ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਬਲੈਕ ਹੈਡਸ ਤੋਂ ਛੁਟਕਾਰਾ
Saturday, Sep 21, 2024 - 07:09 PM (IST)
ਜਲੰਧਰ- ਔਰਤਾਂ ਨੂੰ ਸੁੰਦਰ ਦਿਸਣਾ ਬੇਹੱਦ ਪਸੰਦ ਹੁੰਦਾ ਹੈ। ਉਹ ਹਮੇਸ਼ਾ ਆਪਣੀ ਸਕਿਨ ਕੇਅਰ ਦਾ ਖਾਸ ਖਿਆਲ ਰੱਖਦੀਆਂ ਹਨ। ਚਿਹਰੇ ਨੂੰ ਐਕਸਟ੍ਰਾ ਸਕਿਨ ਕੇਅਰ ਦੀ ਲੋੜ ਹੁੰਦੀ ਹੈ। ਇੰਨਾ ਹੀ ਨਹੀਂ, ਤੁਸੀਂ ਆਪਣੇ ਚਿਹਰੇ ’ਤੇ ਨੈਚੁਰਲ ਸਕ੍ਰਬ ਦੀ ਵਰਤੋਂ ਕਰ ਕੇ ਬਲੈਕਹੈੱਡਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਬਲੈਕਹੈੱਡਸ ਨੂੰ ਸਾਫ ਕਰਨ ਲਈ ਇੱਥੇ ਨੈਚੁਰਲ ਸਕ੍ਰਬ ਬਣਾਉਣ ਦਾ ਤਰੀਕਾ ਦੱਸਿਆ ਗਿਆ ਹੈ।
ਇਸ ਤਰ੍ਹਾਂ ਬਣਾਓ ਹੋਮਮੇਡ ਨੈਚੁਰਲ ਸਕ੍ਰੱਬ
ਸਕ੍ਰਬ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਇਕ ਚਮਚਾ ਚੌਲਾਂ ਦਾ ਆਟਾ, ਦਹੀਂ ਤੇ ਲਾਲ ਮਸੂਰ ਦੀ ਦਾਲ ਲੈ ਕੇ ਇਸ ਦਾ ਪੇਸਟ ਚੰਗੀ ਤਰ੍ਹਾਂ ਤਿਆਰ ਕਰੋ। ਪਹਿਲਾਂ ਆਪਣੇ ਚਿਹਰੇ ਨੂੰ ਧੋ ਲਓ ਤੇ ਬਾਅਦ ਵਿਚ ਪੈਕ ਲਾਓ। ਤੁਹਾਨੂੰ ਆਪਣੇ ਚਿਹਰੇ ’ਤੇ 8 ਸੈਕੰਡ ਤੱਕ ਮਸਾਜ ਕਰਦੇ ਰਹਿਣਾ ਹੈ ਤੇ 20 ਮਿੰਟਾਂ ਬਾਅਦ ਪਾਣੀ ਨਾਲ ਚਿਹਰੇ ਨੂੰ ਧੋ ਲੈਣਾ ਹੈ। ਇਸ ਦੇ ਬਾਅਦ ਬਲੈਕਹੈੱਡਸ ਆਸਾਨੀ ਨਾਲ ਨਿਕਲ ਜਾਣਗੇ।
ਸਕਿਨ ਨੂੰ ਮਿਲਦੀ ਹੈ ਚਮਕ
ਚਿਹਰੇ ਦਾ ਧਿਆਨ ਰੱਖਣ ਲਈ ਲਾਲ ਮਸੂਰ ਦੀ ਦਾਲ ਕਾਫੀ ਕਾਰਗਰ ਸਿੱਧ ਹੁੰਦੀ ਹੈ। ਮਸੂਰ ਦੀ ਦਾਲ ਨਾਲ ਚਿਹਰਾ ਗੋਰਾ ਨਜ਼ਰ ਆਉਂਦਾ ਹੈ ਅਤੇ ਚਮਕ ਬਣੀ ਰਹਿੰਦੀ ਹੈ। ਇਸ ਦੇ ਇਲਾਵਾ ਇਹ ਸਕਿਨ ’ਤੇ ਨੈਚੁਰਲ ਕਲੀਂਜ਼ਰ ਵਾਂਗ ਕੰਮ ਕਰਦੀ ਹੈ।