ਅੰਡਾ ਮਾਸਾਲਾ ਕੜ੍ਹੀ

01/18/2017 11:55:22 AM

ਜਲੰਧਰ— ਅੰਡੇ ਖਾਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦੇ ਹੈ। ਇਸ ਲਈ ਲੋਕ ਇਨ੍ਹਾਂ ਨੂੰ ਖਾਂਦੇ ਹਨ, ਕੋਈ ਆਮਲੇਟ ਦੇ ਰੁਪ ''ਚ ਖਾਂਦਾ ਹੈ ਤਾਂ ਕੋਈ ਉਬਾਲ ਕੇ ਖਾਣਾ ਪਸੰਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅੰਡਾ ਮਸਾਲਾ ਕੜ੍ਹੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ ''ਚ ਬਹੁਤ ਸੁਆਦ ਲੱਗਦੀ ਹੈ ਅਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸਨੂੰ  ਬਣਾਉਣ ਦੀ ਵਿਧੀ।
ਸਮੱਗਰੀ
- 4 ਅੰਡੇ (ਉਬਲੇ ਹੋਏ)
- 1-2 ਚਮਚ ਜ਼ੀਰਾ
- 1 ਚਮਚ ਪਿਆਜ਼ ( ਬਾਰੀਕ ਕੱਟਿਆ ਹੋਇਆ)
- 1 ਚਮਚ ਅਦਰਕ ਦੇ ਪੇਸਟ
- 4-5 ਲਸਣ ਦੀਆਂ ਕਲੀਆਂ
- 1 ਟਮਾਟਰ
- 1 ਹਰੀ ਮਿਰਚ ( ਬਾਰੀਕ ਕੱਟੀ ਹੋਈ)
- 1-2 ਚਮਚ ਹਲਦੀ
- 1 ਚਮਚ ਹਰਾ ਧਨੀਆ ( ਬਾਰੀਕ ਕੱਟਿਆ ਹੋਇਆ)
- ਨਮਕ ਸੁਆਦ ਅਨੁਸਾਰ
- ਲਾਲ ਮਿਰਚ ਪਾਊਡਰ ਸੁਆਦ ਅਨੁਸਾਰ
- ਤੇਲ ਜ਼ਰੂਰਤ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਪੈਨ ''ਚ ਤੇਲ ਗਰਮ ਕਰਕੇ ਅੰਡੇ ਨੂੰ ਹਲਕਾ ਗੁਲਾਬੀ ਹੋਣ ਤੱਕ ਤਲ ਲਓ। ਤਲਣ ਦੇ ਬਾਅਦ ਅੰਡੇ ਨੂੰ ਬਾਹਰ ਕੱਢ ਕੇ ਇੱਕ ਪਾਸੇ ਰੱਖ ਲਓ।
2. ਹੁਣ ਪੈਨ ''ਚ ਜ਼ੀਰਾ ਪਾ ਕੇ ਉਸਨੂੰ ਲਾਲ ਕਰੋ। ਇਸਦੇ ਬਾਅਦ ਉਸ ''ਚ ਪਿਆਜ਼ , ਅਦਰਕ ਅਤੇ ਲਸਣ ਪਾ ਕੇ ਇਨ੍ਹਾਂ ਨੂੰ ਲਾਲ ਹੋਣ ਤੱਕ ਭੁੰਨੋ।
3. ਹੁਣ ਇਸ ''ਚ  ਨਮਕ, ਹਲਦੀ , ਟਮਾਟਰ ਅਤੇ ਲਾਲ ਮਿਰਚ ਪਾ ਕੇ ਇਸਨੂੰ 2 ਮਿੰਟ ਤਕ ਪਕਾਓ।
4. ਇਸਦੇ ਬਾਅਦ ਇਸ ''ਚ 1 ਗਿਲਾਸ ਪਾਣੀ ਅਤੇ ਤਲੇ ਹੋਏ ਅੰਡੇ ਪਾ ਕੇ ਇਸ ਨੂੰ ਕੁਝ ਦੇਰ ਲਈ ਪਕਾਓ ਤਾਂਕਿ ਗਰੇਵੀ ਗਾੜੀ ਹੋ ਜਾਵੇ
5. ਹਰੇ ਧਨੀਏ ਦੇ ਨਾਲ ਸਜਾਓ।
6. ਤੁਹਾਜੀ ਅੰਡਾ ਮਸਾਲਾ ਕੜ੍ਹੀ ਤਿਆਰ ਹੈ।


Related News