Cooking Tips: ਘਰ ਦੀ ਰਸੋਈ ''ਚ ਬਣਾ ਕੇ ਖਾਓ ਸੁਆਦਿਸ਼ਟ ਨੂਡਲਜ਼
Thursday, Feb 13, 2025 - 05:56 PM (IST)
![Cooking Tips: ਘਰ ਦੀ ਰਸੋਈ ''ਚ ਬਣਾ ਕੇ ਖਾਓ ਸੁਆਦਿਸ਼ਟ ਨੂਡਲਜ਼](https://static.jagbani.com/multimedia/2025_2image_17_56_243489760678.jpg)
ਵੈੱਬ ਡੈਸਕ- ਅੱਜ ਦੇ ਸਮੇਂ 'ਚ ਫਾਸਟ ਫੂਡ ਖਾਣਾ ਸਭ ਪਸੰਦ ਕਰਦੇ ਹਨ ਪਰ ਜੇ ਗੱਲ ਕੀਤੀ ਜਾਵੇ ਨੂਡਲਜ਼ ਦੀ ਤਾਂ ਇਸ ਦਾ ਨਾਂ ਸੁਣਦੇ ਹੀ ਸਭ ਦੇ ਮੂੰਹ'ਚੋਂ ਪਾਣੀ ਆ ਜਾਂਦਾ ਹੈ। ਇਹ ਖਾਣ 'ਚ ਬੇਹੱਦ ਸੁਆਦ ਹੁੰਦੇ ਹਨ ਅਤੇ ਬੱਚੇ ਇਸ ਨੂੰ ਬਹੁਤ ਖ਼ੁਸ਼ ਹੋ ਕੇ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਘਰ ਵਿਚ ਨੂਡਲਜ਼ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ ਜੋ ਬਹੁਤ ਆਸਾਨ ਹੈ...
ਸਮੱਗਰੀ:
ਤੇਲ
ਤੇਜਪੱਤਾ-2
ਲਸਣ - 2 ਚਮਚੇ (ਕੱਟਿਆ ਹੋਇਆ)
ਗੰਢੇ - 50 ਗ੍ਰਾਮ (ਕੱਟੇ ਹੋਏ)
ਲਾਲ ਮਿਰਚ - 1 ਚਮਚਾ
ਹਰੇ ਗੰਢੇ - 1 (ਕੱਟਿਆ ਹੋਇਆ)
ਗਾਜਰ - 1 (ਲੰਮੀ ਕੱਟੀ)
ਬੀਨ ਦੇ ਫੁੱਲ- 40 ਗ੍ਰਾਮ
ਗੋਭੀ ਦੇ ਪੱਤੇ- 1 (ਕੱਟੇ ਹੋਏ)
ਮਸ਼ਰੂਮਜ਼- 5 (ਕੱਟਿਆ ਹੋਇਆ)
ਨੂਡਲਜ਼ - 300 ਗ੍ਰਾਮ (ਉਬਾਲੇ)
ਨਿੰਬੂ ਦਾ ਰਸ - 1 ਚਮਚਾ
ਖੰਡ- 20 ਗ੍ਰਾਮ
ਲੂਣ - 1 ਚਮਚਾ
ਸੋਇਆ ਸੋਸ - 1 ਚਮਚਾ
ਮੂੰਗਫਲੀ- 1 ਚਮਚਾ (ਪੀਸੀ)
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ। ਫਿਰ ਇਸ ਵਿਚ ਗੰਢੇ, ਲਸਣ ਅਤੇ ਲਾਲ ਮਿਰਚਾਂ ਨੂੰ ਮਿਲਾਓ ਅਤੇ ਫਰਾਈ ਹੋਣ ਤੱਕ ਪਕਾਓ।ਇਸ ਤੋਂ
ਬਾਅਦ, ਬਾਕੀ ਸਬਜ਼ੀਆਂ ਇਸ ਵਿਚ ਪਾਓ ਅਤੇ ਇਸ ਨੂੰ ਪੱਕਣ ਲਈ ਛੱਡ ਦਿਓ।
ਜਦੋਂ ਸਾਰੀਆਂ ਸਬਜ਼ੀਆਂ ਤਿਆਰ ਹੋ ਜਾਣ ਤਾਂ ਇਸ 'ਚ ਨੂਡਲਜ਼ ਸ਼ਾਮਲ ਕਰੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ 'ਚ ਖੰਡ,ਲੂਣ, ਨਿੰਬੂ ਦਾ ਰਸ
ਅਤੇ ਸੋਇਆ ਸਾਸ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਤੁਹਾਡੇ ਨੂਡਲਸ ਬਣ ਕੇ ਤਿਆਰ ਹਨ। ਇਸ ਨੂੰ ਮੂੰਗਫਲੀ ਨਾਲ ਇਸ ਨੂੰ ਗਾਰਨਿਸ਼ ਕਰੋ। ਹੁਣ
ਇਸ ਨੂੰ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਵਾਓ।