ਚਾਹ ਨਾਲ ਨੂੰ ਬਣਾ ਕੇ ਖਾਓ ਸੁਆਦਿਸ਼ਟ ਪਨੀਰ ਦੇ ਪਕੌੜੇ
Friday, Jan 10, 2025 - 07:01 PM (IST)
ਨਵੀਂ ਦਿੱਲੀ— ਪਕੌੜਿਆਂ ਦਾ ਨਾਂ ਸੁਣਦੇ ਹੀ ਸਭ ਦੇ ਮੂੰਹ 'ਚੋਂ ਪਾਣੀ ਆ ਜਾਂਦਾ ਹੈ। ਇਹ ਬੱਚਿਆਂ ਦੇ ਨਾਲ-ਨਾਲ ਵੱਡਿਆਂ ਤੱਕ ਸਭ ਨੂੰ ਪਸੰਦ ਆਉਂਦੇ ਹਨ। ਤੁਸੀਂ ਪਕੌੜੇ ਘਰ 'ਚ ਬਣਾ ਕੇ ਜਾਂ ਫਿਰ ਬਾਜ਼ਾਰ ਤੋਂ ਮੰਗਵਾ ਕੇ ਖਾਧੇ ਹੋਣਗੇ ਅੱਜ ਅਸੀਂ ਤੁਹਾਨੂੰ ਪਨੀਰ ਦੇ ਪਕੌੜੇ ਬਣਾਉਣ ਦੀ ਵਿਧੀ ਘਰ 'ਚ ਹੀ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਬਣਾਉਣ ਲਈ ਸਮੱਗਰੀ
ਵੇਸਣ- 250 ਗ੍ਰਾਮ
ਲੂਣ- 1 ਚਮਚਾ
ਲਾਲ ਮਿਰਚ - 1 ਚਮਚਾ
ਬੇਕਿੰਗ ਸੋਡਾ- 1/4 ਚਮਚਾ
ਜੀਰਾ- 1/2 ਚਮਚਾ
ਕਸੂਰੀ ਮੇਥੀ - 1 ਚਮਚਾ
ਪਾਣੀ ਲੋੜ ਅਨੁਸਾਰ
ਪਨੀਰ ਲੋੜ ਅਨੁਸਾਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ ਲਓ ਅਤੇ ਉਸ 'ਚ ਵੇਸਣ ਪਾਓ।
2. ਇਸ ਤੋਂ ਬਾਅਦ ਇਸ 'ਚ ਲੂਣ, ਲਾਲ ਮਿਰਚ, ਬੇਕਿੰਗ ਸੋਡਾ,ਜੀਰਾ,ਕਸੂਰੀ ਮੇਥੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
3. ਫਿਰ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਘੋਲ ਲਓ ਅਤੇ ਮਿਸ਼ਰਣ ਤਿਆਰ ਕਰ ਲਓ।
4. ਫਿਰ ਪਨੀਰ ਲਓ ਅਤੇ ਇਸ ਨੂੰ ਚੋਰਸ ਟੁੱਕੜਿਆਂ 'ਚ ਕੱਟ ਲਓ।
5. ਇਸ ਤੋਂ ਬਾਅਦ ਇਸ ਨੂੰ ਵਿਚੋਂ ਕੱਟ ਲਓ ਅਤੇ ਤਿਆਰ ਸਮੱਗਰੀ ਨਾਲ ਭਰ ਕੇ ਵੇਸਣ ਦੇ ਮਿਸ਼ਰਣ 'ਚ ਡਿਪ ਕਰੋ।
6. ਫਿਰ ਇਸ ਨੂੰ ਤੇਲ 'ਚ ਡੀਪ ਫਰਾਈ ਕਰ ਲਓ।
7. ਤੁਹਾਡੇ ਖਾਣ ਲਈ ਪਕੌੜੇ ਬਣ ਕੇ ਤਿਆਰ ਹਨ ਇਸ ਨੂੰ ਤੁਸੀਂ ਚਾਹ ਦੇ ਨਾਲ ਖਾਣ ਦੇ ਮਜ਼ਾ ਲੈ ਸਕਦੇ ਹੋ।