ਰਾਜਸਥਾਨੀ ਪੰਚਮੇਲ ਦਾਲ

02/12/2018 4:57:44 PM

ਜਲੰਧਰ— ਪ੍ਰੋਟੀਨ ਨਾਲ ਭਰਪੂਰ ਪੰਜ ਦਾਲਾਂ ਨੂੰ ਮਿਕਸ ਕਰਕੇ ਬਣਾਈ ਜਾਣ ਵਾਲੀ ਦਾਲ ਪੰਚਮੇਲ ਦਾਲ ਰਾਜਸਥਾਨ ਦੀ ਮਸ਼ਹੂਰ ਦਾਲ ਹੈ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੀ ਹੈ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਅਰਹਰ ਦੀ ਦਾਲ - 50 ਗ੍ਰਾਮ
ਮੂੰਗ ਦੀ ਦਾਲ - 50 ਗ੍ਰਾਮ
ਮਸੂਰ ਦੀ ਦਾਲ - 50 ਗ੍ਰਾਮ
ਛੋਲਿਆਂ ਦੀ ਦਾਲ - 50 ਗ੍ਰਾਮ
ਹਰੀ ਮੂੰਗ ਦੀ ਦਾਲ - 50 ਗ੍ਰਾਮ
ਪਾਣੀ - 1 ਲੀਟਰ
ਹਲਦੀ - 1 ਚੱਮਚ
ਨਮਕ - 1 ਚੱਮਚ
ਘਿਉ - 2 ਚੱਮਚ
ਜੀਰਾ - 1 ਚੱਮਚ
ਸਰ੍ਹੋਂ ਦੇ ਬੀਜ - 1/2 ਚੱਮਚ
ਹਿੰਗ - 1/2 ਚੱਮਚ
ਦਾਲਚੀਨੀ - 1
ਲਸਣ - 1/2 ਚੱਮਚ
ਅਦਰਕ - 1 ਚੱਮਚ
ਹਰੀ ਮਿਰਚ - 1 ਚੱਮਚ
ਪਿਆਜ਼ - 80 ਗ੍ਰਾਮ
ਟਮਾਟਰ - 160 ਗ੍ਰਾਮ
ਨਮਕ - 1 ਚੱਮਚ
ਲਾਲ ਮਿਰਚ - 1 ਚੱਮਚ
ਧਨੀਆ ਪਾਊਡਰ - 1 ਚੱਮਚ
ਸੁੱਕੀ ਮੇਥੀ - 1 ਚੱਮਚ
ਵਿਧੀ—
1. ਬਾਊਲ 'ਚ 50 ਗ੍ਰਾਮ ਅਰਹਰ ਦੀ ਦਾਲ, 50 ਗ੍ਰਾਮ ਮੂੰਗ ਦੀ ਦਾਲ, 50 ਗ੍ਰਾਮ ਮਸੂਰ ਦੀ ਦਾਲ, 50 ਗ੍ਰਾਮ ਛੋਲਿਆ ਦੀ ਦਾਲ, 50 ਗ੍ਰਾਮ ਹਰੀ ਮੂੰਗ ਦੀ ਦਾਲ, 1 ਲੀਟਰ ਪਾਣੀ ਪਾ ਕੇ 30 ਮਿੰਟ ਤੱਕ ਇਕ ਪਾਸੇ ਰੱਖ ਦਿਓ।
2. ਹੁਣ ਕੁੱਕਰ 'ਚ ਭਿੱਜੀ ਹੋਈ ਦਾਲ, 1 ਲੀਟਰ ਪਾਣੀ, 1 ਚੱਮਚ ਹਲਦੀ, 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ 2 ਸੀਟੀਆਂ ਲੱਗਣ ਤੱਕ ਪਕਾਓ ਅਤੇ ਫਿਰ ਇਕ ਪਾਸੇ ਰੱਖ ਦਿਓ।  
3. ਫਿਰ ਕੜ੍ਹਾਈ 'ਚ 2 ਚੱਮਚ ਘਿਉ ਗਰਮ ਕਰਕੇ 1 ਚੱਮਚ ਜੀਰਾ, 1/2 ਚੱਮਚ ਸਰ੍ਹੋਂ ਦੇ ਬੀਜ, 1/2 ਚੱਮਚ ਹਿੰਗ, 1/2 ਦਾਲਚੀਨੀ, 1/2 ਚੱਮਚ ਲਸਣ, 1 ਚੱਮਚ ਅਦਰਕ ਪਾ ਕੇ ਕੱਚੇ ਅਦਰਕ ਦੀ ਖੁਸ਼ਬੂ ਜਾਣ ਤੱਕ ਭੁੰਨ ਲਓ।
4. ਹੁਣ ਇਸ 'ਚ 1 ਚੱਮਚ ਹਰੀ ਮਿਰਚ, 80 ਗ੍ਰਾਮ ਪਿਆਜ਼ ਪਾ ਕੇ ਹਲਕਾ ਬਰਾਊਨ ਹੋਣ ਤੱਕ ਪੱਕਣ ਦਿਓ ਅਤੇ ਫਿਰ ਇਸ 'ਚ 160 ਗ੍ਰਾਮ ਟਮਾਟਰ ਮਿਕਸ ਕਰਕੇ ਨਰਮ ਹੋਣ ਤੱਕ ਪਕਾਓ।
5. ਇਸ ਤੋਂ ਬਾਅਦ ਇਸ ਵਿਚ 1 ਚੱਮਚ ਨਮਕ, 1 ਚੱਮਚ ਲਾਲ ਮਿਰਚ, 1 ਚੱਮਚ ਧਨੀਆ ਪਾਊਡਰ ਮਿਲਾ ਕੇ ਉੱਬਲੀ ਹੋਈ ਦਾਲ ਪਾ ਕੇ ਇਸ ਨੂੰ ਦੁਬਾਰਾ ਥੋੜ੍ਹੀ ਦੇਰ ਲਈ ਉੱਬਾਲ ਲਓ।
6. ਫਿਰ ਇਸ 'ਚ 1 ਚੱਮਚ ਸੁੱਕੀ ਮੇਥੀ ਚੰਗੀ ਤਰ੍ਹਾਂ ਨਾਲ ਮਿਲਾਓ।
7. ਰਾਜਸਥਾਨੀ ਪੰਚਮੇਲ ਦਾਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।

 


Related News