ਪੇਰੇਂਟਸ ਵੀ ਬੱਚਿਆਂ ਤੋਂ ਲੈ ਸਕਦੇ ਹਨ ਜ਼ਿੰਦਗੀ ਦੇ ਇਹ ਬੇਸ਼ਕੀਮਤੀ ਸਬਕ

Wednesday, Aug 07, 2024 - 03:25 PM (IST)

ਪੇਰੇਂਟਸ ਵੀ ਬੱਚਿਆਂ ਤੋਂ ਲੈ ਸਕਦੇ ਹਨ ਜ਼ਿੰਦਗੀ ਦੇ ਇਹ ਬੇਸ਼ਕੀਮਤੀ ਸਬਕ

ਨਵੀਂ ਦਿੱਲੀ— ਪੇਰੇਂਟਸ ਅਕਸਰ ਬੱਚਿਆਂ ਨੂੰ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣ ਦਾ ਸਬਕ ਸਿਖਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਾਣੇ ਅਣਜਾਣੇ ਵਿਚ ਹੀ ਸਹੀ ਸਾਡੇ ਮਾਸੂਮ ਬੱਚੇ ਵੀ ਸਾਨੂੰ ਜੀਵਨ ਵਿਚ ਬਹੁਤ ਸਾਰੇ ਪਾਠ ਪੜ੍ਹਾ ਜਾਂਦੇ ਹਨ। ਉਹ ਜ਼ਿੰਦਗੀ ਦਾ ਹਰ ਪਲ ਪੂਰੀ ਸ਼ਿੱਦਤ ਨਾਲ ਜਿਉਂਦੇ ਹਨ ਅਤੇ ਜੇ ਅਸੀਂ ਉਨ੍ਹਾਂ ਦੀ ਤਰ੍ਹਾਂ ਬਣ ਜਾਈਏ ਤਾਂ ਇਕ ਖੁਸਹਾਲ ਜੀਵਨ ਜੀ ਸਕਦੇ ਹਾਂ ਜਾਣੋਂ ਕਿਵੇਂ ਬੱਚੇ ਪੇਰੇਂਟਸ ਨੂੰ ਜ਼ਿੰਦਗੀ ਦੇ ਸਬਕ ਸਿਖਾਉਂਦੇ ਹਨ 
1. ਬੱਚਿਆਂ ਤੋਂ ਜ਼ਿਆਦਾ ਖੁਸ਼ਦਿਲ ਕੋਈ ਨਹੀਂ ਹੈ। ਉਨ੍ਹਾਂ ਨੂੰ ਹੱਸਣ ਲਈ ਕਿਸੇ ਵਜ੍ਹਾ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਬੱਚਿਆਂ ਤੋਂ ਇਹ ਸਬਕ ਲੈ ਸਕਦੇ ਹਾਂ।
2. ਮਾਸੂਮ ਬੱਚੇ ਆਪਣੀ ਜ਼ਰੂਰਤ ਨੂੰ ਖੁੱਲ ਕੇ ਦੱਸਦੇ ਹਨ। ਚਾਹੇ ਉਹ ਹੰਝੂਆਂ ਦੇ ਜਰੀਏ ਹੀ ਦੱਸਦੇ ਹੋਣ। ਤੁਸੀਂ ਵੀ ਆਪਣੀ ਗੱਲ ਨੂੰ ਖੁਲ ਕੇ ਕਹਿਣਾ ਸਿਖੋ। 
3. ਸਵੇਰ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਵਿਚ ਜੋਸ਼ ਅਤੇ ਮੁਸਕੁਰਾਹਟ ਦੇਖਣ ਵਾਲੀ ਹੁੰਦੀ ਹੈ। ਜੇ ਅਸੀਂ ਇਹ ਚੀਜ਼ ਆਪਣੇ ਜੀਵਨ ਵਿਚ ਅਪਣਾਈਏ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਹਲ ਕਰਨ ਵਿਚ ਆਸਾਨੀ ਹੋਵੇਗੀ। 
4. ਦੁਨੀਆ ਨੂੰ ਸਮਝਣਾ ਹੈ ਤਾਂ ਬੱਚਿਆਂ ਦੀ ਤਰ੍ਹਾਂ ਜਿਗਆਸੂ ਬਣੋ। ਇਹੀ ਕਾਰਨ ਹੈ ਕਿ ਉਹ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਸਿੱਖ ਪਾਉਂਦੇ ਹਨ। 
5. ਬੱਚੇ ਤੇਜ਼ੀ ਨਾਲ ਸਿੱਖਦੇ ਹਨ ਅਥੇ ਉਸ ਨੂੰ ਲਗਾਤਾਰ ਵਰਤਦੇ ਹਨ ਤਾਂ ਕਿ ਜਲਦੀ ਤੋਂ ਜਲਦੀ ਉਸ ਵਿਚ ਪਰਫੈਕਟ ਹੋ ਸਕਣ। ਉਹ ਕਦੇਂ ਵੀ ਸਿੱਖਣ ਵਿਚ ਹਿਚਕਿਚਾਉਂਦੇ ਨਹੀਂ ਹਨ। 
6. ਬੱਚਿਆਂ ਨੂੰ ਜਦੋਂ ਭੁੱਖ ਲੱਗਦੀ ਹੈ ਉਦੋਂ ਖਾਂਦੇ ਹਨ, ਉਹ ਘੜੀ ਦੇਖਕੇ ਆਪਣੀ ਭੁੱਖ ਤੈਅ ਨਹੀਂ ਕਰਦੇ। 
7. ਬੱਚੇ ਪੂਰਾ ਦਿਨ ਖੇਡਦੇ ਰਹਿੰਦੇ ਹਨ ਰਾਤ ਨੂੰ ਬੇਫਿਕਰ ਹੋ ਕੇ ਸੋਂਦੇ ਹਨ। ਇਸ ਲਈ ਉਨ੍ਹਾਂ ਨੂੰ ਨੀਂਦ ਨਾ ਆਉਣ ਵਰਗੀ ਸਮੱਸਿਆ ਨਹੀਂ ਹੁੰਦੀ। 
8. ਬੱਚੇ ਕਦੇਂ ਹਾਰ ਨਹੀਂ ਮਣਦੇ ਫਿਰ ਚਾਹੇ ਉਸ ਨੂੰ ਕਿੰਨੀ ਹੀ ਸੱਟ ਕਿਉਂ ਨਾ ਲੱਗੀ ਹੋਵੇ ਜਾਂ ਥਕਾਵਟ ਹੋਵੇ। 
9. ਇਹ ਸਬਕ ਜੇ ਅਸੀਂ ਆਪਣੀ ਜ਼ਿੰਦਗੀ ਵਿਚ ਅਪਣਾਉਂਦੇ ਹਾਂ ਤਾਂ ਅੱਧੀ ਤੋਂ ਜ਼ਿਆਦਾ ਮੁਸ਼ਕਲਾਂ ਹਲ ਹੋ ਜਾਣਗੀਆਂ।


author

Tarsem Singh

Content Editor

Related News