ਚਿਹਰੇ ਨੂੰ ਕੁਦਰਤੀ ਕਲੀਨ ਕਰਨ ਲਈ ਚਿਹਰੇ ''ਤੇ ਲਗਾਓ ਇਹ ਮਾਸਕ

07/19/2019 4:55:34 PM

ਨਵੀਂ ਦਿੱਲੀ(ਬਿਊਰੋ)— ਸਕਿਨ ਦਾ ਪ੍ਰਦੂਸ਼ਣ ਤੋਂ ਬਚਾਅ ਰੱਖਣ ਲਈ ਕੁਝ ਲੜਕੀਆਂ ਕਈ ਤਰ੍ਹਾਂ ਦੇ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ। ਹਰ ਮਹੀਨੇ ਫੇਸ਼ੀਅਲ ਕਰਵਾਉਣ ਨਾਲ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਦਿੱਕਤਾ ਦੂਰ ਤਾਂ ਹੋ ਜਾਂਦੀਆਂ ਹਨ ਪਰ ਸਮੇਂ ਦੀ ਕਮੀ ਹੋਣ ਦੇ ਕਾਰਨ ਘੰਟਿਆਂ ਤਕ ਪਾਰਲਰ 'ਚ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਨਾਲ ਉਹ ਚਮੜੀ ਵੱਲ ਧਿਆਨ ਨਹੀਂ ਦੇ ਪਾਉਂਦੀ। ਇਸੇ ਕਾਰਨ ਲੜਕੀਆਂ ਸਿਰਫ ਇਕ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਨਾ ਚਾਹੁੰਦੀਆਂ ਹਨ, ਜਿਸ ਨਾਲ ਚਿਹਰੇ ਦਾ ਗਲੋ ਵੀ ਬਰਕਰਾਰ ਰਹੇ ਅਤੇ ਜ਼ਿਆਦਾ ਖਰਚ ਵੀ ਨਾ ਆਵੇ। ਤੁਸੀਂ ਵੀ ਅਜਿਹੇ ਹੀ ਕਿਸੇ ਫੇਸ ਮਾਸਕ ਦੀ ਤਲਾਸ਼ 'ਚ ਹੋ ਤਾਂ ਇਸ ਲਈ ਚਾਰਕੋਲ ਫੇਸ ਮਾਸਕ ਬੈਸਟ ਹੈ। ਇਸ 'ਚ ਮੌਜੂਦ ਕਾਰਬਨ ਟਾਕਿਸੰਸ ਨੂੰ ਅਬਜ਼ਾਰਬ ਕਰਕੇ ਚਿਹਰੇ ਦਾ ਅਤਿਰਿਕਤ ਤੇਲ ਸੋਖ ਕੇ ਗੰਦੇ ਬੈਕਟੀਰੀਆ ਸਾਫ ਕਰਕੇ ਪੋਰਸ ਨੂੰ ਪੂਰੀ ਤਰ੍ਹਾਂ ਨਾਲ ਕਲੀਨ ਕਰਦਾ ਹੈ। ਇਸ ਨਾਲ ਹੀ ਸਕਿਨ ਦਾ ਕੁਦਰਤੀ ਗਲੋ ਵੀ ਬਰਕਰਾਰ ਰਹਿੰਦਾ ਹੈ।
ਇਸ ਤਰ੍ਹਾਂ ਘਰ 'ਤੇ ਬਣਾਓ ਚਾਕਕੋਲ ਫੇਸ ਮਾਸਕ-
1. 
ਇਸ ਲਈ 1 ਛੋਟਾ ਪੈਕੇਟ ਜੈਲੇਟਿਨ ਪਾਊਡਰ, 1 ਚੱਮਚ ਗਰਮ ਪਾਣੀ, ਅੱਧਾ ਚੱਮਚ ਦੁੱਧ ਅਤੇ ਚਾਰਕੋਲ ਪਾਊਡਰ ਦੀ ਜ਼ਰੂਰਤ ਹੈ।
2. ਇਸ ਮਾਸਕ ਨੂੰ ਬਣਾਉਣ ਲਈ ਪਲਾਸਟਿਕ ਦੇ ਕੰਟੇਨਰ ਦੀ ਵਰਤੋਂ ਕਰੋ।
3. ਫਿਰ ਗਰਮ ਪਾਣੀ 'ਚ ਜੈਲੇਟਿਨ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਤਾਂ ਕਿ ਇਹ ਕੁਦਰਤੀ ਗੂੰਦ ਦੀ ਤਰ੍ਹਾਂ ਬਣ ਜਾਵੇ।
4. ਇਸ 'ਚ ਦੁੱਧ ਅਤੇ ਚਾਰਕੋਲ ਪਾਊਡਰ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਤਾਂ ਕਿ ਇਹ ਗਲੂ ਟੈਕਸਚਰ ਦੀ ਤਰ੍ਹਾਂ ਬਣ ਜਾਵੇ।
5. ਫਿਰ ਇਸ ਮਾਸਕ ਨੂੰ ਆਪਣੇ ਚਿਹਰੇ 'ਤੇ ਅਪਲਾਈ ਕਰੋ। ਇਸ ਨੂੰ ਅੱਖਾਂ ਤੋਂ ਬਚਾਅ ਕੇ ਚਿਹਰੇ 'ਤੇ ਲਗਾਓ।
6. ਇਸ ਨੂੰ 25-30 ਮਿੰਟ ਲਈ ਚਿਹਰੇ 'ਤੇ ਲੱਗਾ ਰਹਿਣ ਦਿਓ ਜਦੋਂ ਤਕ ਕਿ ਚਿਹਰੇ ਸੁੱਕ ਨਾ ਜਾਵੇ ਤਾਂ ਇਸ ਨੂੰ ਮਾਸਕ ਦੀ ਤਰ੍ਹਾਂ ਲਗਾਓ।
7. ਇਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਨਾਲ ਚਮੜੀ ਸਾਫਟ ਅਤੇ ਗਲੋਇੰਗ ਬਣ ਜਾਵੇਗੀ। ਤੁਸੀਂ ਇਸ ਪੈਕ ਦੀ ਵਰਤੋਂ ਹਫਤੇ 'ਚ ਇਕ ਵਾਰ ਕਰ ਸਕਦੇ ਹੋ।


manju bala

Content Editor

Related News