ਕਹਾਣੀਨਾਮਾ- 12 : ‘ਹਿਸਾਬ ਬਰਾਬਰ...’
Friday, May 08, 2020 - 12:17 PM (IST)
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ।
98550 36444
ਕਾਫ਼ੀ ਦਿਨ ਹੋ ਗਏ ਸੀ, ਮੈਂ ਕੋਠੇ ’ਤੇ ਚਾਰ-ਪੰਜ ਬਰਤਨਾਂ ਵਿਚ ਪਾਣੀ ਪਾ ਕੇ ਰੱਖਿਆ ਹੋਇਆ ਸੀ। ਉਹ ਇਸ ਕਰਕੇ ਕੀ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਪੰਛੀ ਕਿਤੇ ਪਾਣੀ ਵਾਜੋ ਪਿਆਸੇ ਨਾ ਰਹਿ ਜਾਣ। ਰੱਬ ਨਾ ਕਰੇ ਪਾਣੀ ਕਰਕੇ ਕੋਈ ਜੀਵ ਜੰਤੂ ਮਰੇ ਵੀ ਨਾ, ਇਸ ਲਈ ਮੈਂ ਪਾਣੀ ਭਰ ਕੇ ਕੋਠੇ ਦੇ ਚਾਰੇ ਪਾਸੇ ਪਾਣੀ ਰੱਖਿਆ ਹੋਇਆ ਹੈ। ਮੈਂ ਹਰ ਰੋਜ਼ ਸਵੇਰੇ ਜਲਦੀ ਉੱਠਣਾ ਅਤੇ ਕੋਠੇ ’ਤੇ ਵੇਖਣਾ ਕੋਈ ਪੰਛੀ ਨਾ ਹੁੰਦਾ, ਮੈਂ ਅੰਦਰੋਂ ਅੰਦਰੀ ਬਹੁਤ ਹੀ ਉਦਾਸ ਜੇਹ ਹੋਣਾ। ਇਕ ਦਿਨ ਮੈਂ ਵੇਖਿਆ ਕੀ ਇਕ ਛੋਟੀ ਜਿਹੀ ਕਾਲੇ ਰੰਗ ਦੀ ਚਿੜੀ ਪਾਣੀ ਵਾਲੇ ਬਰਤਨਾਂ ਕੋਲ ਬੈਠੀ ਹੋਈ ਸੀ, ਮੈਂ ਬਹੁਤ ਖੁਸ਼ ਹੋਇਆ।
ਰੱਬ ਜਾਣੇ ਪਾਣੀ ਧੁੱਪ ਨਾਲ ਉੱਡ ਰਿਹਾ ਸੀ, ਕੀ ਬਰਤਨਾਂ ਵਿਚੋ ’ਚੋਂ ਜਾਂਦਾ ਸੀ। ਪਰ ਇਕ ਦਿਨ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ , ਜਦੋਂ ਮੈਂ ਵੇਖਿਆ ਕੀ ਦੋ ਸ਼ਹਿਦ ਦੀਆਂ ਮੱਖੀਆਂ ਬਰਤਨ ਦੇ ਕਿਨਾਰੇ ’ਤੇ ਬੈਠਿਆਂ ਪਾਣੀ ਦਾ ਪੂਰਾ ਅਨੰਦ ਲੈ ਰਹੀਆਂ ਸੀ।
ਸੱਚ ਜਾਣਿਉ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੈਂ ਆਪਣੇ ਆਪ ਨੂੰ ਜਿਵੇਂ ਆਖ ਰਿਹਾ ਹੋਵਾਂ ਕੀ ਲੈ ਵੀ ਮਨਾਂ ਅੱਜ ਪਾਣੀ ਰੱਖਣ ਦਾ ਕਾਰਜ ਜਿਵੇਂ ਸਫ਼ਲ ਹੋ ਗਿਆ ਹੋਵੇ ਤੇ ਉਹ ਮੱਖੀਆਂ ਵੀ ਪਾਣੀ ਪੀਂਦਿਆ ਜਿਵੇਂ ਕਹਿ ਰਹੀਆਂ ਹੋਣ, ਲਉ ਜੀ ਹਿਸਾਬ-ਬਰਾਬਰ।
ਹੁਣ ਮੈਨੂੰ ਹਰ ਰੋਜ਼ ਹੀ ਉਡੀਕ ਰਹਿੰਦੀ ਹੈ, ਕਿਸੇ ਮੱਖੀ ਦੀ, ਕਿਸੇ ਚਿੜੀ, ਕਬੂਤਰ ਤੇ ਗਟਾਰ ਦੀ, ਕੀ ਉਹ ਪਾਣੀ ਪੀਵੇ ਤੇ ਮੈਨੂੰ ਆਖੇ ਕੀ ਹੁਣ ਹਿਸਾਬ ਬਰਾਬਰ ਹੈ।