ਘਰ ''ਚ ਬਣਾਓ ਡਿਸਕੋ ਬਾਲ

01/10/2017 10:57:59 AM

ਜਲੰਧਰ— ਘਰ ਦੀ ਸਜਾਵਟ ਦੇ ਲਈ ਲੋਕ ਬਜ਼ਾਰ ਤੋਂ ਬਹੁਤ ਸਾਰਾ ਸਮਾਨ ਖਰੀਦ ਦੇ ਹਨ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਥਾਂ ਤੇ ਘਰ ਦੀ ਸਜਾਵਟ ਆਪ ਆਪਣੇ ਹੱਥਾਂ ਨਾਲ ਬਣਾਈਆਂ ਚੀਜ਼ਾਂ ਨਾਲ ਕਰੋਗੇ ਤਾਂ ਤੁਹਾਡਾ ਘਰ ਹੋਰ ਵੀ ਸੁੰਦਰ ਲੱਗੇਗਾ। ਅੱਜ ਅਸੀਂ ਤੁਹਾਨੂੰ ਬੈਲੂਨ ਆਬਰਸ (ਡਿਸਕੋ ਬਾਲ) ਬਣਾਉਣਾ ਦੱਸਾਗੇ। ਇਸਨੂੰ ਤੁਸੀਂ ਘਰ ਦੇ ਕਿਸੇ ਵੀ ਕੋਨੇ ''ਚ ਲਟਕਾ ਸਕਦੇ ਹੋ।
ਜਰੂਰੀ ਸਮਾਨ 
- 1 ਗੁਬਾਰਾ
- 2 ਚਮਚ ਫੈਵੀਕਾਲ 
- ਮੋਟਾ ਧਾਗਾ
- ਸਪਾਰਕਲ ਪਾਊਡਰ
- 2 ਚਮਚ ਪਾਣੀ 
ਵਿਧੀ
1. ਸਭ ਤੋਂ ਪਹਿਲਾਂ ਗੁਬਾਰੇ ਨੂੰ ਫੁਲਾਕੇ ਉਪਰੋ ਗੰਢ ਬੰਨ ਲਓ। 
2. ਇੱਕ ਕੋਲੀ ''ਚ ਫੈਵੀਕੋਲ ਅਤੇ ਪਾਣੀ ਦੋਨਾਂ ਨੂੰ ਇੱਕਠਾ ਪਾ ਲਓ । 
3. ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸਨੂੰ ਬਣਾਏ ਮਿਸ਼ਰਨ ''ਚ ਪਾ ਲਓ ਤਾਂ ਕਿ ਧਾਗੇ ਤੇ ਚੰਗੀ ਤਰ੍ਹਾਂ ਫੈਵੀਕੋਲ ਲੱਗ ਜਾਵੇ। 
4. ਫਿਰ ਫੈਵੀਕੋਲ ਚੋਂ ਧਾਗੇ ਨੂੰ ਕੱਢ ਲਓ ਤੇ ਗੁਬਾਰੇ ''ਤੇ ਲਪੇਟਣਾ ਸ਼ਰੂ ਕਰ ਦਿਓ।  ਧਿਆਨ ਰੱਖੋ ਕਿ ਧਾਗੇ ਨੂੰ ਲਪੇਟਦੇ ਸਮੇਂ ਸਭ ਤੋਂ ਪਹਿਲਾਂ ਉਪਰ ਤੋਂ ਗੱਢ ਬੰਨ ਲਓ ਇਸ ਨਾਲ ਧਾਗਾ ਟਿਕਿਆ ਰਹੇਗਾ। ਹੁਣ ਗੁਬਾਰੇ ਦੀ ਮਦਦ ਨਾਲ ਪਾੜ ਦਿਓ। 
5. ਇਸ ਨੂੰ ਸੁੱਕਣ ਲਈ ਰੱਖ ਦਿਓ । 
6. ਹੁਣ ਤੁਹਾਡੇ ਕੋਲ ਚਿਪਕਾਇਆ ਗਿਆ ਧਾਗਾ ਬਚਿਆ ਪਇਆ ਹੈ ਜੋ ਕਿ ਬਾਲ ਦੀ ਆਕਾਰ''ਚ ਬਣਿਆ ਹੋਇਆ ਹੈ। 
7. ਪੂਰੇ ਧਾਗੇ ਤੇ ਫੈਵੀਕੋਲ ਦੁਬਾਰਾ ਲਗਾਓ ਤੇ ਉਪਰ ਤੋਂ ਸਪਾਰਕਲ ਪਾਊਡਰ ਨੂੰ ਪਾਓ। 
8. ਤੁਹਾਡੀ ਡਿਸਕੋ ਬਾਲ ਤਿਆਰ ਹੈ।


Related News