ਆਲੂ ਕੱਟਣ ਤੋਂ ਬਾਅਦ ਹੋ ਜਾਂਦੇ ਹਨ ਕਾਲੇ ਤਾਂ ਅਪਣਾਓ ਇਹ ਨੁਸਖੇ ! ਰਹਿਣਗੇ ਜ਼ਿਆਦਾ ਸਮੇਂ ਲਈ ਫ੍ਰੈਸ਼

Sunday, Sep 27, 2026 - 01:57 PM (IST)

ਆਲੂ ਕੱਟਣ ਤੋਂ ਬਾਅਦ ਹੋ ਜਾਂਦੇ ਹਨ ਕਾਲੇ ਤਾਂ ਅਪਣਾਓ ਇਹ ਨੁਸਖੇ ! ਰਹਿਣਗੇ ਜ਼ਿਆਦਾ ਸਮੇਂ ਲਈ ਫ੍ਰੈਸ਼

ਵੈੱਬ ਡੈਸਕ - ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਆਲੂ ਕੱਟਦੇ ਹਾਂ ਤਾਂ ਉਹ ਕੱਟਦਿਆਂ ਹੀ ਨਾਲੋ ਨਾਲ ਕਾਲੇ ਪੈਣ ਲੱਗ ਜਾਂਦੇ ਹਨ ਜੋ ਦਿਸਣ 'ਚ ਬਹੁਤ ਹੀ ਖਰਾਬ ਤੇ ਘਟੀਆ ਲੱਗਦੇ ਹਨ। ਕਈ ਵਾਰ ਤਾਂ ਖਾਣ ਨੂੰ ਵੀ ਦਿਲ ਨਹੀਂ ਕਰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਖਰਾਬ ਨਹੀਂ ਹੁੰਦੇ। ਦਰਅਸਲ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਆਲੂ ਕੱਟਦੇ ਹਾਂ ਤਾਂ ਉਹ ਹਵਾ ਦੇ ਸੰਪਰਕ 'ਚ ਆ ਕੇ ਆਕਸੀਡਾਈਜ਼ ਹੋ ਜਾਂਦੇ ਹਨ ਜਿਸ ਕਾਰਨ ਉਹ ਕਾਲੇ ਨਜ਼ਰ ਆਉਂਦੇ ਹਨ ਪਰ ਉਹ ਖਰਾਬ ਨਹੀਂ ਹੁੰਦੇ। ਇਸ ਲਈ ਜੇਕਰ ਤੁਸੀਂ ਵੀ ਆਲੂਆਂ ਨੂੰ ਕਾਲਾ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਨੁਸਖਿਆਂ ਨੂੰ ਅਪਣਾ ਕੇ ਸਬਜ਼ੀ ਨੂੰ ਤਾਜ਼ਾ ਰੱਖ ਸਕਦੇ ਹੋ। ਆਓ ਇਨ੍ਹਾਂ ਨੁਸਖਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ। 

ਠੰਡੇ ਪਾਣੀ 'ਚ ਭਿਓਂ ਕੇ ਰੱਖੋ
ਜੇਕਰ ਤੁਸੀਂ ਆਲੂਆਂ ਨੂੰ ਕਾਲਾ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਲੂਆਂ ਨੂੰ ਕੱਟਦਿਆਂ ਹੀ ਠੰਡੇ ਪਾਣੀ 'ਚ ਭਿਓਂ ਕੇ ਰੱਖ ਦਿਓ। ਇਸ ਨਾਲ ਉਹ ਕਾਲੇ ਵੀ ਨਹੀਂ ਹੋਣਗੇ ਤੇ ਜ਼ਿਆਦਾ ਸਮੇਂ ਤੱਕ ਤਾਜ਼ਾ ਰਹਿਣਗੇ। 

ਨਿੰਬੂ ਜਾਂ ਸਿਰਕਾ ਪਾਓ
ਆਲੂਆਂ ਨੂੰ ਜ਼ਿਆਦਾ ਦੇਰ ਲਈ ਤਾਜ਼ਾ ਰੱਖਣ ਲਈ ਤੁਸੀਂ ਇਸ 'ਚ ਥੋੜਾ ਜਿਹਾ ਨਿੰਬੂ ਜਾਂ ਸਿਰਕੇ ਦਾ ਰੱਸ ਮਿਲਾ ਸਕਦੇ ਹੋ। ਇਸ 'ਚ ਮੌਜੂਦ ਐਸਿਡਿਕ ਇਸ ਨੂੰ ਆਕਸੀਡਾਈਜ਼ ਕਰਨ ਤੋਂ ਰੋਕਦੇ ਹਨ ਜਿਸ ਨਾਲ ਉਹ ਸਾਫ ਰਹਿੰਦੇ ਹਨ। 

ਨਮਕ ਦੀ ਵਰਤੋਂ
ਜੇਕਰ ਤੁਸੀਂ ਪਾਣੀ 'ਚ ਥੋੜਾ ਨਮਕ ਪਾ ਕੇ ਆਲੂਆਂ ਨੂੰ ਭਿਓਂ ਕੇ ਰੱਖੋਗੇ ਤਾਂ ਇਹ ਜ਼ਿਆਦਾ ਸਮੇਂ ਤੱਕ ਤਾਜ਼ਾ ਰਹਿਣਗੇ ਤੇ ਕਾਲੇ ਵੀ ਨਹੀਂ ਪੈਣਗੇ। ਇਸ ਦੇ ਨਾਲ ਹੀ ਆਲੂਆਂ 'ਚ ਜਿਹੜਾ ਸਟਾਰਚ ਹੁੰਦਾ ਹੈ ਉਹ ਆਸਾਨੀ ਨਾਲ ਨਿਕਲ ਜਾਵੇਗਾ।

ਬਰਫ ਦੇ ਟੁੱਕੜੇ
ਜੇਕਰ ਤੁਸੀਂ ਆਲੂਆਂ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਪਾਣੀ ਵਿਚ ਪਾ ਕੇ ਉਪਰੋਂ ਬਰਫ ਦੇ ਟੁੱਕੜੇ ਪਾ ਦਿਓ। ਇਸ ਨਾਲ ਵੀ ਆਲੂ ਜ਼ਿਆਦਾ ਸਮੇਂ ਤੱਕ ਫ੍ਰੈਸ਼ ਰਹਿਣਗੇ। 

ਪਲਾਸਟਿਕ ਰੈਪ ਜਾਂ ਏਅਰਟਾਈਟ ਕੰਟੇਨਰ
ਜੇਕਰ ਤੁਸੀਂ ਆਲੂਆਂ ਨੂੰ ਪਾਣੀ 'ਚ ਭਿਓਂ ਕੇ ਰੱਖਣ ਦੀ ਥਾਂ ਦੂਜੇ ਤਰੀਕੇ ਨਾਲ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਪਲਾਸਟਿਕ ਰੈਪ ਜਾਂ ਏਅਰਟਾਈਟ ਕੰਟੇਨਰ 'ਚ ਰੱਖ ਸਕਦੇ ਹੋ ਪਰ ਧਿਆਨ ਰਹੇ ਕਿ ਕੋਈ ਕੰਟੇਨਰ ਏਅਰਟਾਈਟ ਹੋਣਾ ਚਾਹੀਦਾ ਹੈ ਤਾਂ ਕਿ ਉਸ ਵਿਚ ਕਿਸੇ ਵੀ ਤਰ੍ਹਾਂ ਦੀ ਹਵਾ ਨਾ ਜਾ ਸਕੇ। 
 


author

Sunaina

Content Editor

Related News