ਢਾਬੇ ਵਰਗੀ ''ਦਾਲ ਤੜਕਾ'' ਹੁਣ ਬਣੇਗੀ ਘਰ ''ਚ! ਉਂਗਲੀਆਂ ਚੱਟਦੇ ਰਹਿ ਜਾਣਗੇ ਸਾਰੇ

Thursday, Jun 04, 2026 - 02:15 PM (IST)

ਢਾਬੇ ਵਰਗੀ ''ਦਾਲ ਤੜਕਾ'' ਹੁਣ ਬਣੇਗੀ ਘਰ ''ਚ! ਉਂਗਲੀਆਂ ਚੱਟਦੇ ਰਹਿ ਜਾਣਗੇ ਸਾਰੇ

ਵੈੱਬ ਡੈਸਕ - ਦਾਲ-ਰੋਟੀ ਜਾਂ ਦਾਲ-ਚਾਵਲ ਇਕ ਅਜਿਹਾ ਖਾਣਾ ਹੈ ਜੋ ਹਰ ਘਰ 'ਚ ਰੋਜ਼ਾਨਾ ਬਣਦਾ ਹੈ। ਪਰ ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਘਰ ਦੀ ਦਾਲ 'ਚ ਉਹ ਹੋਟਲ ਜਾਂ ਢਾਬੇ ਵਾਲਾ ਸੁਆਦ ਨਹੀਂ ਆਉਂਦਾ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ। ਅੱਜ ਅਸੀਂ ਤੁਹਾਨੂੰ ਦਾਲ ਤੜਕਾ ਬਣਾਉਣ ਦਾ ਉਹ ਪਰਫੈਕਟ ਅਤੇ ਅਸਲੀ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾ ਕੇ ਤੁਹਾਡੀ ਦਾਲ ਦਾ ਸੁਆਦ ਕਈ ਗੁਣਾ ਵਧ ਜਾਵੇਗਾ ਅਤੇ ਹਰ ਕੋਈ ਤੁਹਾਡੀ ਤਾਰੀਫ਼ ਕਰੇਗਾ।

ਜ਼ਰੂਰੀ ਸਮੱਗਰੀ :-

ਦਾਲ - 1 ਕੱਪ ਅਰਹਰ ਦਾਲ ਅਤੇ 2 ਚਮਚ ਚਨਾ ਦਾਲ (ਇਸ ਨਾਲ ਗਰੇਵੀ ਵਧੀਆ ਬਣਦੀ ਹੈ)
ਤੜਕੇ ਲਈ - 2 ਬਾਰੀਕ ਕੱਟੇ ਪਿਆਜ਼, 2 ਟਮਾਟਰ, 3-4 ਹਰੀਆਂ ਮਿਰਚਾਂ, 1 ਚਮਚ ਅਦਰਕ-ਲਸਣ ਦਾ ਪੇਸਟ
ਮਸਾਲੇ - ਹਲਦੀ, ਨਮਕ, ਜੀਰਾ, ਹਿੰਗ, ਸੁੱਕੀ ਲਾਲ ਮਿਰਚ, ਕਸ਼ਮੀਰੀ ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਹਰਾ ਧਨੀਆ।
ਖ਼ਾਸ ਚੀਜ਼ - ਦੇਸੀ ਘਿਓ (ਤੜਕੇ ਲਈ)

ਦਾਲ ਤੜਕਾ ਬਣਾਉਣ ਦਾ ਸਹੀ ਤਰੀਕਾ :-

ਦਾਲ ਨੂੰ ਉਬਾਲਣਾ
ਸਭ ਤੋਂ ਪਹਿਲਾਂ ਦਾਲ ਨੂੰ 20-30 ਮਿੰਟ ਲਈ ਪਾਣੀ 'ਚ ਭਿਓਂ ਕੇ ਰੱਖੋ। ਇਸ ਤੋਂ ਬਾਅਦ ਕੂਕਰ 'ਚ ਦਾਲ, ਪਾਣੀ, ਅੱਧਾ ਚਮਚ ਹਲਦੀ, ਨਮਕ ਅਤੇ ਇਕ ਚਮਚ ਤੇਲ (ਜਾਂ ਘਿਓ) ਪਾ ਕੇ 3-4 ਸੀਟੀਆਂ ਲਗਵਾਓ। (ਤੇਲ ਪਾਉਣ ਨਾਲ ਦਾਲ ਕੂਕਰ ਤੋਂ ਬਾਹਰ ਨਹੀਂ ਆਉਂਦੀ)।

ਪਹਿਲਾ ਤੜਕਾ 

- ਇਕ ਕੜਾਹੀ ਵਿੱਚ ਤੇਲ ਜਾਂ ਘਿਓ ਗਰਮ ਕਰੋ। ਇਸ ਵਿੱਚ ਜੀਰਾ ਅਤੇ ਇੱਕ ਚੁਟਕੀ ਹਿੰਗ ਪਾਓ।
- ਹੁਣ ਬਾਰੀਕ ਕੱਟਿਆ ਪਿਆਜ਼ ਅਤੇ ਅਦਰਕ-ਲਸਣ ਦਾ ਪੇਸਟ ਪਾ ਕੇ ਸੁਨਹਿਰੀ ਹੋਣ ਤੱਕ ਭੁੰਨੋ।
- ਇਸ ਤੋਂ ਬਾਅਦ ਟਮਾਟਰ ਅਤੇ ਹਰੀਆਂ ਮਿਰਚਾਂ ਪਾ ਕੇ ਤੜਕੇ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਟਮਾਟਰ ਤੇਲ ਨਾ ਛੱਡ ਦੇਣ।
- ਹੁਣ ਇਸ ਤੜਕੇ ਵਿੱਚ ਉਬਲੀ ਹੋਈ ਦਾਲ ਪਾਓ ਅਤੇ 5 ਮਿੰਟ ਲਈ ਹਲਕੀ ਅੱਗ 'ਤੇ ਉਬਲਣ ਦਿਓ। ਅਖੀਰ ਵਿੱਚ ਹਰਾ ਧਨੀਆ ਪਾਓ।

ਅਸਲੀ ਢਾਬਾ ਸਟਾਈਲ 'ਡਬਲ ਤੜਕਾ' 

ਦਾਲ ਦਾ ਅਸਲੀ ਸੁਆਦ ਇਸ ਦੇ ਆਖਰੀ ਤੜਕੇ 'ਚ ਹੁੰਦਾ ਹੈ। ਇਕ ਛੋਟੇ ਤੜਕਾ ਪੈਨ 'ਚ 2 ਚਮਚ ਦੇਸੀ ਘਿਓ ਗਰਮ ਕਰੋ। ਇਸ 'ਚ ਜੀਰਾ, ਬਾਰੀਕ ਕੱਟਿਆ ਲਸਣ ਅਤੇ 2 ਸੁੱਕੀਆਂ ਲਾਲ ਮਿਰਚਾਂ ਪਾਓ। ਗੈਸ ਬੰਦ ਕਰਨ ਤੋਂ ਬਾਅਦ ਇਸ 'ਚ 1 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਮਿਲਾਓ (ਇਸ ਨਾਲ ਰੰਗ ਬਹੁਤ ਵਧੀਆ ਆਉਂਦਾ ਹੈ) ਅਤੇ ਤੁਰੰਤ ਇਸ ਤੜਕੇ ਨੂੰ ਦਾਲ ਦੇ ਉੱਪਰ ਪਾ ਕੇ 2 ਮਿੰਟ ਲਈ ਢੱਕ ਦਿਓ।
 


author

Sunaina

Content Editor

Related News