ਘਰ ''ਚ ਇੰਝ ਬਣਾ ਕੇ ਖਾਓ ''ਵੇਸਣ ਦੀ ਬਰਫ਼ੀ''

Thursday, Nov 07, 2024 - 05:35 PM (IST)

ਘਰ ''ਚ ਇੰਝ ਬਣਾ ਕੇ ਖਾਓ ''ਵੇਸਣ ਦੀ ਬਰਫ਼ੀ''

ਨਵੀਂ ਦਿੱਲੀ— ਮਿੱਠਾ ਖਾਣੇ ਦੇ ਸ਼ੌਕੀਨ ਲੋਕਾਂ ਦਾ ਮਨ ਮਠਿਆਈਆਂ ਦੇਖ ਕੇ ਲਲਚਾ ਜਾਂਦਾ ਹੈ। ਖ਼ਾਸ ਕਰਕੇ ਇਹ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਜੇਕਰ ਤੁਹਾਡਾ ਵੀ ਮਿੱਠਾ ਖਾਣ ਦਾ ਮਨ ਹੈ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਘੱਟ ਸਮੇਂ 'ਚ ਵੇਸਣ ਦੀ ਬਰਫ਼ੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਬਣਾਉਣ ਲਈ ਸਮੱਗਰੀ
ਘਿਓ- 190 ਮਿਲੀ ਲੀਟਰ 
ਵੇਸਣ- 200 ਗ੍ਰਾਮ
ਸੂਜੀ- 80 ਗ੍ਰਾਮ 
ਚੀਨੀ- 150 ਗ੍ਰਾਮ ਪੀਸੀ ਹੋਈ 
ਇਲਾਇਚੀ ਪਾਊਡਰ- 1/2 ਚਮਚਾ  
ਬਾਦਾਮ ਅਤੇ ਪਿਸਤਾ ਗਾਰਨਿਸ਼ ਲਈ 
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਭਾਰੀ ਤਲੇ ਵਾਲੀ ਕੜਾਈ 'ਚ ਘਿਓ ਗਰਮ ਕਰਕੇ ਇਸ 'ਚ ਵੇਸਣ ਅਤੇ ਸੂਜੀ ਮਿਲਾ ਕੇ ਹਲਕਾ ਗੈਸ 'ਤੇ ਭੁੰਨ ਲਓ। 
2. 10-15 ਮਿੰਟ ਲਈ ਭੁੰਨਣ ਤੋਂ ਬਾਅਦ ਜਦੋਂ ਇਸ ਦਾ ਰੰਗ ਬਦਲ ਜਾਵੇ ਅਤੇ ਖੂਸ਼ਬੂ ਆਉਣ ਲੱਗੇ ਤਾਂ ਇਸ 'ਚ ਚੀਨੀ ਅਤੇ ਇਲਾਇਚੀ ਪਾਊਡਰ ਮਿਕਸ ਕਰ ਦਿਓ। 
3. ਇਸ ਤੋਂ ਬਾਅਦ ਵੇਸਣ ਦੇ ਮਿਸ਼ਰਣ ਨੂੰ ਇਕ ਟ੍ਰੇਅ ਵਿਚ ਕੱਢ ਕੇ ਬਰਾਬਰ ਤੈਅ 'ਚ ਕਰ ਲਓ। ਇਸ ਨੂੰ ਬਾਦਾਮ ਤੇ ਪਿਸਤੇ ਨਾਲ ਗਾਰਨਿਸ਼ ਕਰੋ। 
4. ਟ੍ਰੇਅ ਨੂੰ 2 ਘੰਟਿਆਂ ਲਈ ਇੰਝ ਹੀ ਰੱਖ ਲਓ ਅਤੇ ਬਾਅਦ 'ਚ ਇਸ ਨੂੰ ਟੁੱਕੜਿਆਂ 'ਚ ਕੱਟ ਕੇ ਸਰਵ ਕਰ ਲਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News