ਵਾਲਾਂ ''ਚ ਆਂਡਾ ਲਗਾਉਣ ਤੋਂ ਬਾਅਦ ਆਉਂਦੀ ਹੈ ਬਦਬੂ? ਤਾਂ ਕਰ ਲਓ ਇਹ ਆਸਾਨ ਕੰਮ
Saturday, Dec 21, 2024 - 05:18 PM (IST)
ਵੈੱਬ ਡੈਸਕ- ਆਂਡਾ ਵਾਲਾਂ ਲਈ ਬਹੁਤ ਵਧੀਆ ਕੁਦਰਤੀ ਕੰਡੀਸ਼ਨਰ ਹੈ। ਇਸ ਵਿੱਚ ਪ੍ਰੋਟੀਨ, ਬਾਇਓਟਿਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਵਾਲਾਂ ਨੂੰ ਸੰਘਣੇ, ਮਜ਼ਬੂਤ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਮਹੀਨੇ 'ਚ ਇਕ ਵਾਰ ਵੀ ਆਪਣੇ ਵਾਲਾਂ 'ਤੇ ਆਂਡੇ ਦਾ ਹੇਅਰ ਮਾਸਕ ਲਗਾਉਂਦੇ ਹੋ ਤਾਂ ਇਸ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਹਾਲਾਂਕਿ, ਆਂਡਾ ਲਗਾਉਣ ਦੇ ਬਾਅਦ, ਇਸਦੀ ਬਦਬੂ ਵਾਲਾਂ ਵਿੱਚ ਰਹਿ ਜਾਂਦੀ ਹੈ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ, ਇਹੀਂ ਨਹੀਂ ਕੋਈ ਵੀ ਕੋਲ ਨਹੀਂ ਬੈਠਣਾ ਚਾਹੁੰਦਾ। ਪਰ ਸਹੀ ਤਰੀਕੇ ਅਪਣਾ ਕੇ ਨਾ ਸਿਰਫ ਬਦਬੂ ਤੋਂ ਬਚਿਆ ਜਾ ਸਕਦਾ ਹੈ, ਸਗੋਂ ਵਾਲਾਂ ਨੂੰ ਵੀ ਇਸ ਦਾ ਪੂਰਾ ਫਾਇਦਾ ਮਿਲ ਸਕਦਾ ਹੈ। ਆਓ ਜਾਣਦੇ ਹਾਂ ਆਂਡਾ ਲਗਾਉਣ ਤੋਂ ਬਾਅਦ ਵਾਲਾਂ ਦੀ ਬਦਬੂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਵਾਲਾਂ ਵਿੱਚੋਂ ਆਂਡੇ ਦੀ ਬਦਬੂ ਕਿਵੇਂ ਦੂਰ ਕਰੀਏ-
ਐੱਗ ਵ੍ਹਾਈਟ ਦੀ ਕਰੋ ਵਰਤੋਂ-
ਜਦੋਂ ਵੀ ਤੁਸੀਂ ਵਾਲਾਂ 'ਤੇ ਆਂਡੇ ਲਗਾਉਣਾ ਚਾਹੁੰਦੇ ਹੋ, ਤਾਂ ਸਿਰਫ ਇਸਦੇ ਸਫੇਦ ਹਿੱਸੇ ਨੂੰ ਵਾਲਾਂ 'ਤੇ ਲਗਾਓ। ਪੀਲੇ ਹਿੱਸੇ ਨੂੰ ਹਟਾਓ। ਅਜਿਹਾ ਕਰਨ ਨਾਲ ਵਾਲਾਂ 'ਚ ਬਦਬੂ ਨਹੀਂ ਆਵੇਗੀ ਅਤੇ ਵਾਲ ਵੀ ਸਿਹਤਮੰਦ ਅਤੇ ਚਮਕਦਾਰ ਬਣ ਜਾਣਗੇ।
ਇਹ ਵੀ ਪੜ੍ਹੋ- ਜਾਣੋ ਸਰਦੀ ਦੇ ਮੌਸਮ 'ਚ ਦੁੱਧ ਪੀਣ ਦਾ ਕੀ ਹੈ ਸਹੀ ਤਰੀਕਾ?
ਇੰਨੇ ਸਮੇਂ ਲਈ ਰੱਖੋ-
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਇਸ ਨੂੰ 10 ਮਿੰਟ ਤੱਕ ਆਪਣੇ ਵਾਲਾਂ 'ਤੇ ਲਗਾ ਕੇ ਰੱਖੋਗੇ ਤਾਂ ਵੀ ਇਹ ਓਨਾ ਹੀ ਕੰਮ ਕਰੇਗਾ, ਜਿੰਨਾ ਕਿ ਤੁਸੀਂ ਇਸ ਨੂੰ 1 ਘੰਟੇ ਤੱਕ ਰੱਖੋਗੇ। ਇਸ ਲਈ, 10 ਮਿੰਟਾਂ ਦੇ ਅੰਦਰ ਆਪਣੇ ਵਾਲਾਂ ਨੂੰ ਧੋ ਲਓ। ਇਸ ਤਰ੍ਹਾਂ ਆਂਡਾ ਤੁਹਾਡੇ ਵਾਲਾਂ ਨੂੰ ਪ੍ਰਭਾਵਿਤ ਵੀ ਕਰੇਗਾ ਅਤੇ ਇਸ ਤੋਂ ਬਦਬੂ ਨਹੀਂ ਆਵੇਗੀ।
ਇਹ ਵੀ ਪੜ੍ਹੋ- ਸਰਦੀ ਦੇ ਮੌਸਮ 'ਚ ਹਾਰਟ ਅਟੈਕ ਤੋਂ ਬਚਾਏਗੀ ਇਹ ਖੱਟੀ ਮਿੱਟੀ ਚੀਜ਼
ਆਂਡੇ 'ਚ ਨਿੰਬੂ ਅਤੇ ਸੰਤਰੇ ਦਾ ਰਸ ਮਿਲਾਓ
ਜਦੋਂ ਵੀ ਤੁਸੀਂ ਵਾਲਾਂ ਵਿੱਚ ਆਂਡੇ ਲਗਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਨਿੰਬੂ ਜਾਂ ਸੰਤਰੇ ਦਾ ਰਸ ਜਾਂ ਪਾਊਡਰ ਮਿਲਾਓ। ਇਨ੍ਹਾਂ ਦੇ ਖੱਟੇ ਤੱਤ ਬਦਬੂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇੰਨਾ ਹੀ ਨਹੀਂ ਵਾਲ ਧੋਣ ਵਾਲੇ ਪਾਣੀ 'ਚ ਇਕ ਚਮਚ ਨਿੰਬੂ ਦਾ ਰਸ ਜਾਂ ਸੰਤਰੇ ਦਾ ਪਾਊਡਰ ਮਿਲਾ ਕੇ ਇਸ ਪਾਣੀ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਬਦਬੂ ਨਹੀਂ ਆਵੇਗੀ।
ਦਹੀਂ ਦੀ ਵਰਤੋਂ-
ਜੇਕਰ ਤੁਸੀਂ ਆਂਡੇ ਦਾ ਹੇਅਰ ਮਾਸਕ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਨਾਲ ਦਹੀਂ ਦਾ ਮਿਸ਼ਰਣ ਲਗਾਓ। ਦਹੀਂ ਨਾ ਸਿਰਫ਼ ਵਾਲਾਂ ਨੂੰ ਨਰਮ ਕਰਦਾ ਹੈ ਬਲਕਿ ਆਂਡੇ ਦੀ ਬਦਬੂ ਨੂੰ ਵੀ ਘੱਟ ਕਰਦਾ ਹੈ। 2-3 ਚੱਮਚ ਦਹੀਂ 'ਚ ਇਕ ਆਂਡੇ ਨੂੰ ਮਿਲਾ ਕੇ ਆਪਣੇ ਵਾਲਾਂ 'ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ।
ਇਹ ਵੀ ਪੜ੍ਹੋ- ਠੰਡ 'ਚ ਜ਼ਿਆਦਾ ਦੇਰ ਧੁੱਪ 'ਚ ਬੈਠਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੈ ਸਕਿਨ ਕੈਂਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।