ਜਦੋਂ ਤੁਹਾਨੂੰ ਸਤਾਉਣ ਲੱਗੇ ਇਕੱਲਾਪਣ ਤਾਂ ਜ਼ਰੂਰ ਕਰੋ ਇਹ ਕੰਮ

Wednesday, Sep 04, 2024 - 04:04 PM (IST)

ਜਦੋਂ ਤੁਹਾਨੂੰ ਸਤਾਉਣ ਲੱਗੇ ਇਕੱਲਾਪਣ ਤਾਂ ਜ਼ਰੂਰ ਕਰੋ ਇਹ ਕੰਮ

ਜਲੰਧਰ - ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਘਰਾਂ ਵਿਚ ਇਕੱਲੇਪਣ ਨਾਲ ਜੂਝਣਾ ਪਿਆ ਅਤੇ ਕਈਆਂ ਨੂੰ ਜੂਝਣਾ ਪੈ ਵੀ ਰਿਹਾ ਹੈ। ਨਾਰਮਲੀ ਵਰਕਿੰਗ ਗਰਲਜ਼ ਨੂੰ ਇਕੱਲਾਪਣ ਮਹਿਸੂਸ ਨਹੀਂ ਹੁੰਦਾ, ਪਰ ਹੁਣ ਜਦੋਂ ਘਰ ਤੋਂ ਬਾਹਰ ਨਿਕਲਣਾ ਹੀ ਨਹੀਂ ਹੈ ਤਾਂ ਵਧੇਰੇ ਔਰਤਾਂ ਨੂੰ ਇਕੱਲਾਪਣ ਸਤਾਉਣ ਲੱਗਦਾ ਹੈ।

ਜੇਕਰ ਤੁਸੀਂ ਵੀ ਅਜਿਹੀ ਸਥਿਤੀ ’ਚ ਫਸੇ ਹੋ ਤਾਂ ਆਪਣੇ ਇਕੱਲੇਪਣ ਨੂੰ ਤੁਸੀਂ ਕੁਝ ਯਤਨ ਕਰਕੇ  ਦੂਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਵੀ ਇਕੱਲਾਪਣ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਕੀ-ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਤੁਹਾਨੂੰ ਫਾਇਦਾ ਹੋ ਸਕੇ...

ਦੋਸਤਾਂ ਨੂੰ ਫੋਨ ਕਰੋ

ਸੋਸ਼ਲ ਮੀਡੀਆ ’ਚ ਦੂਸਰਿਆਂ ਦੀ ਪੋਸਟ ’ਤੇ ਕੁਮੈਂਟ ਕਰਨਾ ਜਾਂ ਆਪਣੇ ਦਿਲ ਦੀ ਗੱਲ ਕਹਿ ਦੇਣਾ ਇਕ ਵੱਖਰੀ ਗੱਲ ਹੈ। ਅਜਿਹੇ ਵਿਚ ਜਦੋਂ ਵਧੇਰੇ ਇਕੱਲਾਪਣ ਮਹਿਸੂਸ ਹੋਣ ਲੱਗੇ ਤਾਂ ਤੁਸੀਂ ਆਪਣੇ ਖਾਸ ਦੋਸਤਾਂ ਨੂੰ ਫੋਨ ਕਰ ਸਕਦੇ ਹੋ। ਉਨ੍ਹਾਂ ਦੋਸਤਾਂ ਨੂੰ ਜ਼ਰੂਰ ਫੋਨ ਕਰੋਂ, ਜਿਨ੍ਹਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਅਤੇ ਤੁਹਾਡੇ ਮਨ ਨੂੰ ਸੁਕੂਨ ਮਿਲਦਾ ਹੋਵੇ। ਜਿਸ ਨਾਲ ਤੁਸੀਂ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਬਿਨਾਂ ਕਿਸੇ ਪਰੇਸ਼ਾਨੀ ਜਾਂ ਝਿਜਕ ਦੇ ਸ਼ੇਅਰ ਕਰ ਸਕਦੇ ਹੋ। ਕੋਈ ਅਜਿਹਾ ਸ਼ਖਸ, ਜੋ ਨਾ ਸਿਰਫ ਸਪੋਰਟਿਵ ਹੋਵੇ ਸਗੋਂ ਤੁਹਾਨੂੰ ਬਹੁਤ ਹਸਾਉਂਦਾ ਵੀ ਹੋਵੇ। ਯਕੀਨ ਮੰਨੋ ਜਦੋਂ ਤੁਸੀਂ ਪੋਨ ਰੱਖੋਗੇ ਤਾਂ ਖੁਦ ਨੂੰ ਕਾਫੀ ਹਲਕਾ ਮਹਿਸੂਸ ਕਰੋਗੇ।

ਆਪਣੇ ਘਰ ਫੋਨ ਕਰੋ

ਜੇਕਰ ਤੁਸੀਂ ਘਰ ਤੋਂ ਦੂਰ ਰਹਿੰਦੇ ਹੋ ਅਤੇ ਤੁਹਾਨੂੰ ਆਪਣੇ ਘਰ ਦੀ ਯਾਦ ਸਤਾ ਰਹੀ ਹੋਵੇ ਤਾਂ ਤੁਸੀਂ ਆਪਣੇ ਘਰ ਫੋਨ ਜ਼ਰੂਰ ਕਰੋ। ਅਜੌਕੇ ਸਮੇਂ ਵਿਚ ਤੁਸੀਂ ਵੀਡੀਓ ਕਾਲ ਕਰਕੇ ਵੀ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੌਖੇ ਢੰਗ ਨਾਲ ਗੱਲਬਾਤ ਕਰ ਸਕਦੇ ਹੋ। ਸਾਰਿਆਂ ਨੂੰ ਇਕਸਾਰ ਆਪਣੇ ਸਾਹਮਣੇ ਦੇਖ ਕੇ ਤੁਹਾਨੂੰ ਇਹੀ ਲੱਗੇਗਾ ਕਿ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਬੈਠੇ ਹੋ ਅਤੇ ਸਾਰੇ ਤੁਹਾਡੇ ਨਾਲ ਹਨ। ਇਹ ਫੀਲਿੰਗ ਤੁਹਾਨੂੰ ਇਕੱਲੇਪਣ ਨਾਲ ਨਜਿੱਠਣ ’ਚ ਸਭ ਤੋਂ ਜ਼ਿਆਦਾ ਮਦਦ ਕਰੇਗੀ।

ਕਿਤਾਬਾਂ ਪੜ੍ਹੋ ਜਾਂ ਮੂਵੀ ਦੇਖੋ

ਜਦੋਂ ਇਕੱਲਾਪਣ ਤੁਹਾਨੂੰ ਜ਼ਿਆਦਾ ਸਤਾਉਣ ਲੱਗੇ ਅਤੇ ਕਿਸੇ ਨਾਲ ਵੀ ਕੋਈ ਗੱਲ ਨਾ ਹੋ ਰਹੀ ਹੋਵੇ ਤਾਂ ਅਜਿਹੇ ਸਮੇਂ ’ਚ ਤੁਸੀਂ ਕਿਤਾਬਾਂ ਦਾ ਸਹਾਰਾ ਲੈ ਸਕਦੇ ਹੋ। ਤੁਸੀਂ ਆਪਣੀਆਂ ਮਨਪਸੰਦ ਕਿਤਾਬਾਂ ਪੜ੍ਹੋ ਜਾਂ ਫਿਰ ਮੂਵੀਜ਼ ਦੇਖ ਸਕਦੇ ਹੋ। ਇਸ ਨਾਲ ਤੁਹਾਨੂੰ ਮਨ ਬਹਿਲ ਜਾਵੇਗਾ। ਜੇਕਰ ਤੁਹਾਡੇ ਕੋਲ ਬਾਲਕੋਨੀ ਹੈ ਤਾਂ ਤੁਸੀਂ ਉਸ ’ਚ ਬੈਠ ਕੇ ਇਕ ਕੱਪ ਚਾਹ ਪੀਓ, ਪੰਛੀਆਂ ਦਾ ਸ਼ੋਰ ਅਤੇ ਠੰਡੀ ਹਵਾ ਤੁਹਾਡੇ ਮਨ ਨੂੰ ਸਕੂਨ ਦੇਵੇਗੀ। 

ਕੁਝ ਕ੍ਰਿਏਟਿਵ ਕਰੋ
ਆਪਣਾ ਇਕੱਲਾਪਣ ਦੂਰ ਕਰਨ ਲਈ ਤੁਸੀਂ ਕੋਈ ਵੀ ਕ੍ਰਿਏਟਿਵ ਕੰਮ ਕਰ ਸਕਦੇ ਹੋ। ਕ੍ਰਿਏਟਿਵ ਵਿਚ ਭਾਵੇਂ ਤੁਸੀ ਕਲਰਿੰਗ ਬੁੱਕ ’ਚ ਰੰਗ ਭਰਨ ਦਾ ਕੰਮ ਕਰਦੇ ਹੋਵੋ ਤਾਂ ਫੈਬ੍ਰਿਕ ਪੇਂਟਿੰਗ ਕਰਨ ਦਾ। ਤੁਸੀਂ ਚਾਹੋ ਤਾਂ ਅਜਿਹੇ ਸਮੇਂ ਵਿਚ ਪਹੇਲੀਆਂ ਨੂੰ ਸੁਲਝਾਉਣ ਦਾ ਕੰਮ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਕੁਝ ਆਰਟ ਐਂਡ ਕ੍ਰਾਫਟ ਵਰਕ ਵੀ ਕਰ ਸਕਦੇ ਹੋ। ਜੇਕਰ ਤੁਸੀਂ ਕ੍ਰਿਏਟਿਵ ਚੀਜ਼ਾਂ ’ਚ ਖੁਦ ਨੂੰ ਬਿਜ਼ੀ ਕਰ ਲਓਗੇ ਤਾਂ ਤੁਹਾਡਾ ਇਕੱਲਾਪਣ ਤਾਂ ਦੂਰ ਹੋਵੇਗਾ ਹੀ ਅਤੇ ਨਾਲ-ਨਾਲ ਤੁਹਾਡੇ ਦਿਲ ਨੂੰ ਖੁਸ਼ੀ ਵੀ ਮਿਲੇਗੀ। ਇਸ ਤਰ੍ਹਾਂ ਤੁਸੀਂ ਕੁਝ ਨਵੀਆਂ ਚੀਜ਼ਾਂ ਵੀ ਸਿੱਖ ਲਓਗੇ।

ਮੈਡੀਟੇਸ਼ਨ ਕਰੋ
ਅਜਿਹੇ ਸਮੇਂ ਵਿਚ ਤੁਸੀਂ ਆਪਣੇ ਇਕੱਲੇਪਣ ਨੂੰ ਆਪਣੀ ਸ਼ਕਤੀ ਵੀ ਬਣਾ ਸਕਦੇ ਹੋ। ਆਪਣੇ ਸਮੇਂ ਨੂੰ ਮੈਡੀਟੇਸ਼ਨ ਕਰਕੇ ਇਸਤੇਮਾਲ ਕਰੋ, ਕਿਉਂਕਿ ਤੁਸੀਂ ਹਰ ਹਾਲ ’ਚ ਖੁਸ਼ ਰਹਿਣਾ ਸਿੱਖਦੇ ਹੋ ਅਤੇ ਤੁਹਾਡੇ ਚਿਹਰੇ ’ਤੇ ਨੂਰ ਆ ਜਾਂਦਾ ਹੈ।

ਰੱਖੋ ਖੁਦ ’ਤੇ ਯਕੀਨ
ਸਮਾਂ ਕਿਹੋ ਜਿਹਾ ਵੀ ਹੋਵੇ, ਆਖਰ ਤਾਂ ਬਦਲ ਹੀ ਜਾਂਦਾ ਹੈ, ਇਸ ਗੱਲ ’ਤੇ ਯਕੀਨ ਰੱਖੋ। ਇਸ ਸਮੇਂ ਨਵੇਂ ਹੁਨਰ ਸਿੱਖਣ ਦੀ ਕੋਸ਼ਿਸ਼ ਕਰੋ ਅਤੇ ਖੁਦ ਨੂੰ ਹੋਰ ਮਜ਼ਬੂਤ ਬਣਾਓ।


author

Tarsem Singh

Content Editor

Related News