EVERGREEN ਹੈ RED ਦਾ ਫੈਸ਼ਨ

11/14/2017 4:31:06 PM

ਮੁੰੰਬਈ— ਭਾਰਤੀ ਸੱਭਿਆਚਾਰ 'ਚ ਲਾਲ ਰੰਗ ਨੂੰ ਸੁਹਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਰਵਾਇਤੀ ਤੇ ਹੋਰ ਫੈਮਿਲੀ ਫੰਕਸ਼ਨਜ਼ 'ਚ ਇਸੇ ਰੰਗ ਨੂੰ ਲੋੜ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਹਾਲਾਂਕਿ ਬਦਲਦੇ ਜ਼ਮਾਨੇ ਦੇ ਨਾਲ ਲੋਕ ਹੁਣ ਹੋਰ ਡਾਰਕ ਰੰਗ ਰਾਣੀ ਪਿੰਕ, ਗ੍ਰੀਨ, ਯੈਲੋ ਓਰੇਂਜ ਆਦਿ ਦੀ ਵੀ ਚੋਣ ਕਰਨ ਲੱਗੇ ਹਨ ਪਰ ਜੋ ਗ੍ਰੇਸ ਲਾਲ ਰੰਗ 'ਚ ਉੱਭਰ ਕੇ ਆਉਂਦੀ ਹੈ, ਉਹ ਕਿਸੇ ਹੋਰ ਰੰਗ ਨਾਲ ਨਹੀਂ ਮਿਲਦੀ।

PunjabKesari

ਸੁਹਾਗ ਦੇ ਨਾਲ ਜਿਥੇ ਇਹ ਰੰਗ ਪਿਆਰ ਅਤੇ ਰੋਮਾਂਸ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ, ਉਥੇ ਹੀ ਹੌਟ ਕਲਰ ਦੀ ਲਿਸਟ ਵਿਚ ਵੀ ਇਸ ਨੂੰ ਪਹਿਲੇ ਨੰਬਰ 'ਤੇ ਰੱਖਿਆ ਜਾਂਦਾ ਹੈ। ਰੈੱਡ ਦਾ ਇਕ ਵੱਡਾ ਫਾਇਦਾ ਇਹ ਹੈ ਕਿ ਇਹ ਸਾਂਵਲੇ ਅਤੇ ਗੋਰੇ ਦੋਵਾਂ ਤਰ੍ਹਾਂ ਦੀ ਸਕਿਨ ਕੰਪਲੈਕਸ਼ਨ ਵਾਲੇ ਲੋਕਾਂ 'ਤੇ ਖਿੜਦਾ ਹੈ, 
ਇਸ ਲਈ ਇਸ ਰੰਗ ਨੂੰ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਇਹ ਕਲਰ ਤੁਹਾਡੇ 'ਤੇ ਸੂਟ ਕਰੇਗਾ ਜਾਂ ਨਹੀਂ। ਲੜਕੀਆਂ ਰੈੱਡ 'ਚ ਸਿਰਫ ਆਊਟਫਿਟਸ ਹੀ ਨਹੀਂ ਸਗੋਂ ਮੇਕਅੱਪ ਅਤੇ ਫੁਟਵੀਅਰ ਵਿਚ ਵੀ ਇਸ ਦੀ ਚੋਣ ਕਰਦੀਆਂ ਹਨ। ਹੁਣ ਵਿੰਟਰ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ਮੌਸਮ 'ਚ ਪੇਸਟਲ ਦੀ ਥਾਂ ਭੜਕੀਲੇ ਰੰਗ ਹੀ ਚੰਗੇ ਲੱਗਦੇ ਹਨ, ਇਸ ਲਈ ਰੈੱਡ ਰੰਗ ਨੂੰ ਵਾਰਡਰੋਬ 'ਚ ਜ਼ਰੂਰ ਸ਼ਾਮਲ ਕਰੋ। ਰੈੱਡ 'ਚ ਸਿਰਫ ਟ੍ਰੈਡੀਸ਼ਨਲ ਹੀ ਨਹੀਂ ਸਗੋਂ ਤੁਸੀਂ ਵੈਸਟਰਨ ਡ੍ਰੈੱਸ ਵੀ ਪਹਿਨੋ ਤਾਂ ਚੰਗੀ ਲੱਗੇਗੀ। ਇਹ ਕਲਰ ਇੰਨਾ ਵਾਈਬ੍ਰੇਟ ਹੈ ਕਿ ਇਸ ਰੰਗ ਨਾਲ ਤੁਹਾਨੂੰ ਅਸੈੱਸਰੀਜ਼ ਵੀਅਰ ਕਰਨ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ ਕਿਉਂਕਿ ਇਸ ਨੂੰ ਪਹਿਨਣ ਨਾਲ ਲੁਕ ਕੰਪਲੀਟ ਅਤੇ ਅਟ੍ਰੈਕਟਿਵ ਲੱਗਦੀ ਹੈ। ਇਸ ਦੇ ਨਾਲ ਤੁਸੀਂ ਸਿਲਵਰ, ਡਾਇਮੰਡ ਹੋਵੇ ਜਾਂ ਗੋਲਡਨ ਹਰ ਤਰ੍ਹਾਂ ਦੀ ਜਿਊਲਰੀ ਵੀਅਰ ਕਰ ਸਕਦੇ ਹੋ।

PunjabKesari

ਵੈਸਟਰਨ 'ਚ ਰੈੱਡ ਗਾਊਨ, ਰੈੱਡ ਟੀ-ਸ਼ਰਟ, ਕ੍ਰਾਪ ਟਾਪ, ਸਟਾਈਲਿਸ਼ ਅਤੇ ਐਲੀਗੈਂਟ ਲੁਕ ਦੇਣ ਵਾਲਾ ਰੈੱਡ ਪੈਂਟ-ਸੂਟ ਵੀ ਭੀੜ 'ਚ ਬਿਲਕੁਲ ਵੱਖਰੀ ਲੁਕ ਦਿੰਦਾ ਹੈ। ਜੇ ਤੁਸੀਂ ਹਾਲੇ ਤੱਕ ਆਪਣੇ ਵਾਰਡਰੋਬ 'ਚ ਰੈੱਡ ਨੂੰ ਥਾਂ ਨਹੀਂ ਦਿੱਤੀ ਤਾਂ ਦੇਰ ਨਾ ਕਰੋ ਅਤੇ ਕੋਈ ਚੰਗੀ ਜਿਹੀ ਰੈੱਡ ਡ੍ਰੈੱਸ ਜ਼ਰੂਰ ਲਓ। ਤੁਸੀਂ ਵਿੰਟਰ 'ਚ ਰੈੱਡ ਕਲਰ ਦੀ ਸਵੈਟਰ, ਹੁਡ ਜਾਂ ਬੰਬਰ ਜੈਕੇਟ ਵੀ ਟ੍ਰਾਈ ਕਰੋਗੇ ਤਾਂ ਖਿੜੇ-ਖਿੜੇ ਦਿਖਾਈ ਦਿਓਗੇ।


Related News