ਬਣਾਓ ਦਹੀਂ-ਪਿਆਜ਼ ਦੀ ਸਵਾਦਿਸ਼ਟ ਸਬਜ਼ੀ
Thursday, Aug 22, 2024 - 06:57 PM (IST)
ਜਲੰਧਰ- ਅੱਜ ਅਸੀਂ ਬਣਾਉਣ ਜਾ ਰਹੇ ਹਾਂ ਦਹੀਂ-ਪਿਆਜ਼ ਦੀ ਸਬਜ਼ੀ। ਇਹ ਸਬਜ਼ੀ ਬਣਾਉਣੀ ਜਿੰਨੀ ਆਸਾਨੀ ਹੈ ਓਨੀ ਹੈ ਸਵਾਦ ਵੀ ਹੈ। ਤਾਂ ਆਓ ਬਣਾਉਂਦੇ ਹਾਂ ਦਹੀਂ-ਪਿਆਜ਼ ਦੀ ਸਬਜ਼ੀ।
ਸਮੱਗਰੀ : ਦਹੀਂ-250 ਗ੍ਰਾਮ, ਪਿਆਜ਼-1, ਜੀਰਾ-1/2 ਚਮਚ, ਧਨੀਆ ਪਾਊਡਰ - 1 ਚਮਚ, ਕਸੂਰੀ ਮੇਥੀ-1/4 ਚਮਚ, ਕੱਟੀਆਂ ਹੋਈਆਂ ਹਰੀਆਂ ਮਿਰਚਾਂ-4, ਹਲਦੀ - 1/4 ਚਮਚ, ਫਿੱਕੀ ਬੂੰਦੀ- 1/2 ਕਟੋਰਾ, ਗਰਮ ਮਸਾਲਾ-1/4 ਚਮਚ, ਲੂਣ-ਸੁਆਦ ਅਨੁਸਾਰ
ਬਣਾਉਣ ਦਾ ਤਰੀਕਾ : ਦਹੀਂ ਅਤੇ ਪਿਆਜ਼ ਦੀ ਸਬਜ਼ੀ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ ਦਹੀਂ ਪਾ ਕੇ ਫ਼ੈਂਟ ਲਓ। ਇਸ ਤੋਂ ਬਾਅਦ ਇਕ ਫ਼ਰਾਈਪੈਨ ਵਿਚ ਤੇਲ ਪਾ ਕੇ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਜੀਰਾ ਪਾ ਕੇ ਮਿਕਸ ਕਰ ਲਓ। ਇਸ ਤੋਂ ਪਹਿਲਾਂ ਪਿਆਜ਼ ਨੂੰ ਟੁਕੜਿਆਂ ਵਿਚ ਕੱਟ ਕੇ ਰੱਖੋ। ਜਦੋਂ ਜ਼ੀਰਾ ਫੁੱਟਣ ਲੱਗੇ ਤਾਂ ਪਿਆਜ਼ ਪਾਓ ਅਤੇ 2 ਤੋਂ 3 ਮਿੰਟ ਲਈ ਭੁੰਨ ਲਓ। ਜਦੋਂ ਪਿਆਜ਼ ਦਾ ਰੰਗ ਭੂਰਾ ਹੋ ਜਾਵੇ ਤਾਂ ਇਸ ਵਿਚ ਬਾਰੀਕ ਕੱਟੀਆਂ ਹਰੀਆਂ ਮਿਰਚਾਂ ਪਾ ਕੇ ਭੁੰਨ ਲਓ।
ਲਗਭਗ ਇਕ ਮਿੰਟ ਬਾਅਦ, ਪਿਆਜ਼ ਦੇ ਮਿਸ਼ਰਣ ਵਿਚ ਦਹੀਂ ਪਾਓ ਅਤੇ ਇਸ ਨੂੰ 5-6 ਮਿੰਟ ਤਕ ਪੱਕਣ ਦਿਉ। ਇਸ ਤੋਂ ਬਾਅਦ ਇਸ ਵਿਚ ਹਲਦੀ ਪਾਊਡਰ, ਧਨੀਆ ਪਾਊਡਰ ਅਤੇ ਸਵਾਦ ਮੁਤਾਬਕ ਨਮਕ ਪਾ ਕੇ ਸਬਜ਼ੀ ’ਚ ਕੜਛੀ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਸਬਜ਼ੀ ਵਿਚ ਫਿਕੀ ਬੂੰਦੀ, ਗਰਮ ਮਸਾਲਾ ਅਤੇ ਕਸੂਰੀ ਮੇਥੀ ਪਾ ਕੇ ਮਿਕਸ ਕਰ ਲਓ। ਇਸ ਨੂੰ ਕੁੱਝ ਦੇਰ ਹਿਲਾਉਂਦੇ ਹੋਏ ਪਕਾਓ ਅਤੇ ਫਿਰ ਗੈਸ ਬੰਦ ਕਰ ਦਿਓ। ਤੁਹਾਡੀ ਦਹੀਂ ਪਿਆਜ਼ ਦੀ ਸਬਜ਼ੀ ਬਣ ਕੇ ਤਿਆਰ ਹੈ।