ਚਿਹਰੇ ਦੀ ਚਮਕ ਵਧਾਉਣ ਲਈ ਘਰ ''ਚ ਹੀ ਬਣਾਓ ਇਹ ਖਾਸ ਫੇਸਪੈਕ

Saturday, Sep 05, 2026 - 04:10 PM (IST)

ਚਿਹਰੇ ਦੀ ਚਮਕ ਵਧਾਉਣ ਲਈ ਘਰ ''ਚ ਹੀ ਬਣਾਓ ਇਹ ਖਾਸ ਫੇਸਪੈਕ

ਵੈੱਬ ਡੈਸਕ - ਹਮੇਸ਼ਾ ਔਰਤਾਂ ਵਿਆਹਾਂ ਦੇ ਮੌਕੇ ਜਾਂ ਫਿਰ ਕਿਸੇ ਖਾਸ ਫੰਕਸ਼ਨ 'ਤੇ ਗੋਲਡ ਫੇਸ਼ੀਅਲ ਕਰਵਾਉਣਾ ਪਸੰਦ ਕਰਦੀਆਂ ਹਨ। ਗੋਲਡ ਫੇਸ਼ੀਅਲ ਨੂੰ ਖਾਸ ਮੌਕੇ 'ਤੇ ਇਸ ਕਾਰਨ ਕਰਕੇ ਕਰਵਾਇਆ ਜਾਂਦਾ ਹੈ ਕਿ ਤੁਹਾਡਾ ਚਿਹਰਾ ਚਮਕੇ, ਨਾਲ ਹੀ ਇਹ ਫੇਸ਼ੀਅਲ ਹੋਰ ਫੇਸ਼ੀਅਲ ਦੇ ਮੁਕਾਬਲੇ ਮਹਿੰਗਾ ਹੁੰਦਾ ਹੈ। ਪਰ ਜੇਕਰ ਤੁਸੀਂ ਚਾਹੇ ਤਾਂ ਘਰ 'ਚ ਬਹੁਤ ਹੀ ਸਸਤੇ ਅਤੇ ਆਸਾਨ ਤਰੀਕੇ ਨਾਲ ਗੋਲਡ ਫੇਸ਼ੀਅਲ ਵਰਗਾ ਨਿਖਾਰ ਪਾ ਸਕਦੀ ਹੋ। ਆਓ ਜਾਣਦੇ ਹਾਂ ਕਿੰਝ...

ਕੱਚਾ ਦੁੱਧ
ਕੱਚੇ ਦੁੱਧ 'ਚ ਲੈਕੀਟਕ ਐਸਿਡ ਮੌਜੂਦ ਹੁੰਦਾ ਹੈ ਜੋ ਚਿਹਰੇ ਨੂੰ ਡੂੰਘਾਈ ਤੋਂ ਸਾਫ ਕਰਕੇ ਇਸ ਨੂੰ ਗਲੋਇੰਗ ਅਤੇ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ। ਇੰਝ ਹੀ ਕੱਚੇ ਦੁੱਧ 'ਚ ਰੂੰ ਪਾ ਕੇ ਆਪਣੇ ਚਿਹਰੇ ਅਤੇ ਗਰਦਨ ਦੀ ਚੰਗੀ ਤਰ੍ਹਾਂ ਸਫਾਈ ਕਰੋ। ਉਸ ਦੇ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।

ਸਕਰਬਿੰਗ
ਸਕਰਬਿੰਗ ਲਈ ਸਭ ਤੋਂ ਵਧੀਆ ਆਪਸ਼ਨ ਹੈ ਚੀਨੀ, ਨਿੰਬੂ ਦਾ ਰਸ ਅਤੇ ਸ਼ਹਿਦ। 1 ਚਮਚ ਚੀਨੀ 'ਚ 1 ਟੀ ਸਪੂਨ ਸ਼ਹਿਦ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਸਕਰੱਬ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਮੌਜੂਦ ਵ੍ਹਾਈਟ ਹੈੱਡਸ ਅਤੇ ਬਲੈਕ ਹੈੱਡਸ ਦੂਰ ਹੋਣਗੇ।

ਸਟੀਮਿੰਗ
ਸਕਰਬਿੰਗ ਦੇ ਬਾਅਦ ਚਿਹਰੇ ਨੂੰ ਸਟੀਮ ਜ਼ਰੂਰ ਦਿਓ। ਸਟੀਮ ਦੇਣ ਲਈ ਗਰਮ ਪਾਣੀ 'ਚ ਤੌਲੀਆ ਪਾ ਕੇ ਚਿਹਰੇ ਨੂੰ ਸਾਫ ਕਰੋ। ਇਸ ਨਾਲ ਚਿਹਰੇ ਦੇ ਖੁੱਲ੍ਹੇ ਪੋਰਸ ਬੰਦ ਹੋਣਗੇ। ਨਾਲ ਹੀ ਸਾਲਾਂ ਤੱਕ ਤੁਹਾਡਾ ਚਿਹਰਾ ਜਵਾਨ ਦਿੱਸੇਗਾ।

ਫੇਸਪੈਕ
ਚਿਹਰੇ 'ਤੇ ਗੋਲਡ ਵਰਗਾ ਨਿਖਾਰ ਪਾਉਣ ਲਈ ਦਹੀਂ, ਹਲਦੀ, ਕੋਕੋਨੈੱਟ ਆਇਲ, ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੇਸਟ ਤਿਆਰ ਕਰੋ। ਪੇਸਟ ਤਿਆਰ ਕਰਨ ਲਈ 1 ਚਮਕ ਦਹੀਂ 'ਚ 1 ਟੀ ਸਪੂਨ ਕੋਕੋਨੈੱਟ ਆਇਲ, 1 ਟੀ ਸਪੂਨ ਸ਼ਹਿਦ, 1 ਟੀ ਸਪੂਨ ਹਲਦੀ ਅਤੇ 1 ਚਮਚ ਨਿੰਬੂ ਦਾ ਰਸ ਮਿਲਾਓ। ਇਸ ਪੈਕ ਨੂੰ ਆਪਣੇ ਚਿਹਰੇ 'ਤੇ 15 ਤੋਂ 20 ਤੱਕ ਲਗਾ ਕੇ ਰੱਖੋ। ਸੁੱਕਣ ਤੋਂ ਪਹਿਲਾਂ ਹੀ ਪੈਕ ਰਿਮੂਵ ਕਰ ਲਓ ਤਾਂ ਚੰਗਾ ਹੈ। 


author

Sunaina

Content Editor

Related News