ਲਾੜੀ ਦੀ ਐਂਟਰੀ ''ਤੇ ਬੰਦ ਹੋ ਗਿਆ ਗਾਣਾ, ਫਿਰ ਜੋ ਹੋਇਆ ਦੇਖ ਲੋਕ ਲੈ ਰਹੇ ਨੇ ਮਜ਼ੇ (ਵੀਡੀਓ)

Wednesday, Dec 18, 2024 - 05:04 PM (IST)

ਵੈੱਬ ਡੈਸਕ- ਅਸੀਂ ਪੁਰਾਣੇ ਵਿਆਹਾਂ ਦੀ ਤੁਲਨਾ ਜੇਕਰ ਅੱਜ ਦੇ ਵਿਆਹਾਂ ਨਾਲ ਕਰੋਗੇ ਤਾਂ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਪਹਿਲਾਂ ਦੁਲਹਨ ਦੀ ਐਂਟਰੀ ਬਹੁਤ ਸਾਧਾਰਨ ਹੁੰਦੀ ਸੀ ਪਰ ਹੁਣ ਦੁਲਹਨ ਦੀ ਐਂਟਰੀ ਖਾਸ ਤਰੀਕੇ ਨਾਲ ਕੀਤੀ ਜਾਂਦੀ ਹੈ। ਡੀਜੇ ਇੱਕ ਗੀਤ ਵਜਾਉਂਦਾ ਹੈ ਅਤੇ ਦੁਲਹਨ ਉਸੇ ਗੀਤ ‘ਤੇ ਐਂਟਰੀ ਲੈਂਦੀ ਹੈ। ਕੁਝ ਕੁੜੀਆਂ ਨਾਲ ਆਉਂਦੀਆਂ ਹਨ ਜਦੋਂ ਕਿ ਕੁਝ ਕੁੜੀਆਂ ਨੱਚਦੀਆਂ ਹੋਈਆਂ ਵਿਆਹ ਵਿੱਚ ਐਂਟਰ ਹੁੰਦੀਆਂ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਤੁਹਾਨੂੰ ਇਹ ਸਭ ਕਿਉਂ ਦੱਸ ਰਹੇ ਹਾਂ। ਅਸੀਂ ਇਹ ਸਭ ਇਸ ਲਈ ਦੱਸ ਰਹੇ ਹਾਂ ਕਿਉਂਕਿ ਐਂਟਰੀ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ-ਢਿੱਡ 'ਚ ਕੈਂਸਰ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰ ਅੰਦਾਜ਼
ਲਾੜੀ ਦੀ ਐਂਟਰੀ ਹੋ ਗਈ ਖਰਾਬ
ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਲਾੜੀ ਪੂਰੀ ਤਰ੍ਹਾਂ ਤਿਆਰ ਹੋ ਕੇ ਵਿਆਹ ਲਈ ਐਂਟਰੀ ਲੈਂਦੀ ਹੈ ਪਰ ਜਿਵੇਂ ਹੀ ਉਹ ਐਂਟਰੀ ਲੈਂਦੀ ਹੈ ਤਾਂ ਗੀਤ ਬੰਦ ਹੋ ਜਾਂਦਾ ਹੈ। ਗੀਤ ਬੰਦ ਹੁੰਦੇ ਹੀ ਕੁੜੀ ਗੁੱਸੇ ਵਿਚ ਆ ਜਾਂਦੀ ਹੈ ਅਤੇ ਹੱਥਾਂ ਨਾਲ ਅਜੀਬ ਹਰਕਤਾਂ ਕਰਦੀ ਹੈ ਅਤੇ ਕਹਿੰਦੀ ਹੈ, ‘ਓਏ ਡੀਜੇ, ਗਾਣਾ ਚਲਾ, ਮੇਰੀ ਐਂਟਰੀ ਦੀ ਬੈਂਡ ਵਜਾ ਦਿੱਤੀ।’ ਇਹ ਸੁਣਦੇ ਹੀ ਸਭ ਲੋਕ ਹੱਸਣ ਲੱਗ ਜਾਂਦੇ ਹਨ। ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਹ ਯਕੀਨੀ ਤੌਰ ‘ਤੇ ਵਾਇਰਲ ਹੋ ਰਿਹਾ ਹੈ।

 

ਇਹ ਵੀ ਪੜ੍ਹੋ-ਚਿਹਰੇ 'ਤੇ ਚਾਹੁੰਦੇ ਹੋ ਗੁਲਾਬੀ ਨਿਖਾਰ ਤਾਂ ਇੰਝ ਕਰੋ ਚੁਕੰਦਰ ਦਾ ਇਸਤੇਮਾਲ
ਇਥੇ ਦੇਖੋ ਵਾਇਰਲ ਵੀਡੀਓ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਸਨੂੰ ਐਕਸ ਪਲੇਟਫਾਰਮ ‘ਤੇ @D3vilsCall ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਪੂਰਾ ਪਰਿਵਾਰ ਡਰਿਆ ਹੋਇਆ ਹੈ।’ ਹੁਣ ਤੱਕ ਇਸ ਵੀਡੀਓ ਨੂੰ 8 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Aarti dhillon

Content Editor

Related News