Cooking Tips : ਘਰ ’ਚ ਇਸ ਤਰ੍ਹਾਂ ਸੌਖ਼ੇ ਤਰੀਕੇ ਨਾਲ ਬਣਾਓ ‘ਮਿੱਠੇ ਚੌਲ’

Wednesday, Nov 25, 2020 - 12:17 PM (IST)

Cooking Tips : ਘਰ ’ਚ ਇਸ ਤਰ੍ਹਾਂ ਸੌਖ਼ੇ ਤਰੀਕੇ ਨਾਲ ਬਣਾਓ ‘ਮਿੱਠੇ ਚੌਲ’

ਜਲੰਧਰ (ਬਿਊਰੋ) : ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਸਾਰੇ ਜਾਣੇ ਮਿੱਠਾ ਖਾਣਾ ਪਸੰਦ ਕਰਦੇ ਹਨ। ਮਿੱਠੇ ’ਚ ਕੋਈ ਵੀ ਚੀਜ਼ ਹੋਵੇ, ਸਭ ਲੋਕ ਬੜੇ ਸੁਆਦ ਅਤੇ ਚਾਅ ਨਾਲ ਖਾਂ ਲੈਂਦੇ ਹਨ। ਇਸੇ ਲਈ ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ‘ਮਿੱਠੇ ਚੌਲਾਂ ਦੀ ਵਿਅੰਜਨ’, ਜਿਸ ਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ। ਮਿੱਠੇ ਚੌਲ ਜਿਥੇ ਵੇਖਣ ਨੂੰ ਸੋਹਣੇ ਲੱਗਦੇ ਹਨ, ਉਥੇ ਹੀ ਇਹ ਖਾਣ ਨੂੰ ਵੀ ਬਹੁਤ ਸੁਆਦ ਹੁੰਦੇ ਹਨ। ਇਸ ਨੂੰ ਬਣਾਉਣ ਲਈ ਤੁਹਾਨੂੰ ਬਹੁਤ ਸਖਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਇਨ੍ਹਾਂ ਨੂੰ ਬਣਾਉਣਾ ਬਹੁਤ ਸੌਖਾ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ

ਸਮੱਗਰੀ:
ਬਾਸਮਤੀ ਚੌਲ - 1 ਕੱਪ
ਤੇਜ਼ ਪੱਤਾ - 2 ਟੁਕੜੇ
ਦਾਲਚੀਨੀ - 1 ਟੁਕੜਾ
ਲੌਂਗ - 4 ਟੁਕੜੇ
ਖੰਡ - 1 ਕੱਪ
ਖੋਆ - 100 ਗ੍ਰਾਮ
ਕਾਜੂ - 2 ਚਮਚੇ
ਸੌਗੀ - 2 ਚਮਚੇ
ਸੰਤਰੀ ਫੂਡ ਰੰਗ - 1 ਚਮਚ

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

ਵਿਧੀ
. ਸਭ ਤੋਂ ਪਹਿਲਾਂ, ਚੌਲਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਓ ਦਿਓ। ਪੈਨ ਨੂੰ ਦਰਮਿਆਨੀ ਅੱਗ 'ਤੇ ਗਰਮ ਕਰੋ ਅਤੇ ਇਸ  ਵਿੱਚ 4 ਕੱਪ ਪਾਣੀ ਪਾਓ ਅਤੇ ਇਸਨੂੰ ਉਬਾਲੋ। ਚੌਲਾਂ ਦਾ ਰੰਗ, ਲੌਂਗ, ਤੇਜ਼ ਪੱਤੇ ਅਤੇ ਦਾਲਚੀਨੀ ਪਾਓ।  
. ਇੱਕ ਉਬਾਲੇ ਦੇ ਬਾਅਦ, ਭਿਓਂਤੇ ਚੌਲਾਂ ਨੂੰ ਸ਼ਾਮਲ ਕਰੋ ਅਤੇ ਪਕਾਉ। ਜਦੋਂ ਚੌਲ ਪੱਕ ਜਾਣ, ਬਚੇ ਪਾਣੀ ਨੂੰ ਫਿਲਟਰ ਕਰੋ। ਇਸ ਤੋਂ ਬਾਅਦ ਇਸ ਵਿਚ ਚੀਨੀ ਮਿਲਾਓ ਅਤੇ ਫਿਰ ਚੌਲਾਂ ਨੂੰ ਦਰਮਿਆਨੀ ਅੱਗ 'ਤੇ ਪਕਾਓ।
. ਇਕ ਹੋਰ ਕੜਾਹੀ ਵਿਚ ਤੇਲ ਗਰਮ ਕਰੋ, ਕਿਸ਼ਮਿਸ਼ ਪਾਓ ਅਤੇ ਫਿਰ ਚੌਲਾਂ ਨੂੰ ਤੜਕਾ ਲਗਾਓ। ਚਾਵਲ ਨੂੰ ਇਕ ਪਲੇਟ ਜਾਂ ਕਟੋਰੇ ਵਿਚ ਪਾ ਕੇ ਗਾਰਨਿਸ਼ ਕਰੋ।
. ਆਪਣੇ ਮਿੱਠੇ ਚੌਲ ਤਿਆਰ ਹਨ। ਹੁਣ ਤੁਸੀਂ ਇਸ ਨੂੰ ਗਰਮਾ ਗਰਮ ਸਰਵ ਕਰੋ।

ਪੜ੍ਹੋ ਇਹ ਵੀ ਖ਼ਬਰ - Beauty Tips : ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੇ ਚਿਹਰੇ ਦੀ ਮਸਾਜ, ਹੋਵੇਗਾ ਫ਼ਾਇਦਾ


author

rajwinder kaur

Content Editor

Related News