ਸਰੀਰ ਲਈ ਵਰਦਾਨ ਹੈ ਭੁੰਨੀ ਹੋਈ ਹਲਦੀ, ਚਿਹਰਾ ਜਾਵੇਗਾ ਚਮਕ, ਜਾਣ ਲਓ ਇਸ ਦੇ ਫਾਇਦੇ

Thursday, Nov 28, 2024 - 07:01 PM (IST)

ਸਰੀਰ ਲਈ ਵਰਦਾਨ ਹੈ ਭੁੰਨੀ ਹੋਈ ਹਲਦੀ, ਚਿਹਰਾ ਜਾਵੇਗਾ ਚਮਕ, ਜਾਣ ਲਓ ਇਸ ਦੇ ਫਾਇਦੇ

ਵੈੱਬ ਡੈਸਕ - ਗਰਮੀ ਦਾ ਮੌਸਮ ਬੇਸ਼ੱਕ ਹੀ ਚਲਾ ਜਾਵੇ ਪਰ ਗਰਮੀਆਂ ’ਚ ਹੋਣ  ਵਾਲੀ ਟੈਨਿੰਗ ਦਾ ਜਾਣਾ ਹਰ ਕਿਸੇ ਲਈ ਔਖਾ ਹੁੰਦਾ ਹੈ। ਖਾਸ ਕਰਕੇ ਉਦੋਂ ਜਦੋਂ ਇਹ ਕਾਲਾਪਨ ਹੱਥਾਂ, ਪਿੱਠ ਜਾਂ ਗਰਦਨ ’ਤੇ ਹੋਵੇ। ਇਸ ਲਈ ਅੱਜ ਅਸੀਂ ਤੁਹਾਨੂੰ ਭੁੰਨੀ ਹੋਈ ਹਲਦੀ ਤੋਂ ਤਿਆਰ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਸਰੀਰ ਦਾ ਸਾਰਾ ਕਾਲਾਪਨ ਦੂਰ ਕਰ ਸਕਦੇ ਹੋ। ਅਜਿਹਾ ਇਸ ਲਈ ਕਿਉਂਕਿ ਹਲਦੀ ਸਾਡੇ ਰੰਗ ਨੂੰ ਨਿਖਾਰਨ ਲਈ ਹੁੰਦੀ ਹੈ ਅਤੇ ਜੇਕਰ ਤੁਸੀਂ ਇਸ ਦੀ ਵਰਤੋਂ ਸਾਡੇ ਵੱਲੋਂ ਦੱਸੇ ਤਰੀਕੇ ਨਾਲ ਕਰੋਗੇ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਟੈਨਿੰਗ ਕਾਰਨ ਜਮ੍ਹਾ ਕਾਲਾਪਨ ਵੀ ਦੂਰ ਹੋ ਜਾਵੇਗਾ। ਤਾਂ ਆਓ ਜਾਣਦੇ ਹਾਂ ਅਸੀਂ ਇਸ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ।

ਪੜ੍ਹੋ ਇਹ ਵੀ ਖਬਰ - ਬਣਾਉਣ ਜਾ ਰਹੇ ਹੋ ਪਿਆਜ਼ ਦਾ ਪਰਾਂਠਾ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਹਲਦੀ ਸਾਡੀ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੈ। ਹਲਦੀ ’ਚ ਐਂਟੀ-ਬੈਕਟੀਰੀਅਲ, ਐਂਟੀਫੰਗਲ ਅਤੇ ਐਕਸਫੋਲੀਐਂਟ ਗੁਣ ਹੁੰਦੇ ਹਨ, ਜੋ ਸਾਡੀ ਸਕਿਨ 'ਤੇ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਨ ’ਚ ਮਦਦ ਕਰਦੇ ਹਨ, ਪਸ ਨੂੰ ਜਮ੍ਹਾ ਹੋਣ ਤੋਂ ਰੋਕਦੇ ਹਨ ਅਤੇ ਚਿਹਰੇ ਨੂੰ ਚਮਕਦਾਰ ਬਣਾਉਣ ’ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਟੈਨਿੰਗ ਨੂੰ ਦੂਰ ਕਰਨ ਲਈ ਤੁਸੀਂ ਹਲਦੀ ਦੀ ਵਰਤੋਂ ਕਿਵੇਂ ਕਰ ਸਕਦੇ ਹੋ।

ਪੈਕ ਬਣਾਉਣ ਲਈ ਕੀ ਚਾਹੀਦੈ?

ਹਲਦੀ - 2 ਚਮਚ
ਕਾਫੀ  - 1  ਚੱਮਚ
ਸ਼ਹਿਦ - 1 ਚਮਚ
ਕੱਚਾ ਦੁੱਧ - ਲੋੜ ਅਨੁਸਾਰ

ਜੇਕਰ ਤੁਸੀਂ ਚਾਹੋ ਤਾਂ ਇਸ 'ਚ 1 ਚਮਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ, ਪਰ ਧਿਆਨ ਰੱਖੋ ਕਿ ਸਿੱਧੇ ਸਕਿਨ 'ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰਵਾ ਲਓ।

ਪੜ੍ਹੋ ਇਹ ਵੀ ਖਬਰ - ਗੋਭੀ ਦਾ ਆਚਾਰ ਬਣਾਉਣ ਦਾ ਕੀ ਹੈ ਸਹੀ ਤਰੀਕਾ

ਇੰਝ ਤਿਆਰ ਕਰੋ ਟੈਨਿੰਗ ਹਟਾਉਣ ਵਾਲਾ ਪੈਕ

ਸਭ ਤੋਂ ਪਹਿਲਾਂ ਗੈਸ 'ਤੇ ਪੈਨ ਨੂੰ ਘੱਟ ਗੈਸ 'ਤੇ ਗਰਮ ਕਰੋ ਅਤੇ ਫਿਰ ਇਸ 'ਚ ਦੋ ਚੱਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਹਲਦੀ ਨੂੰ ਉਦੋਂ ਤੱਕ ਭੁੰਨੋ ਜਦੋਂ ਤੱਕ ਇਸ ਦਾ ਰੰਗ ਭੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਇਕ ਕਟੋਰੀ 'ਚ ਭੁੰਨੀ ਹੋਈ ਹਲਦੀ ਪਾਓ ਅਤੇ ਉਸ 'ਚ ਕੌਫੀ, ਸ਼ਹਿਦ ਅਤੇ ਕੱਚਾ ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।

ਪੜ੍ਹੋ ਇਹ ਵੀ ਖਬਰ - ਮੂਲੀ ਦਾ ਪਰਾਂਠਾ ਬਣਾਉਣ ਦਾ ਕੀ ਹੈ ਸਹੀ ਤਰੀਕਾ

ਹੁਣ ਤਿਆਰ ਕੀਤੇ ਪੈਕ ਨੂੰ ਆਪਣੇ ਸਰੀਰ ਦੇ ਕਾਲੇ ਅਤੇ ਰੰਗੇ ਹੋਏ ਹਿੱਸਿਆਂ 'ਤੇ ਲਗਾਓ ਅਤੇ 10-15 ਮਿੰਟਾਂ ਲਈ ਸੁੱਕਣ ਲਈ ਛੱਡ ਦਿਓ। ਸਮਾਂ ਪੂਰਾ ਹੋਣ ਤੋਂ ਬਾਅਦ, ਆਪਣੇ ਹੱਥ ਧੋਵੋ ਅਤੇ ਫਿਰ ਦੇਖੋ ਕਿ ਤੁਹਾਡੇ ਸਰੀਰ ਦਾ ਕਾਲਾਪਨ ਕਿੰਨਾ ਦੂਰ ਹੋ ਗਿਆ ਹੈ ਅਤੇ ਹਰ ਅੰਗ ਖਿੜ ਗਿਆ ਹੈ। ਹਫ਼ਤੇ ’ਚ ਇਕ ਜਾਂ ਦੋ ਵਾਰ ਇਸ ਦੀ ਵਰਤੋਂ ਕਰੋ ਅਤੇ ਚਮਕ ਬਰਕਰਾਰ ਰੱਖੋ।

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News