Coiking Tips: ਘਰ ਦੀ ਰਸੋਈ ''ਚ ਬਣਾ ਕੇ ਖਾਓ ਰੈਸਟੋਰੈਂਟ ਵਰਗੀ ਚੀਜ਼ ਚਿੱਲੀ
Saturday, Sep 18, 2021 - 05:21 PM (IST)
ਨਵੀਂ ਦਿੱਲੀ— ਆਮ ਤੌਰ ‘ਤੇ ਸਾਨੂੰ ਸਭ ਨੂੰ ਚਟਪਟੀਆਂ, ਮਸਾਲੇਦਾਰ ਅਤੇ ਗਰਮਾ-ਗਰਮ ਚੀਜ਼ਾਂ ਖਾਣ 'ਚ ਬਹੁਤ ਸੁਆਦ ਲੱਗਦੀਆਂ ਹਨ ਕਿਉਂਕਿ ਇਸ ਮੌਸਮ ਵਿਚ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਪਚ ਜਾਂਦੀਆਂ ਹਨ। ਪਨੀਰ ਦੀ ਸਬਜ਼ੀ ਤਾਂ ਤੁਸੀਂ ਕਾਫ਼ੀ ਵਾਰ ਖਾਧੀ ਹੋਵੇਗੀ। ਚਲੋ ਅੱਜ ਅਸੀਂ ਤੁਹਾਨੂੰ ਚੀਜ਼ ਚਿੱਲੀ ਬਣਾਉਣ ਦੀ ਰੈਸਿਪੀ ਦੱਸਦੇ ਹਾਂ। ਘਰ ਵਿਚ ਕੋਈ ਮਹਿਮਾਨ ਆਉਣ ਵਾਲਾ ਹੈ ਤਾਂ ਉਸ ਨੂੰ ਪਨੀਰ ਦੀ ਸਬਜ਼ੀ ਨਹੀਂ ਸਗੋਂ ਚੀਜ਼ ਚਿੱਲੀ ਬਣਾ ਕੇ ਖਵਾਓ।
ਸਮੱਗਰੀ
ਪਨੀਰ-250 ਗ੍ਰਾਮ (ਕਿਊਬ ਸ਼ੇਪ ਵਿੱਚ ਕੱਟਿਆ ਹੋਇਆ)
ਤੇਲ-2 ਟੇਬਲ ਸਪੂਨ
ਅਰਾਰੋਟ-2 ਟੀ ਸਪੂਨ
ਲਾਲ ਮਿਰਚ-1/4 ਟੀ ਸਪੂਨ
ਕਾਲੀ ਮਿਰਚ-1/4 ਟੀ ਸਪੂਨ
ਲੂਣ-1/2 ਟੀ ਸਪੂਨ
ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਸਾਈਡ ‘ਤੇ ਰੱਖ ਦਿਓ।
ਸੌਸ ਮਸਾਲੇ ਲਈ
ਤੇਲ-1 ਟੇਬਲ ਸਪੂਨ
ਅਦਰਕ-1 ਟੀ ਸਪੂਨ
ਲਸਣ-1/2 ਟੇਬਲ ਸਪੂਨ
ਗੰਢੇ-50 ਗ੍ਰਾਮ,
ਸ਼ਿਮਲਾ ਮਿਰਚਾਂ-150 ਗ੍ਰਾਮ
ਹਰੀਆਂ ਮਿਰਚਾਂ-3 ਲੰਮੀਆਂ ਕੱਟੀਆਂ ਹੋਈਆਂ
ਸੋਇਆ ਸੌਸ-1 ਟੇਬਲ ਸਪੂਨ
ਗ੍ਰੀਨ ਚਿੱਲੀ ਸੌਸ-1 ਟੇਬਲ ਸਪੂਨ
ਰੈੱਡ ਚਿੱਲੀ ਸੌਸ-1 ਟੇਬਲ ਸਪੂਨ
ਚੀਨੀ 1/4 ਟੀ ਸਪੂਨ
ਕਾਲੀ ਮਿਰਚ-1/4 ਟੀ ਸਪੂਨ,
ਲੂਣ-1/2 ਟੀ ਸਪੂਨ
ਲਾਲ ਮਿਰਚ-1/4 ਟੀ ਸਪੂਨ
ਅਰਾਰੋਟ-1 ਟੀ ਸਪੂਨ
ਪਾਣੀ 2 ਟੇਬਲ ਸਪੂਨ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਮੈਰੀਨੇਟ ਲਈ ਰੱਖੀ ਚੀਜ਼ ਚਿੱਲੀ ਦੀ ਸਮੱਗਰੀ ਨੂੰ ਗਰਮ ਤੇਲ ਵਿਚ ਚੰਗੀ ਤਰ੍ਹਾਂ ਫ਼੍ਰਾਈ ਕਰੋ। ਧਿਆਨ ਰਹੇ ਕਿ ਪਨੀਰ ਨੂੰ ਓਦੋਂ ਤਕ ਫਰਾਈ ਕਰੋ ਜਦੋਂ ਤਕ ਉਹ ਗੋਲਡਨ ਨਾ ਹੋ ਜਾਵੇ। ਦੂਜੇ ਪਾਸੇ ਫਰਾਈਪੈਨ ਵਿਚ ਤੇਲ ਗਰਮ ਕਰੋ ਅਤੇ ਲਸਣ-ਅਦਰਕ ਨੂੰ ਚੰਗੀ ਤਰ੍ਹਾਂ ਭੁੰਨ ਲਓ। ਫਿਰ ਨਾਲ ਹੀ ਇਸ ਵਿਚ ਗੰਢੇ, ਸ਼ਿਮਲਾ ਮਿਰਚ, ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਪਕਾਓ। ਇਸ ਦੇ ਨਾਲ ਇਸ ਵਿੱਚ ਸੋਇਆ ਸੌਸ, ਗ੍ਰੀਨ ਚਿੱਲੀ ਸੌਸ, ਰੈੱਡ ਚਿੱਲੀ ਸੌਸ, ਚੀਨੀ, ਕਾਲੀ ਮਿਰਚ, ਲੂਣ ਪਾਓ ਅਤੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਮਿਕਸ ਕਰੋ। ਹੁਣ ਇਸ ਵਿਚ ਫਰਾਈ ਕੀਤਾ ਹੋਇਆ ਪਨੀਰ ਪਾਓ ਅਤੇ ਨਾਲ ਹੀ ਪਾਣੀ ਵਿਚ ਘੋਲ ਕੇ ਅਰਾਰੋਟ ਵੀ ਪਾਓ। ਇਸ ਤਰ੍ਹਾਂ ਸਮੱਗਰੀ ਨੂੰ ਮਿਕਸ ਕਰ ਕੇ ਸੇਕ ਲਗਵਾਓ। ਤੁਹਾਡੇ ਖਾਣ ਲਈ ਚੀਜ਼ ਚਿੱਲੀ ਬਣ ਕੇ ਤਿਆਰ ਹੈ। ਇਸ ਨੂੰ ਰੋਟੀ ਜਾਂ ਨਾਨ ਨਾਲ ਗਰਮਾ-ਗਰਮ ਖਾਣ ਦਾ ਮਜ਼ਾ ਲਓ।