ਗੁਲਾਬ ਦੇ ਪੌਦੇ ਨੂੰ ਸੁਰੱਖਿਅਤ ਰੱਖਣ ਲਈ ਅਪਣਾਓ ਇਹ ਘਰੇਲੂ ਨੁਸਖਾ

02/07/2017 11:43:32 AM

ਜਲੰਧਰ— ਬਹੁਤ ਸਾਰੇ ਲੋਕ ''ਚ ਪੌਦੇ ਲਗਾਉਣਾ ਪਸੰਦ ਕਰਦੇ ਹਨ। ਇਨ੍ਹਾਂ ਪੌਦਿਆਂ ਦੇ ਲਈ ਚੰਗੀ ਦੇਖਭਾਲ ਦੀ ਵੀ ਜ਼ਰੂਰਤ ਪੈਂਦੀ ਹੈ, ਖਾਸ ਕਰਕੇ ਫੁੱਲਾਂ ਦੇ ਲਈ। ਇਨ੍ਹਾਂ ''ਤੇ ਸਮੇਂ-ਸਮੇਂ ''ਤੇ ਖਾਦ ਨਾ ਪਾਈ ਜਾਵੇ ਤਾਂ ਫੁੱਲਾਂ ਦੀ ਪੈਦਾਵਾਰ ਜਲਦੀ ਨਹੀਂ ਹੁੰਦੀ। ਫੁੱਲਾਂ ਲਈ ਰਸਾਇਣਿਕ ਖਾਦ ਤੋਂ ਚੰਗਾ ਹੈ ਕਿ ਕੁਦਰਤੀ ਖਾਦ ਦਾ ਇਸਤੇਮਾਲ ਕੀਤੀ ਜਾਵੇ। ਗੁਲਾਬ ਦੇ ਫੁੱਲ ਘਰ ''ਚ ਲੱਗੇ ਬਹੁਤ ਸੁੰਦਰ ਲੱਗਦੇ ਹਨ। ਇਨ੍ਹਾਂ ਦੇ ਲਈ ਘਰ ''ਚ ਬਣੀ ਖਾਦ ਦਾ ਹੀ ਇਸਤੇਮਾਲ ਕੀਤਾ ਜਾਵੇ ਤਾਂ ਫੁੱਲ ਚੰਗੀ ਤਰ੍ਹਾਂ ਖਿੜਣਗੇ ਅਤੇ ਇਨ੍ਹਾਂ ਨਾਲ ਘਰ ਵੀ ਖੂਬਸੂਰਤ ਲੱਗੇਗਾ। ਆਓ ਜਾਣਦੇ ਹਾਂ ਇਸ ਘਰੇਲੂ ਖਾਦ ਦੇ ਬਾਰੇ।
1. ਕੌਫੀ ਬੀਜ
ਘਰ ''ਚ ਕੌਫੀ ਬੀਜ ਹੈ ਅਤੇ ਤੁਸੀਂ ਇਸ ਦਾ ਇਸਤੇਮਾਲ ਨਹੀਂ ਕਰ ਰਹੇ ਤਾਂ ਇਹ ਖਾਦ ਦਾ ਕੰਮ ਦੇ ਸਕਦੇ ਹਨ। ਇਨ੍ਹਾਂ ਕੌਫੀ ਬੀਜਾਂ ਨੂੰ ਪੀਸ ਕੇ ਗੁਲਾਬ ਦੇ ਪੌਦੇ ''ਤੇ ਪਾਓ। ਇਸ ''ਚ ਪੋਟਾਸ਼ੀਅਮ, ਨਾਈਟਰੋਜਨ ਅਤੇ ਮੈਗਨੀਸ਼ੀਅਮ ਵਰਗੇ ਤੱਤ ਮੌਜੂਦ ਹੁੰਦੇ ਹਨ। ਜੋ ਪੌਦੇ ਦੇ ਲਈ ਬਹੁਤ ਜ਼ਰੂਰੀ ਹੈ।
2. ਚਿੱਟਾ ਸਿਰਕਾ 
ਕਿਸੇ ਕਾਰਨ ਗੁਲਾਬ ਦੇ ਪੌਦੇ ਦਾ ਵਿਕਾਸ ਰੁਕ ਗਿਆ ਹੈ ਤਾਂ ਘਰ ''ਚ ਪਿਆ ਚਿੱਟਾ ਸਿਰਕਾ ਖਾਦ ਦੇ ਰੂਪ ''ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਿਰਕੇ ਦੇ ਨਾਲ ਦੂਸਰੇ ਪੋਸ਼ਕ ਤੱਤਾਂ ਨੂੰ ਵੀ ਖਾਦ ਦੇ ਰੂਪ ''ਚ ਸ਼ਾਮਿਲ ਕਰਨਾ ਜ਼ਰੂਰੀ ਹੈ। 
3. ਕੇਲਾ 
ਕੇਲਾ ਸਿਹਤ ਦੇ ਲਈ ਤਾਂ ਫਾਇਦੇਮੰਦ ਹੁੰਦਾ ਹੀ ਹੈ, ਇਹ ਖਾਦ ਦੇ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਪੌਦੇ ਦਾ ਵਾਧਾ ਵਧੀਆ ਤਰੀਕੇ ਨਾਲ ਹੁੰਦਾ ਹੈ।
4. ਏਕਵੇਰਿਅਮ ਦਾ ਪਾਣੀ
ਘਰ ''ਚ ਏਕਵੇਰਿਅਮ ਰੱਖਿਆ ਹੈ ਤਾਂ ਉਸਦਾ ਪਾਣੀ ਬਦਲਣ ''ਤੇ ਸੁੱਟਣ ਦੀ ਵਜਾਏ ਗਮਲੇ ''ਚ ਪਾ ਦਿਓ। ਇਹ ਖਾਦ ਦਾ ਕੰਮ ਕਰਦਾ ਹੈ
5. ਅੰਡੇ ਦਾ ਛਿਲਕਾ
ਗੁਲਾਬ ਦੇ ਪੌਦੇ ਲਈ ਕੈਲਸ਼ੀਅਮ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਅੰਡੇ ਦੇ ਛਿਲਕੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਛਿਲਕਿਆਂ ਨੂੰ ਸੁੱਟਣ ਦੀ ਵਜਾਏ ਇਨ੍ਹਾਂ ਦਾ ਚੂਰਾ ਬਣਾ ਕੇ ਮਿੱਟੀ ''ਚ ਮਿਲਾ ਦਿਓ। ਇਹ ਕੁਦਰਤੀ ਖਾਦ ਦੇ ਰੂਪ ''ਚ ਕੰਮ ਕਰਦਾ ਹੈ।

 


Related News