ਮਿਰਚਾਂ ਕੱਟਣ ਤੋਂ ਬਾਅਦ ਹੱਥਾਂ 'ਚ ਹੁੰਦੀ ਹੈ ਤੇਜ਼ ਜਲਣ? ਰਾਹਤ ਪਾਉਣ ਲਈ ਅਪਣਾਓ ਇਹ ਆਸਾਨ ਘਰੇਲੂ ਨੁਸਖੇ

Saturday, May 16, 2026 - 01:16 PM (IST)

ਮਿਰਚਾਂ ਕੱਟਣ ਤੋਂ ਬਾਅਦ ਹੱਥਾਂ 'ਚ ਹੁੰਦੀ ਹੈ ਤੇਜ਼ ਜਲਣ? ਰਾਹਤ ਪਾਉਣ ਲਈ ਅਪਣਾਓ ਇਹ ਆਸਾਨ ਘਰੇਲੂ ਨੁਸਖੇ

ਵੈੱਬ ਡੈਸਕ - ਰਸੋਈ 'ਚ ਕੰਮ ਕਰਦੇ ਸਮੇਂ ਮਿਰਚਾਂ ਕੱਟਣਾ ਇਕ ਆਮ ਗੱਲ ਹੈ ਪਰ ਕਈ ਵਾਰ ਇਹ ਹੱਥਾਂ 'ਚ ਅਜਿਹੀ ਜਲਣ ਪੈਦਾ ਕਰ ਦਿੰਦੀਆਂ ਹਨ ਕਿ ਆਮ ਕੰਮ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਅਕਸਰ ਲੋਕ ਜਲਣ ਹੋਣ 'ਤੇ ਤੁਰੰਤ ਪਾਣੀ ਨਾਲ ਹੱਥ ਧੋਂਦੇ ਹਨ ਪਰ ਇਸ ਨਾਲ ਰਾਹਤ ਮਿਲਣ ਦੀ ਬਜਾਏ ਜਲਣ ਹੋਰ ਵੱਧ ਸਕਦੀ ਹੈ। ਇਸ ਦਾ ਕਾਰਨ ਮਿਰਚ 'ਚ ਮੌਜੂਦ 'ਕੈਪਸੈਸਿਨ' ਨਾਂ ਦਾ ਤੱਤ ਹੈ, ਜੋ ਪਾਣੀ 'ਚ ਨਹੀਂ ਬਲਕਿ ਤੇਲ 'ਚ ਘੁਲਦਾ ਹੈ।

ਹੱਥਾਂ ਦੀ ਜਲਣ ਤੋਂ ਮਿੰਟਾਂ 'ਚ ਰਾਹਤ ਪਾਉਣ ਲਈ ਤੁਸੀਂ ਹੇਠ ਲਿਖੇ ਉਪਾਅ ਕਰ ਸਕਦੇ ਹੋ :-

ਠੰਡਾ ਦੁੱਧ ਜਾਂ ਦਹੀ
- ਜੇਕਰ ਹੱਥਾਂ 'ਚ ਤੇਜ਼ ਜਲਣ ਹੋ ਰਹੀ ਹੈ, ਤਾਂ ਠੰਡਾ ਦੁੱਧ ਜਾਂ ਦਹੀ ਸਭ ਤੋਂ ਵਧੀਆ ਉਪਾਅ ਹੈ। ਇਨ੍ਹਾਂ 'ਚ ਮੌਜੂਦ ਫੈਟ ਮਿਰਚ ਦੇ ਕੈਪਸੈਸਿਨ ਨੂੰ ਤੋੜਨ 'ਚ ਮਦਦ ਕਰਦਾ ਹੈ। ਆਪਣੇ ਹੱਥਾਂ ਨੂੰ 10-15 ਮਿੰਟ ਲਈ ਦੁੱਧ ਜਾਂ ਦਹੀ 'ਚ ਡੁਬੋ ਕੇ ਰੱਖੋ।

ਤੇਲ ਦੀ ਵਰਤੋਂ
- ਪਾਣੀ ਨਾਲ ਹੱਥ ਧੋਣ ਤੋਂ ਪਹਿਲਾਂ ਹੱਥਾਂ 'ਤੇ ਸਰ੍ਹੋਂ ਜਾਂ ਨਾਰੀਅਲ ਦਾ ਤੇਲ ਲਗਾਓ। ਤੇਲ ਲਗਾ ਕੇ ਕੁਝ ਮਿੰਟ ਮਾਲਿਸ਼ ਕਰਨ ਨਾਲ ਜਲਣ ਪੈਦਾ ਕਰਨ ਵਾਲਾ ਤੱਤ ਢਿੱਲਾ ਪੈ ਜਾਂਦਾ ਹੈ, ਜਿਸ ਤੋਂ ਬਾਅਦ ਸਾਬਣ ਅਤੇ ਗੁਣਗੁਣੇ ਪਾਣੀ ਨਾਲ ਹੱਥ ਧੋਣ ਨਾਲ ਜਲਣ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ।

ਲੂਣ ਅਤੇ ਨਿੰਬੂ
- ਜੇਕਰ ਜਲਣ ਦੇ ਨਾਲ ਚਿਪਚਿਪਾਹਟ ਵੀ ਮਹਿਸੂਸ ਹੋ ਰਹੀ ਹੈ, ਤਾਂ ਲੂਣ 'ਚ ਨਿੰਬੂ ਦਾ ਰਸ ਮਿਲਾ ਕੇ ਹੱਥਾਂ ਨੂੰ ਹਲਕਾ ਜਿਹਾ ਰਗੜੋ (ਸਕ੍ਰਬ ਕਰੋ) ਪਰ ਧਿਆਨ ਰੱਖੋ, ਜੇਕਰ ਹੱਥਾਂ 'ਤੇ ਕੋਈ ਕੱਟ ਜਾਂ ਜ਼ਖ਼ਮ ਹੈ, ਤਾਂ ਇਸ ਦੀ ਵਰਤੋਂ ਨਾ ਕਰੋ।

ਬਰਫ਼ ਅਤੇ ਠੰਡਾ ਪਾਣੀ
- ਜਲਣ ਅਤੇ ਸੋਜ ਨੂੰ ਤੁਰੰਤ ਘੱਟ ਕਰਨ ਲਈ ਬਰਫ਼ ਦੇ ਟੁਕੜਿਆਂ ਨਾਲ ਸਿਕਾਈ ਕਰਨਾ ਜਾਂ ਠੰਡੇ ਪਾਣੀ 'ਚ ਹੱਥ ਡੁਬੋ ਕੇ ਰੱਖਣਾ ਕਾਫ਼ੀ ਫਾਇਦੇਮੰਦ ਹੁੰਦਾ ਹੈ।

ਬਚਾਅ ਲਈ ਕੁਝ ਜ਼ਰੂਰੀ ਗੱਲਾਂ :-

ਭਵਿੱਖ 'ਚ ਇਸ ਸਮੱਸਿਆ ਤੋਂ ਬਚਣ ਲਈ ਮਿਰਚਾਂ ਕੱਟਣ ਤੋਂ ਪਹਿਲਾਂ ਹੱਥਾਂ 'ਤੇ ਥੋੜ੍ਹਾ ਜਿਹਾ ਤੇਲ ਲਗਾ ਲਓ ਜਾਂ ਦਸਤਾਨੇ ਪਹਿਨੋ। ਇਸ ਤੋਂ ਇਲਾਵਾ, ਮਿਰਚਾਂ ਕੱਟਣ ਦੌਰਾਨ ਆਪਣੇ ਚਿਹਰੇ, ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਗੁਰੇਜ਼ ਕਰੋ।


author

Sunaina

Content Editor

Related News