ਜਿਮ ਜਾਣ ਤੋਂ ਪਹਿਲਾਂ ਜ਼ਰੂਰ ਕਰੋ ਇਸ ਭੋਜਨ ਦੀ ਵਰਤੋਂ

01/17/2017 10:25:48 AM

ਜਲੰਧਰ— ਚੰਗੀ ਸਿਹਤ ਅਤੇ ਤੰਦਰੁਸਤ ਸਰੀਰ ਲਈ ਲੋਕ ਕਸਰਤ ਦੇ ਨਾਲ-ਨਾਲ ਜਿਮ ਵੀ ਜਾਂਦੇ ਹਨ। ਕੁਝ ਲੋਕਾਂ ਨੂੰ ਬਾਡੀ ਬਣਾਉਣ ਦੀ ਬਹੁਤ ਜਲਦੀ ਹੁੰਦੀ ਹੈ ਕਿ ਉਹ ਬਿਨਾਂ ਕਝ ਖਾਧੇ ਹੀ ਜਿਮ ਚਲੇ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸਰੀਰ ਦੋਨਾਂ ਨੂੰ ਹੀ ਨੁਕਸਾਨ ਹੁੰਦਾ ਹੈ। ਕੁਝ ਸਿਹਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਜਿਮ ਜਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕਸਰਤ ਕਰਨ ਤੋਂ ਪਹਿਲਾਂ ਕੁਝ ਖਾਂ ਲਿਆ ਜਾਵੇ ਤਾਂ ਜੋ ਸਿਹਤ ਵੀ ਤੰਦਰੁਸਤ ਰਹੇ ਅਤੇ ਸਾਰਾ ਦਿਨ ਉੂਰਜਾ ਵੀ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਜਿਮ ਜਾਣ ਤੋਂ ਪਹਿਲਾਂ ਕਿਹੜੇ-ਕਿਹੜੇ ਆਹਾਰ ਖਾਣੇ ਚਾਹੀਦੇ ਹਨ।
1. ਓਟਸ ਅਤੇ ਦੁੱਧ
ਸਵੇਰੇ ਜਿਮ ਜਾਣ ਤੋਂ ਪਹਿਲਾਂ ਦੁੱਧ ਦੇ ਨਾਲ ਓਟਸ ਖਾਣ ਨਾਲ ਸਾਰਾ ਦਿਨ ਸਰੀਰ ਦੀ ਊਰਜਾ ਬਣੀ ਰਹਿੰਦੀ ਹੈ। ਇਸਨੂੰ ਪਚਣ ''ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ। ਜਿਸ ਨਾਲ ਕਰਸਤ ਕਰਦੇ ਸਮੇਂ ਤੁਹਾਨੂੰ ਭੁੱਖ ਨਹੀਂ ਲੱਗਦੀ।
2. ਕਾਨਫਲੇਕਸ
ਪੋਸ਼ਕ ਤੱਤਾਂ ''ਚ ਭਰਪੂਰ ਮਾਤਰਾ ''ਚ ਕਾਨਫਰਲੇਕਸ ਪਾਇਆ ਜਾਂਦਾ ਹੈ। ਤੁਸੀਂ ਇਸਨੂੰ ਦੁੱਧ ਜਾਂ ਫਲਾਂ ਦੇ ਨਾਲ ਵੀ ਖਾਂ ਸਕਦੇ ਹੋ।
3. ਮੂੰਗ ਦਾਲ ਦਾ ਡੋਸਾ
ਕਸਰਤ ਤੋਂ ਪਹਿਲਾਂ ਭਾਰੇ ਨਾਸ਼ਤੇ ਤੋਂ ਪਰਹੇਜ਼ ਕਰੋ। ਤੁਸੀਂ ਸਧਾਰਨ ਮੂੰਗ ਦਾਲ ਦਾ ਡੋਸਾ ਵੀ ਖਾਂ ਸਕਦੇ ਹੋ। ਇਸਨੂੰ ਵੀ ਜ਼ਰੂਰਤ ਤੋਂ ਜ਼ਿਆਦਾ ਨਾ ਖਾਓ। 
4. ਪਨੀਰ ਸੈਂਡਵਿਚ
ਕਾਰਬੋਹਾਈਡਰੇਟ ਦੀ ਮਾਤਰਾ ''ਚ ਭਰਪੂਰ ਅਤੇ ਘੱਟ ਪ੍ਰੋਟੀਨ ਵਾਲਾ ਸੈਂਡਵਿਚ ਵੀ ਵਧੀਆ ਹੁੰਦਾ ਹੈ। ਪਨੀਰ ''ਚ ਇਹ ਦੋਨੋਂ ਹੀ ਸਹੀ ਮਾਤਰਾ ''ਚ ਪਾਏ ਜਾਂਦੇ ਹਨ। ਇਸਨੂੰ ਬਣਾਉਣਾ ਵੀ ਆਸਾਨ ਹੁੰਦਾ ਹੈ।
5. ਦੁੱਧ ਜਾਂ ਲੱਸੀ 
ਤੁਸੀਂ ਇਕ ਗਲਾਸ ਦੁੱਧ ਜਾਂ ਲੱਸੀ ਦੋਨਾਂ ਚੋਂ ਇਕ ਦੀ ਵਰਤੋਂ ਕਰਕੇ ਵੀ ਕਸਰਤ ਕਰ ਸਕਦੇ ਹੋ।