ਘਰ ''ਚ ਬਣਾਓ ਲੌਕੀ ਦੇ ਸਵਾਦਿਸ਼ਟ ਕਟਲੇਟ
Saturday, Aug 31, 2024 - 04:26 PM (IST)
ਨਵੀਂ ਦਿੱਲੀ (ਬਿਊਰੋ)- ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਲੌਕੀ ਦੇ ਕਟਲੇਟਸ ਬਣਾਉਣ ਬਾਰੇ। ਘਰ 'ਚ ਲੌਕੀ ਦੇ ਕਟਲੇਟ ਬਣਾਉਣ ਦੀ ਰੈਸਿਪੀ ਵੀ ਬਹੁਤ ਆਸਾਨ ਹੈ, ਆਓ ਜਾਣਦੇ ਹਾਂ ਘਰ 'ਚ ਲੌਕੀ ਦੇ ਕਟਲੇਟ ਬਣਾਉਣ ਦਾ ਕੀ ਆਸਾਨ ਤਰੀਕਾ ਹੈ?
ਸਮੱਗਰੀ
- ਗਰੇਟ ਕੀਤੀ ਲੌਕੀ - 1 ਕੱਪ
- ਪੀਸਿਆ ਹੋਇਆ ਆਲੂ - ਅੱਧਾ ਕੱਪ
- ਕੱਟਿਆ ਪਿਆਜ਼ - 2 ਵੱਡੇ
- ਲਸਣ - 1 ਚਮਚ ਕੱਟਿਆ ਹੋਇਆ
- ਹਰੀ ਮਿਰਚ - 1 ਚੱਮਚ
- ਪੁਦੀਨੇ ਦੇ ਪੱਤੇ - 1/3 ਕੱਪ
- ਬਾਰੀਕ ਕੱਟਿਆ ਹੋਇਆ ਅਦਰਕ - 1 ਚੱਮਚ
- ਬੇਸਣ - 1 ਚਮਚ
- ਕੌਰਨਫਲੋਰ - 2 ਚਮਚ
- ਸੂਜੀ - 1 ਚਮਚ
- ਚੌਲਾਂ ਦਾ ਆਟਾ - 1 ਚਮਚ
- ਲਾਲ ਮਿਰਚ ਪਾਊਡਰ - 1 ਚੱਮਚ
- ਜੀਰਾ - ਅੱਧਾ ਚਮਚ
- ਸੁਆਦ ਲਈ ਲੂਣ
- ਲੋੜ ਅਨੁਸਾਰ ਤੇਲ
ਵਿਧੀ
- ਸਭ ਤੋਂ ਪਹਿਲਾਂ 1 ਵੱਡਾ ਬਰਤਨ ਲਓ। ਹੁਣ ਇਸ 'ਚ ਕੱਦੂਕਸ ਕੀਤੀ ਹੋਈ ਲੌਕੀ ਅਤੇ ਆਲੂ ਮਿਲਾ ਲਓ।
- ਹੁਣ ਇਸ ਭਾਂਡੇ ਵਿਚ ਕੱਟਿਆ ਪਿਆਜ਼ ਅਤੇ ਬਾਕੀ ਮਸਾਲੇ ਪਾਓ ਅਤੇ ਇਸ ਨੂੰ ਮਿਲਾਓ ਅਤੇ ਗਾੜ੍ਹਾ ਪੇਸਟ ਤਿਆਰ ਕਰੋ।
- ਤਿਆਰ ਪੇਸਟ ਨੂੰ ਕਟਲੇਟ ਸ਼ੇਪ ਵਿੱਚ ਬਣਾ ਲਓ।
- ਇਸ ਤੋਂ ਬਾਅਦ ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਇਨ੍ਹਾਂ ਕਟਲੇਟਸ ਨੂੰ ਚੰਗੀ ਤਰ੍ਹਾਂ ਫ੍ਰਾਈ ਕਰੋ।
- ਜਦੋਂ ਕਟਲੇਟ ਗੋਲਡਨ ਬਰਾਊਨ ਹੋ ਜਾਵੇ ਤਾਂ ਇਸ ਨੂੰ ਤੇਲ 'ਚੋਂ ਕੱਢ ਲਓ।
- ਹੁਣ ਇਸ ਨੂੰ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਹਰੀ ਚਟਨੀ ਨਾਲ ਸਰਵ ਕਰੋ।