Milk Mathri

Wednesday, Sep 19, 2018 - 01:56 PM (IST)

Milk Mathri

ਜਲੰਧਰ— ਨਮਕੀਨ ਮੱਠਰੀ ਤਾਂ ਤੁਸੀ ਅਕਸਰ ਚਾਹ ਨਾਲ ਖਾਂਦੇ ਹੀ ਹੋਵੋਗੇ। ਅੱਜ ਇਹ ਮਿਲਕ ਮੱਠਰੀ ਅਜਮਾਓ। ਜਿਸ ਨੂੰ ਤੁਸੀਂ ਆਪਣੇ ਘਰ 'ਚ ਹੀ ਬਣਾ ਸਕਦੇ ਹੋ। ਇਹ ਟੇਸਟੀ ਅਤੇ ਕ੍ਰਿਸਪੀ ਮਿਲਕ ਮੱਠਰੀ ਤੁਹਾਡੇ ਬੱਚਿਆਂ ਨੂੰ ਵੀ ਕਾਫੀ ਪਸੰਦ ਆਵੇਗੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸੱਮਗਰੀ—
ਮੈਦਾ - 310 ਗ੍ਰਾਮ
ਚੀਨੀ ਪਾਊਡਰ - 50 ਗ੍ਰਾਮ
ਜਾਇਫਲ - 1/4 ਚੱਮਚ
ਤਿੱਲ - 2 ਚੱਮਚ
ਨਮਕ - 1/4 ਚੱਮਚ
ਘਿਉ - 45 ਮਿਲੀਲੀਟਰ
ਦੁੱਧ - 150 ਮਿਲੀਲੀਟਰ
ਤਲਣ ਲਈ ਤੇਲ
ਵਿਧੀ—
1. ਸਭ ਤੋਂ ਪਹਿਲਾਂ ਇਕ ਕਟੋਰੀ ਵਿਚ 310 ਗ੍ਰਾਮ ਮੈਦਾ, 50 ਗ੍ਰਾਮ ਚੀਨੀ ਪਾਊਡਰ, 1/4 ਚੱਮਚ ਜਾਇਫਲ, 2 ਚੱਮਚ ਤਿੱਲ ਦੇ ਬੀਜ, 1/4 ਚੱਮਚ ਨਮਕ, 45 ਮਿਲੀਲੀਟਰ ਘਿਉ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
2. 150 ਮਿਲੀਲੀਟਰ ਦੁੱਧ ਪਾਓ ਅਤੇ ਇਸ ਨੂੰ ਨਰਮ ਆਟੇ ਦੀ ਤਰ੍ਹਾਂ  ਗੁੰਨ ਲਓ।
3. ਹੁਣ ਇਸ ਆਟੇ ਨੂੰ 20 ਮਿੰਟ ਲਈ ਸਾਈਡ ਤੇ ਰੱਖ ਦਿਓ।
4. ਆਟੇ 'ਚੋਂ ਇਕ ਪੇੜਾ ਬਣਾਓ ਅਤੇ ਇਸ ਨੂੰ ਇਕ ਗੋਲ ਆਕਾਰ ਦਿਓ। ਇਸ ਨੂੰ ਆਪਣੇ ਹੱਥਾਂ ਨਾਲ ਥੋੜ੍ਹਾ ਜਿਹਾ ਦਬਾਓ।
5. ਇਕ ਬਰਤਨ 'ਚ ਤੇਲ ਗਰਮ ਕਰੋ ਅਤੇ ਇਸ ਤੋਂ ਬਾਅਦ ਇਸ ਨੂੰ ਕੁਰਕੁਰਾ ਹੋਣ ਤੱਕ ਤੱਲ ਲਓ।
6. ਇਸ ਨੂੰ ਕਿਸੇ ਕੰਟੇਨਰ 'ਚ ਸਟੋਰ ਕਰੋ ਅਤੇ ਚਾਹ ਨਾਲ ਸਰਵ ਕਰੋ।
 


Related News