ਹਰੀ ਮਿਰਚ ਦਾ ਆਚਾਰ ਬਣਾਉਣ ਦਾ ਤਰੀਕਾ
Thursday, Jun 25, 2026 - 02:52 PM (IST)
ਵੈੱਬ ਡੈਸਕ - ਦਾਲ-ਚੌਲ ਹੋਣ, ਪਰੌਂਠਾ ਹੋਵੇ ਜਾਂ ਫਿਰ ਸਾਦੀ ਰੋਟੀ-ਸਬਜ਼ੀ, ਥੋੜ੍ਹਾ ਜਿਹਾ ਆਚਾਰ ਪੂਰੇ ਖਾਣੇ ਦਾ ਸਵਾਦ ਦੁੱਗਣਾ ਕਰ ਦਿੰਦਾ ਹੈ । ਖਾਸ ਕਰ ਕੇ ਹਰੀ ਮਿਰਚ ਦਾ ਆਚਾਰ ਤਿੱਖਾ ਅਤੇ ਚਟਪਟਾ ਸਵਾਦ ਪਸੰਦ ਕਰਨ ਵਾਲਿਆਂ ਦੀ ਪਹਿਲੀ ਪਸੰਦ ਹੁੰਦਾ ਹੈ। ਅਕਸਰ ਲੋਕ ਸੋਚਦੇ ਹਨ ਕਿ ਆਚਾਰ ਬਣਾਉਣ 'ਚ ਕਈ ਦਿਨ ਲੱਗਦੇ ਹਨ ਅਤੇ ਉਸ ਨੂੰ ਧੁੱਪ 'ਚ ਸੁਕਾਉਣਾ ਜ਼ਰੂਰੀ ਹੁੰਦਾ ਹੈ ਪਰ ਹੁਣ ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ। ਇਸ ਆਸਾਨ ਰੈਸਿਪੀ ਦੀ ਮਦਦ ਨਾਲ ਤੁਸੀਂ ਸਿਰਫ਼ 10 ਮਿੰਟਾਂ 'ਚ ਸੁਆਦੀ ਹਰੀ ਮਿਰਚ ਦਾ ਆਚਾਰ ਤਿਆਰ ਕਰ ਸਕਦੇ ਹੋ।
ਸਮੱਗਰੀ:-
250 ਗ੍ਰਾਮ ਤਾਜ਼ੀ ਹਰੀ ਮਿਰਚ, 2 ਵੱਡੇ ਚਮਚ ਸਰ੍ਹੋਂ ਦਾ ਤੇਲ, 1 ਛੋਟਾ ਚੱਮਚ ਨਮਕ, 1/2 ਛੋਟਾ ਚੱਮਚ ਹਲਦੀ ਪਾਊਡਰ, 1 ਛੋਟਾ ਚਮਚ ਸੌਂਫ, 1 ਛੋਟਾ ਚੱਮਚ ਰਾਈ, 1/2 ਛੋਟਾ ਚੱਮਚ ਮੇਥੀ ਦਾਣਾ, 1 ਵੱਡਾ ਚਮਚ ਨਿੰਬੂ ਦਾ ਰਸ ।
ਸਭ ਤੋਂ ਪਹਿਲਾਂ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕੱਪੜੇ ਨਾਲ ਪੂਰੀ ਤਰ੍ਹਾਂ ਸੁਕਾ ਲਓ। ਧਿਆਨ ਰੱਖੋ ਕਿ ਮਿਰਚ 'ਚ ਬਿਲਕੁਲ ਵੀ ਪਾਣੀ ਨਾ ਰਹਿ ਜਾਵੇ, ਕਿਉਂਕਿ ਨਮੀ ਆਚਾਰ ਨੂੰ ਜਲਦੀ ਖ਼ਰਾਬ ਕਰ ਸਕਦੀ ਹੈ।
ਮਿਰਚ ਨੂੰ ਲੰਬਾਈ 'ਚ ਚੀਰਾ ਲਗਾ ਕੇ ਕੱਟ ਲਓ ਜਾਂ ਛੋਟੇ ਟੁਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਇਕ ਪੈਨ 'ਚ ਸਰ੍ਹੋਂ ਦਾ ਤੇਲ ਗਰਮ ਕਰੋ। ਤੇਲ ਹਲਕਾ ਗਰਮ ਹੋ ਜਾਵੇ ਤਾਂ ਉਸ 'ਚ ਰਾਈ, ਸੌਂਫ ਅਤੇ ਮੇਥੀ ਦਾਣਾ ਪਾ ਕੇ ਕੁਝ ਸੈਕੰਡ ਤੱਕ ਭੁੰਨ ਲਓ। ਹੁਣ ਕੱਟੀ ਹੋਈ ਹਰੀ ਮਿਰਚ ਪਾਓ ਅਤੇ ਹਲਕੀ ਅੱਗ 'ਤੇ 2 ਤੋਂ 3 ਮਿੰਟ ਤੱਕ ਚਲਾਉਂਦੇ ਹੋਏ ਪਕਾਓ
ਇਸ ਤੋਂ ਬਾਅਦ ਨਮਕ, ਹਲਦੀ ਅਤੇ ਬਾਕੀ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਆਖਰ 'ਚ ਨਿੰਬੂ ਦਾ ਰਸ ਮਿਲਾਓ ਅਤੇ ਗੈਸ ਬੰਦ ਕਰ ਦਿਓ। ਕੁਝ ਹੀ ਮਿੰਟਾਂ 'ਚ ਤੁਹਾਡਾ ਸੁਆਦੀ ਅਤੇ ਚਟਪਟਾ ਹਰੀ ਮਿਰਚ ਦਾ ਆਚਾਰ ਤਿਆਰ ਹੋ ਜਾਵੇਗਾ।
ਟਿਪਸ:-
ਆਚਾਰ ਦੇ ਸੁਆਦ ਅਤੇ ਖੁਸ਼ਬੂ ਨੂੰ ਵਧਾਉਣ ਲਈ, ਤੁਸੀਂ ਥੋੜ੍ਹੀ ਜਿਹੀ ਅਜਵਾਇਣ ਪਾ ਸਕਦੇ ਹੋ । ਜੇਕਰ ਤੁਹਾਨੂੰ ਬਹੁਤ ਜ਼ਿਆਦਾ ਮਸਾਲੇਦਾਰ ਪਸੰਦ ਨਹੀਂ ਹੈ, ਤਾਂ ਘੱਟ ਮਸਾਲੇਦਾਰ ਹਰੀਆਂ ਮਿਰਚਾਂ ਦੀ ਵਰਤੋਂ ਕਰੋ।
ਨੋਟ: ਆਚਾਰ ਨੂੰ ਹਮੇਸ਼ਾ ਸਾਫ਼, ਸੁੱਕੇ ਕੱਚ ਦੇ ਜਾਰਾਂ ਵਿਚ ਸਟੋਰ ਕਰੋ।
