ਜਾਣੋ ਕਿਉਂ ਹੁੰਦੀ ਹੈ ਨਵਜੰਮੇ ਬੱਚਿਆਂ ਨੂੰ ਗੈਸ ਦੀ ਸਮੱਸਿਆ, ਇਹ ਘਰੇਲੂ ਨੁਸਖ਼ੇ ਦਿਵਾਉਣਗੇ ਜਲਦ ਆਰਾਮ

Wednesday, Mar 12, 2025 - 10:11 AM (IST)

ਜਾਣੋ ਕਿਉਂ ਹੁੰਦੀ ਹੈ ਨਵਜੰਮੇ ਬੱਚਿਆਂ ਨੂੰ ਗੈਸ ਦੀ ਸਮੱਸਿਆ, ਇਹ ਘਰੇਲੂ ਨੁਸਖ਼ੇ ਦਿਵਾਉਣਗੇ ਜਲਦ ਆਰਾਮ

ਮੁੰਬਈ- ਨਵਜੰਮੇ ਬੱਚਿਆਂ ’ਚ ਗੈਸ ਬਣਨਾ ਇਕ ਆਮ ਸਮੱਸਿਆ ਹੈ। ਜਦੋਂ ਬੱਚਾ ਮਾਂ ਦਾ ਦੁੱਧ ਜਾਂ ਫਾਰਮੂਲਾ ਦੁੱਧ ਪੀਂਦਾ ਹੈ, ਤਾਂ ਅਕਸਰ ਉਸ ਨੂੰ ਗੈਸ ਦੀ ਸਮੱਸਿਆ ਹੋ ਸਕਦੀ ਹੈ। ਹਾਲਾਂਕਿ, ਕਦੇ-ਕਦੇ ਇਹ ਸਮੱਸਿਆ ਵਧ ਜਾਂਦੀ ਹੈ, ਜਿਸ ਦੇ ਕਾਰਣ ਬੱਚਾ ਅਸਹਿਜ ਅਤੇ ਪ੍ਰੇਸ਼ਾਨ ਹੋ ਸਕਦਾ ਹੈ। ਬੱਚਿਆਂ ’ਚ ਗੈਸ ਬਣਨ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ, ਜਿਵੇਂ ਦੁੱਧ ਪੀਣ ਦੇ ਬਾਅਦ ਡਕਾਰ ਨਾ ਆਉਣਾ, ਫਾਰਮੂਲਾ ਮਿਲਕ ਦਾ ਠੀਕ ਨਾਲ ਨਾ ਪਚਣਾ ਜਾਂ ਬੋਤਲ ਤੋਂ ਜਲਦੀ-ਜਲਦੀ ਦੁੱਧ ਪੀਣ ਦੇ ਕਾਰਨ ਪੇਟ ’ਚ ਗੈਸ ਦਾ ਬਣਨਾ। ਜੇਕਰ ਬੱਚੇ ਨੂੰ ਗੈਸ ਦੀ ਸਮੱਸਿਆ ਵਾਰ-ਵਾਰ ਹੋ ਰਹੀ ਹੈ, ਤਾਂ ਉਹ ਚਿੜਚਿੜਾ ਵੀ ਹੋ ਸਕਦਾ ਹੈ ਅਤੇ ਰੋਣ ਲੱਗਦਾ ਹੈ। ਅਜਿਹੇ ’ਚ ਮਾਤਾ-ਪਿਤਾ ਨੂੰ ਕੁਝ ਉਪਾਅ ਅਪਣਾਉਣੇ ਚਾਹੀਦੇ, ਤਾਂਕਿ ਬੱਚੇ ਨੂੰ ਰਾਹਤ ਮਿਲ ਸਕੇ।

ਨਵਜੰਮੇ ਬੱਚੇ ਦੇ ਪੇਟ ’ਚ ਗੈਸ ਹੋਣ ਦੇ ਲੱਛਣ

ਘਬਰਾਹਟ ਅਤੇ ਚਿੜਚਿੜਾਪਣ- ਬੱਚਾ ਵਾਰ-ਵਾਰ ਰੋਣ ਲੱਗਦਾ ਹੈ ਅਤੇ ਚਿੜਚਿੜਾ ਮਹਿਸੂਸ ਕਰਦਾ ਹੈ।

ਪੇਟ ਦਾ ਫੁਲਿਆ ਹੋਇਆ ਲੱਗਣਾ- ਬੱਚੇ ਦਾ ਪੇਟ ਆਮ ਨਾਲੋਂ ਜ਼ਿਆਦਾ ਫੁਲਿਆ ਹੋਇਆ ਮਹਿਸੂਸ ਹੁੰਦਾ ਹੈ।

ਜ਼ੋਰ ਨਾਲ ਰੋਣਾ- ਪੇਟ ’ਚ ਗੈਸ ਹੋਣ ’ਤੇ ਬੱਚਾ ਜ਼ੋਰ ਨਾਲ ਰੋਣ ਲੱਗਦਾ ਹੈ।

ਪੈਰਾਂ ਨੂੰ ਪੇਟ ਵੱਲ ਖਿੱਚਣਾ- ਗੈਸ ਦੀ ਵਜ੍ਹਾ ਨਾਲ ਬੱਚੇ ਪੈਰਾਂ ਨੂੰ ਪੇਟ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ।

ਪੇਟ ਦਾ ਰਗੜਨਾ- ਗੈਸ ਦੀ ਸਮੱਸਿਆ ’ਚ ਬੱਚਾ ਅਕਸਰ ਪੇਟ ਨੂੰ ਰਗੜਨ ਲੱਗਦਾ ਹੈ।

ਪੇਟ ’ਚੋਂ ਆਵਾਜ਼ ਆਉਣਾ- ਬੱਚੇ ਦੇ ਪੇਟ ’ਚ ਗੈਸ ਦੇ ਬੁਲਬੁਲੇ ਜਾਂ ਆਵਾਜ਼ਾਂ ਆ ਸਕਦੀਆਂ ਹਨ।

ਵਾਰ-ਵਾਰ ਡਕਾਰ ਮਾਰਨਾ- ਗੈਸ ਦੀ ਵਜ੍ਹਾ ਨਾਲ ਬੱਚੇ ਨੂੰ ਵਾਰ-ਵਾਰ ਡਕਾਰ ਆਉਂਦਾ ਹੈ।

ਨਵਜਾਤ ਬੱਚੇ ਨੂੰ ਗੈਸ ਤੋਂ ਰਾਹਤ ਪਾਉਣ ਦੇ ਘਰੇਲੂ ਉਪਾਅ

ਹਿੰਗ ਦਾ ਇਸਤੇਮਾਲ ਕਰੋ

ਹਿੰਗ ਗੈਸ ਦੀ ਸਮੱਸਿਆ ਲਈ ਇਕ ਪ੍ਰਭਾਵੀ ਘਰੇਲੂ ਉਪਾਅ ਹੈ। ਜੇਕਰ ਬੱਚੇ ਨੂੰ ਗੈਸ ਦੀ ਸਮੱਸਿਆ ਹੋ ਰਹੀ ਹੋਵੇ, ਤਾਂ ਤੁਸੀਂ ਉਸ ਦੀ ਧੁੰਨੀ ਦੇ ਉਪਰ ਹਿੰਗ ਦਾ ਪਾਣੀ ਮਲ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹਿੰਗ ਦਾ ਪੇਸਟ ਬਣਾ ਕੇ ਬੱਚੇ ਦੇ ਪੇਟ ਅਤੇ ਧੁੰਨੀ ’ਤੇ ਲਗਾ ਸਕਦੇ ਹੋ। ਇਸ ਨਾਲ ਗੈਸ ਬਾਹਰ ਨਿਕਲਣ ’ਚ ਮਦਦ ਮਿਲਦੀ ਹੈ ਅਤੇ ਬੱਚੇ ਨੂੰ ਰਾਹਤ ਮਿਲਦੀ ਹੈ।

ਬੱਚੇ ਦੀ ਮਾਲਿਸ਼ ਕਰੋ

ਨਵਜਾਤ ਬੱਚੇ ਦੇ ਪੇਟ ਦੀ ਮਾਲਿਸ਼ ਕਰਨ ਨਾਲ ਪੇਟ ’ਚ ਫਸੀ ਗੈਸ ਨੂੰ ਬਾਹਰ ਨਿਕਲਣ ’ਚ ਮਦਦ ਮਿਲਦੀ ਹੈ। ਬੱਚੇ ਨੂੰ ਪਿੱਠ ਦੇ ਭਾਰ ਲਿਟਾਕੇ ਉਸ ਦੇ ਪੇਟ ’ਤੇ ਸਰਕੂਲਰ ਮੋਸ਼ਨ ’ਚ ਮਸਾਜ ਕਰੋ। ਇਹ ਤਰੀਕਾ ਬੱਚੇ ਨੂੰ ਗੈਸ ਤੋਂ ਰਾਹਤ ਪਾਉਣ ’ਚ ਮਦਦ ਕਰਦਾ ਹੈ।

ਦੁੱਧ ਪਿਲਾਉਂਦੇ ਸਮੇਂ ਬੱਚੇ ਦਾ ਸਿਰ ਉੱਚਾ ਰੱਖੋ

ਜੇਕਰ ਤੁਸੀਂ ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਂਦੇ ਹੋ, ਤਾਂ ਦੁੱਧ ਪਿਲਾਉਂਦੇ ਸਮੇਂ ਬੱਚੇ ਦਾ ਸਿਰ ਪੇਟ ਤੋਂ ਥੋੜ੍ਹਾ ਉੱਚਾ ਰੱਖੋ। ਜਦ ਬੱਚਾ ਬੋਤਲ ਨਾਲ ਜਲਦੀ-ਜਲਦੀ ਦੁੱਧ ਪੀਂਦਾ ਹੈ, ਤਾਂ ਇਸ ਦੇ ਨਾਲ ਹਵਾ ਵੀ ਉਸ ਦੇ ਪੇਟ ’ਚ ਆ ਜਾਂਦੀ ਹੈ, ਜਿਸ ਨਾਲ ਗੈਸ ਬਣ ਸਕਦੀ ਹੈ। ਜੇਕਰ ਸਿਰ ਉੱਚਾ ਰੱਖਿਆ ਜਾਵੇ, ਤਾਂ ਗੈਸ ਉਪਰ ਵੀ ਆ ਜਾਵੇਗੀ ਅਤੇ ਬੱਚੇ ਆਸਾਨੀ ਨਾਲ ਡਕਾਰ ਲੈ ਸਕੇਗਾ।

ਪੇਟ ਨੂੰ ਸੇਕ ਦਿਓ

ਪੇਟ ਨੂੰ ਸੇਕ ਦੇਣ ਨਾਲ ਵੀ ਬੱਚੇ ਦਾ ਪੇਟ ਦਰਦ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਗੁਨਗੁਨੇ ਪਾਣੀ ’ਚ ਤੌਲੀਆ ਭਿਓਂ ਕੇ ਉਸ ਨੂੰ ਚੰਗੀ ਤਰ੍ਹਾਂ ਨਿਚੋੜ ਲਓ ਅਤੇ ਫਿਰ ਬੱਚੇ ਦੇ ਪੇਟ ’ਤੇ ਰਖੋ। ਇਹ ਪ੍ਰਕਿਰਿਆ ਬੱਚੇ ਨੂੰ ਗੈਸ ਅਤੇ ਅਕੜਨ ਤੋਂ ਆਰਾਮ ਦਿਵਾਉਣ ’ਚ ਮਦਦ ਕਰਦੀ ਹੈ। ਧਿਆਨ ਰਹੇ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ, ਨਹੀਂ ਤਾਂ ਬੱਚੇ ਨੂੰ ਜਲਨ ਹੋ ਸਕਦੀ ਹੈ।

ਗੋਡੇ ਮੋੜਦੇ ਹੋਏ ਸਾਈਕਲ ਚਲਾਓ

ਜੇਕਰ ਬੱਚਾ ਗੈਸ ਪਾਸ ਨਹੀਂ ਕਰ ਪਾ ਰਿਹਾ ਹੈ, ਤਾਂ ਤੁਸੀਂ ਉਸ ਨੂੰ ਪਿੱਠ ਦੇ ਭਾਰ ਲਿਟਾ ਕੇ ਗੋਡਿਆਂ ਨੂੰ ਮੋੜਦੇ ਹੋਏ ਸਾਈਕਲ ਚਲਾਉਣ ਵਾਂਗ ਮੂਵ ਕਰ ਸਕਦੇ ਹੋ। ਇਸ ਢੰਗ ਨਾਲ ਗੈਸ ਬਾਹਰ ਨਿਕਲ ਜਾਂਦੀ ਹੈ ਅਤੇ ਬੱਚੇ ਨੂੰ ਰਾਹਤ ਮਿਲਦੀ ਹੈ। ਜੇਕਰ ਬੱਚੇ ਨੂੰ ਇਨ੍ਹਾਂ ਉਪਾਵਾਂ ਨਾਲ ਆਰਾਮ ਨਹੀਂ ਮਿਲ ਰਿਹਾ ਅਤੇ ਉਹ ਲਗਾਤਾਰ ਪ੍ਰੇਸ਼ਾਨ ਹੋ ਰਿਹਾ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ।


author

cherry

Content Editor

Related News