦਰਕ - 1 ਚੱਮਚ
ਹਰਾ ਪਿਆਜ਼ - 130 ਗ੍ਰਾਮ
ਸ਼ਿਮਲਾ ਮਿਰਚ - 200 ਗ੍ਰਾਮ
ਬਰਾਊਨ ਚੌਲ (ਪੱਕੇ ਹੋਏ) - 500 ਗ੍ਰਾਮ
ਸੋਇਆ ਸਾਓਸ - 2 ਚੱਮਚ
ਤਿੱਲ ਦਾ ਤੇਲ - 1 ਚੱਮਚ
ਨਮਕ - 1 ਚੱਮਚ
ਕਾਲੀ ਮਿਰਚ - 1 ਚੱਮਚ
ਹਰਾ ਪਿਆਜ਼ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ ਵਿਚ 250 ਗ੍ਰਾਮ ਟੋਫੂ, 2 ਚੱਮਚ ਸੋਇਆ ਸਾਓਸ, 2 ਚੱਮਚ ਏਗੇਵ ਨੈਕਟਰ, 1 ਚੱਮਚ ਤਿੱਲ ਦਾ ਤੇਲ, 2 ਚੱਮਚ ਅਦਰਕ-ਲਸਣ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾ ਕੇ 20 ਤੋਂ 30 ਮਿੰਟ ਤੱਕ ਮੈਰੀਨੇਟ ਹੋਣ ਲਈ ਰੱਖ ਦਿਓ।
2. ਫਿਰ ਇਸ ਨੂੰ ਬੇਕਿੰਗ ਟਰੇਅ 'ਤੇ ਪਾ ਕੇ ਫੈਲਾਓ ਅਤੇ ਓਵਨ ਵਿਚ 400 ਡਿੱਗਰੀ ਐੱਫ/ 200 ਡਿੱਗਰੀ ਸੀ 'ਤੇ 20 ਮਿੰਟ ਤੱਕ ਬੇਕ ਕਰੋ।
3. ਇਸ ਤੋਂ ਬਾਅਦ ਓਵਨ 'ਚੋਂ ਕੱਢ ਕੇ ਓਵਨ 'ਚੋਂ ਕੱਢੋ ਅਤੇ ਇਕ ਪਾਸੇ ਰੱਖੋ।
4. ਕੜ੍ਹਾਈ ਵਿਚ 2 ਚੱਮਚ ਤੇਲ ਗਰਮ ਕਰਕੇ 1 ਚੱਮਚ ਲਸਣ ਅਤੇ 1 ਚੱਮਚ ਅਦਰਕ ਪਾ ਕੇ 1 ਮਿੰਟ ਤੱਕ ਪਕਾਓ।
5. ਹੁਣ 130 ਗ੍ਰਾਮ ਹਰਾ ਪਿਆਜ਼ ਪਾਓ ਅਤੇ ਚੰਗੀ ਤਰ੍ਹਾਂ ਨਾਲ ਪਕਾਓ।
6. ਫਿਰ 200 ਗ੍ਰਾਮ ਸ਼ਿਮਲਾ ਮਿਰਚ ਪਾ ਕੇ 5 ਤੋਂ 7 ਮਿੰਟ ਤੱਕ ਪਕਾਓ।
7. ਹੁਣ ਬੇਕ ਕੀਤਾ ਹੋਇਆ ਟੋਫੂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
8. ਇਸ ਨੂੰ ਮਿਲਾਉਣ ਤੋਂ ਬਾਅਦ ਇਸ ਵਿਚ 500 ਗ੍ਰਾਮ ਪੱਕੇ ਹੋਏ ਬਰਾਊਨ ਚੌਲ, 2 ਚੱਮਚ ਸੋਇਆ ਸਾਓਸ, 1 ਚੱਮਚ ਤਿੱਲ ਦਾ ਤੇਲ, 1 ਚੱਮਚ ਨਮਕ, 1 ਚੱਮਚ ਕਾਲੀ ਮਿਰਚ ਮਿਲਾਓ ਅਤੇ 5 ਤੋਂ 7 ਮਿੰਟ ਤੱਕ ਪਕਾਓ।
9. ਸਟਿਰ ਫਰਾਈ ਟੋਫੂ ਬਣ ਕੇ ਤਿਆਰ ਹੈ। ਹੁਣ ਇਸ ਨੂੰ ਹਰੇ ਪਿਆਜ਼ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News