ਘਰ ਦੀ ਰਸੋਈ ''ਚ ਇੰਝ ਬਣਾਓ ਕਰੀਮੀ ਪਾਸਤਾ ਸਲਾਦ

Monday, Nov 30, 2020 - 10:32 AM (IST)

ਜਲੰਧਰ: ਆਮ ਤੋਰ 'ਤੇ ਲੋਕ ਪਾਸਤਾ ਖਾਣਾ ਬਹੁਤ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਪਾਸਤਾ ਅਤੇ ਸਲਾਦ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਦੋਵਾਂ ਨੂੰ ਮਿਲਾ ਕੇ ਇਕ ਵਧੀਆ ਡਿਸ਼ ਬਣਾਉਣ ਜਾ ਰਹੇ ਹਾਂ। ਜਿਸਦਾ ਨਾਮ ਹੈ ਕਰੀਮੀ ਪਾਸਤਾ ਸਲਾਦ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ। 
ਸਮੱਗਰੀ
- ਅੱਧਾ ਕੱਪ ਕਰੀਮ
- 1 ਛੋਟਾ ਚਮਚ ਨਮਕ
- ਅੱਧਾ ਚਮਚ ਲਸਣ ਦਾ ਪਾਊਡਰ
- 1 ਛੋਟਾ ਚਮਚ ਸਰ੍ਹੋਂ ਦਾ ਪਾਊਡਰ
- ਅੱਧਾ ਕੱਪ ਬਾਰੀਕ ਕੱਟਿਆ ਹੋਇਆ ਪਿਆਜ਼
- ਅੱਧਾ ਚਮਚ ਆਨੀਅਨ ਪਾਊਡਰ
- 3 ਛੋਟੇ ਚਮਚ ਕੱਟੀ ਹੋਈ ਹਰੀ ਸ਼ਿਮਲਾ ਮਿਰਚ
- 3 ਛੋਟੇ ਚਮਚ ਕੱਟੀ ਹੋਈ ਲਾਲ ਸ਼ਿਮਲਾ ਮਿਰਚ
- 2 ਛੋਟੇ ਚਮਚ ਕੱਟੀ ਹੋਈ ਪੀਲੀ ਸ਼ਿਮਲਾ ਮਿਰਚ
- ਇਕ ਚੌਥਾਈ ਚਮਚ ਕਾਲੀ ਮਿਰਚ ਪਾਊਡਰ
- ਇਕ ਚੌਥਾਈ ਚਮਚ ਸਫੈਦ ਮਿਰਚ ਪਾਊਡਰ
- 2 ਕੱਪ ਉੱਬਲਿਆ ਹੋਇਆ ਪਾਸਤਾ
- ਅੱਧਾ ਕੱਪ ਬਾਰੀਕ ਕੱਟੀ ਗਾਜਰ
- ਡੇਢ ਕੱਪ ਮਾਇਨੀਜ
- ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1. ਇਕ ਬਰਤਨ 'ਚ ਚੁਟਕੀਭਰ ਇਕ ਛੋਟਾ ਚਮਚ ਨਮਕ, ਪਾਸਤਾ ਅਤੇ ਜ਼ਰੂਰਤ ਅਨੁਸਰਾ ਪਾਣੀ ਪਾ ਕੇ ਘੱਟ ਗੈਸ 'ਤੇ ਉਬਾਲਣ ਦੇ ਲਈ ਰੱਖ ਦਿਓ। 
2. 8-10 ਮਿੰਟਾਂ ਬਾਅਦ ਪਾਸਤਾ ਪਾਣੀ 'ਚੋ ਕੱਢ ਕੇ ਠੰਡਾ ਹੋਣ ਲਈ ਰੱਖ ਦਿਓ। 
3. ਹੁਣ ਬਰਤਨ ਜਾ ਕਿਸੇ ਬਾਊਲ 'ਚ ਸਰ੍ਹੋਂ ਦਾ ਪਾਊਡਰ, ਲਸਣ ਪਾਊਡਰ, ਪਿਆਜ਼ ਪਾਊਡਰ, ਸਫੈਦ ਮਿਰਚ ਪਾਊਡਰ, ਕਾਲੀ ਮਿਰਚ ਪਾਊਡਰ ਅਤੇ ਨਮਕ ਪਾ ਕੇ ਮਿਲਾ ਲਓ। ਹੁਣ ਪਾਸਤੇ ਦਾ ਮਸਾਲਾ ਤਿਆਰ ਹੈ। 
4. ਇਕ ਦੂਜਾ ਬਰਤਨ ਲਓ ਅਤੇ ਇਸ 'ਚ ਕਰੀਮ ਅਤੇ ਮਾਇਨੀਜ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ 'ਚ ਉਬਲਿਆਂ ਹੋਇਆ ਪਾਸਤਾ ਪਾ ਦਿਓ। 
5. ਇਸ ਤੋਂ ਬਾਅਦ ਇਸ 'ਚ ਪਾਸਤੇ ਦਾ ਮਸਾਲਾ ਪਾ ਦਿਓ। 
6. ਤਿੰਨਾਂ ਤਰ੍ਹਾਂ ਦੀ ਸ਼ਿਮਲਾ ਮਿਰਚ ਪਾ ਕੇ ਸਜਾ ਕੇ ਸਰਵ ਕਰੋ।  


Aarti dhillon

Content Editor

Related News