ਗਰਮੀਆਂ ਦੇ ਮੌਸਮ ''ਚ ਸਰੀਰ ਨੂੰ ਠੰਡਾ ਰੱਖੇਗੀ ਮੈਂਗੋ ਮਸਾਲਾ ਲੱਸੀ, ਜਾਣੋ ਬਣਾਉਣ ਦੀ ਵਿਧੀ

04/14/2021 10:16:18 AM

ਨਵੀਂ ਦਿੱਲੀ- ਅੰਬ ਦੀ ਲੱਸੀ (ਮੈਂਗੋ ਮਸਾਲਾ ਲੱਸੀ) ਗਰਮੀਆਂ ਦੇ ਦਿਨਾਂ ਵਿਚ ਬਹੁਤ ਹੀ ਵਧੀਆ ਪੀਣ ਵਾਲਾ ਪਦਾਰਥ ਹੈ। ਇਹ ਡਰਿੰਕ ਸਾਡੇ ਸਰੀਰ ਨੂੰ ਗਰਮੀ ਦੇ ਮੌਸਮ ਵਿਚ ਠੰਡਕ ਪਹੁੰਚਾਉਂਦੀ ਹੈ। ਜੇਕਰ ਤੁਹਾਨੂੰ ਅੰਬ ਪਸੰਦ ਹਨ ਤਾਂ ਤੁਹਾਨੂੰ ਲੱਸੀ ਵੀ ਜ਼ਰੂਰ ਪਸੰਦ ਆਵੇਗੀ। ਇਹ ਬਣਾਉਣ 'ਚ ਆਸਾਨ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੈ। ਇਹ ਅੰਬ, ਦਹੀਂ, ਚੀਨੀ ਅਤੇ ਇਲਾਇਚੀ ਪਾਊਡਰ ਨਾਲ ਬਣਦੀ ਹੈ। ਗਰਮੀਆਂ ਦੇ ਦਿਨਾਂ ਵਿਚ ਇਹ ਸਰੀਰ ਤਾਜ਼ਗੀ ਦਿੰਦੀ ਹੈ। ਤੁਸੀਂ ਇਸ ਨੂੰ ਸਵੇਰ ਦੇ ਨਾਸ਼ਤੇ ਵਿਚ ਵੀ ਲੈ ਸਕਦੇ ਹੋ। ਲੱਸੀ ਬਣਾਉਣ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਸਾਰੀ ਸਮੱਗਰੀ ਫਰਿੱਜ ਵਿਚ ਠੰਡੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਸਮੱਗਰੀ 
ਦਹੀਂ-500 ਮਿਲੀਲੀਟਰ
ਦੁੱਧ- 200 ਮਿਲੀਲੀਟਰ
ਜ਼ੀਰਾ ਪਾਊਡਰ- 1 ਛੋਟਾ ਚਮਚਾ
ਕਾਲਾ ਲੂਣ- 1/2 ਛੋਟਾ ਚਮਚਾ
ਪੁਦੀਨੇ ਦੇ ਪੱਤੇ- 10
ਆਈਸ ਕਿਊਬ- 1 ਕੱਪ
ਪੁਦੀਨਾ ਗਾਰਨਿਸ਼ ਲਈ

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਇਕ ਬਲੈਂਡਰ ਵਿਚ ਸਾਰੀ ਸਮੱਗਰੀ ਮਿਲਾ ਕੇ ਮਿਸ਼ਰਣ ਤਿਆਰ ਕਰੋ। ਫਿਰ ਇਸ ਮਿਸ਼ਰਣ ਨੂੰ ਗਿਲਾਸ ਵਿਚ ਪਾਓ। ਹੁਣ ਇਸ ਨੂੰ ਪੁਦੀਨੇ ਦੇ ਨਾਲ ਗਾਰਨਿਸ਼ ਕਰ ਕੇ ਠੰਡਾ ਪੀਓ। 
ਨੋਟ- ਜੇਕਰ ਸਮੱਗਰੀ ਠੰਡੀ ਨਹੀਂ ਹੈ ਤਾਂ ਅੰਬ ਦੀ ਲੱਸੀ ਨੂੰ ਬਣਾ ਕੇ ਫਰਿੱਜ ਵਿਚ ਕੁੱਝ ਘੰਟੇ ਲਈ ਰੱਖ ਦਿਓ ਕਿਉਂਕਿ ਜੇ ਇਹ ਠੰਡੀ ਹੋਵੇਗੀ ਤਾਂ ਹੀ ਇਹ ਸੁਆਦ ਲੱਗੇਗੀ। ਅੰਬ ਦੀ ਲੱਸੀ ਬਹੁਤ ਸੁਆਦ ਹੁੰਦੀ ਹੈ। ਇਹ ਬਣਾਉਣ ਵਿਚ ਵੀ ਆਸਾਨ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਬ ਦੀ ਲੱਸੀ ਬੱਚਿਆਂ ਨੂੰ ਵੀ ਪਸੰਦ ਆਉਂਦੀ ਹੈ । 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon