ਘਰ ''ਚ ਬਣਾਓ ਸਬਜੀਆਂ ਵਾਲਾ ਓਟਮੀਲ ਪੋਹਾ

03/22/2017 4:49:02 PM

ਮੁੰਬਈ— ਓਟਸ ਅਤੇ ਪੋਹਾ(ਦਲੀਆ) ਖਾਣਾ ਸਿਹਤ ਲਈ ਬਹੁਤ ਲਾਭਕਾਰੀ ਹੈ। ਇਸ ''ਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ''ਚ ਹੁੰਦੇ ਹਨ। ਤੁਸੀਂ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਸਿਹਤਮੰਦ ਡਿਸ਼ ਸਬਜੀਆਂ ਵਾਲਾ ਓਟਮੀਲ ਪੋਹਾ ਬਣਾ ਸਕਦੇ ਹੋ। ਇਸ ਨੂੰ ਸਵੇਰ ਦੇ ਨਾਸ਼ਤੇ ''ਚ ਖਾਧਾ ਜਾ ਸਕਦਾ ਹੈ। ਨਾਸ਼ਤੇ ''ਚ ਇਸ ਨੂੰ ਖਾਣ ਨਾਲ ਭੁੱਖ ਵੀ ਜ਼ਲਦੀ ਨਹੀਂ ਲੱਗਦੀ। ਬੱਚੇ ਬੜੇ ਚਾਅ ਨਾਲ ਇਸ ਨੂੰ ਖਾਂਦੇ ਹਨ।
ਸਮੱਗਰੀ
- 150 ਗ੍ਰਾਮ ਪੋਹਾ
- 500 ਮਿਲੀਲੀਟਰ ਪਾਣੀ
- ਇਕ ਚਮਚ ਤੇਲ
- ਇਕ ਚਮਚ ਰਾਈ
- ਇਕ ਚਮਚ ਅਦਰਕ ਦਾ ਪੇਸਟ
- 50 ਗ੍ਰਾਮ ਅਦਰਕ
- 40 ਗ੍ਰਾਮ ਗਾਜ਼ਰ
- 50 ਗ੍ਰਾਮ ਟਮਾਟਰ
- 40 ਗ੍ਰਾਮ ਓਟਸ
- ਇਕ ਚਮਚ ਹਲਦੀ
- 50 ਗ੍ਰਾਮ ਹਰੇ ਮਟਰ
- ਇਕ ਚਮਚ ਹਰੀ ਮਿਰਚ
- 40 ਗ੍ਰਾਮ ਭੁੱਜੀ ਮੂੰਗਫਲੀ
- 2 ਚਮਚ ਖੰਡ
- 1/2 ਚਮਚ ਨਮਕ
- ਇਕ ਚਮਚ ਨਿੰਬੂ ਦਾ ਰਸ
ਵਿਧੀ
1. ਪੋਹੇ ਨੂੰ ਪਹਿਲਾਂ ਭਿਓਂ ਲਓ ਅਤੇ ਕੁਝ ਦੇਰ ਬਾਅਦ ਪਾਣੀ ਕੱਢ ਕੇ ਵੱਖਰਾ ਕਰ ਲਓ।
2. ਗੈਸ ''ਤੇ ਇਕ ਕੜਾਹੀ ''ਚ ਤੇਲ ਗਰਮ ਕਰੋ ਅਤੇ ਇਸ ''ਚ ਰਾਈ ਭੁੰਨੋ।
3. ਹੁਣ ਇਸ ''ਚ ਪਿਆਜ਼ ਅਤੇ ਅਦਰਕ ਦਾ ਪੇਸਟ ਹੋਲੀ ਗੈਸ ''ਤੇ ਸੁਨਹਿਰੀ ਹੋਣ ਤੱਕ ਭੁੰਨੋ।
4. ਫਿਰ ਗਾਜ਼ਰ, ਟਮਾਟਰ, ਓਟਸ, ਹਲਦੀ, ਮਟਰ, ਹਰੀ ਮਿਰਚ, ਮੂੰਗਫਲੀ ਅਤੇ ਖੰਡ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਭੁੰਨੋ।
5. ਬਾਅਦ ''ਚ ਪੋਹਾ ਪਾ ਕੇ ਚੰਗੀ ਤਰ੍ਹਾਂ ਹਿਲਾਓ।
6. ਹੁਣ ਇਸ ''ਚ ਨਮਕ ਅਤੇ ਨਿੰਬੂ ਦਾ ਰਸ ਪਾ ਕੇ ਮਿਕਸ ਕਰੋ।
7. ਕੜਾਹੀ ਨੂੰ ਤਿੰੰਨ ਤੋਂ ਪੰਜ ਮਿੰਟ ਲਈ ਢੱਕ ਦਿਓ।
8. ਹੁਣ ਇਸ ਨੂ ਗਰਮ-ਗਰਮ ਪਰੋਸੋ।