ਬੱਚਿਆਂ ਨੂੰ ਪਸੰਦ ਆਵੇਗੀ ''ਆਲੂ ਜੀਰਾ'' ਦੀ ਸਬਜ਼ੀ, ਜਾਣੋ ਬਣਾਉਣ ਦਾ ਤਰੀਕਾ

Tuesday, Oct 15, 2024 - 04:01 PM (IST)

ਜਲੰਧਰ : ਆਲੂ ਜੀਰਾ ਇਕ ਭਾਰਤੀ ਸਬਜ਼ੀ ਹੈ ਜੋ ਕਿ ਗਰਮ ਪੂੜੀ, ਰੋਟੀ ਜਾਂ ਦਾਲ ਦੇ ਨਾਲ ਖਾਧੀ ਜਾਂਦੀ ਹੈ। ਇਹ ਤੁਹਾਡੇ ਪਰਿਵਾਰ ਨੂੰ ਬਹੁਤ ਹੀ ਪਸੰਦ ਆਵੇਗੀ, ਖ਼ਾਸ ਕਰਕੇ ਬੱਚਿਆਂ ਨੂੰ। ਬੱਚੇ ਆਲੂ ਖਾਣੇ ਬਹੁਤ ਪਸੰਦ ਕਰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਆਲੂ ਜੀਰਾ ਬਣਾਉਣ ਦੀ ਵਿਧੀ..
ਸਮੱਗਰੀ
ਆਲੂ-200 ਗ੍ਰਾਮ 
ਤੇਲ-50 ਮਿ.ਲੀ. 
ਪਿਆਜ਼-250 ਗ੍ਰਾਮ 
ਜੀਰਾ-10 ਗ੍ਰਾਮ 
ਅਦਰਕ-20 ਗ੍ਰਾਮ 
ਲਸਣ-30 ਗ੍ਰਾਮ 
ਹਲਦੀ-10 ਗ੍ਰਾਮ 
ਮਿਰਚ ਪਾਊਡਰ-20 ਗ੍ਰਾਮ ਲਾਲ 
ਗਰਮ ਮਸਾਲਾ-5 ਗ੍ਰਾਮ 
ਨੀਆ ਪਾਊਡਰ-20 ਗ੍ਰਾਮ ਧ
ਧਨੀਆ ਪੱਤੇ-10 ਗ੍ਰਾਮ 
ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਆਲੂ ਉਬਾਲੋ। ਫਿਰ ਠੰਡਾ ਹੋਣ 'ਤੇ ਉਨ੍ਹਾਂ ਨੂੰ ਕੱਟ ਲਓ। ਉਸ ਤੋਂ ਬਾਅਦ  ਪਿਆਜ਼, ਲਸਣ, ਅਦਰਕ, ਧਨੀਆ ਕੱਟ ਲਓ। ਹੁਣ ਕੜਾਹੀ ਨੂੰ ਗੈਸ 'ਤੇ ਰੱਖੋ। ਫਿਰ ਉਸ 'ਚ ਤੇਲ ਪਾਓ ਅਤੇ ਗਰਮ ਕਰਕੇ ਉਸ 'ਚ ਜੀਰਾ ਭੁੰਨੋ। ਪਿਆਜ, ਲਸਣ ਅਤੇ ਅਦਰਕ ਨੂੰ ਭੂਰਾ ਹੋਣ ਤੱਕ ਪਕਾਓ। ਹੁਣ ਉਸ 'ਚ ਆਲੂ ਪਾ ਦਿਓ ਅਤੇ ਚੰਗੀ ਤਰ੍ਹਾਂ ਹਿਲਾਓ।
ਫਿਰ ਆਲੂ ਦੀ ਸਬਜ਼ੀ 'ਚ ਹਲਦੀ, ਗਰਮ ਮਸਾਲਾ, ਧਨੀਆ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾਓ। ਹੁਣ ਇਸ ਨੂੰ ਹਲਕੀ ਗੈਸ 'ਤੇ 2 ਮਿੰਟ ਲਈ ਰੱਖੋ। ਲਓ ਜੀ ਤੁਹਾਡੇ ਖਾਣ ਲਈ ਆਲੂ ਜੀਰਾ ਬਣ ਕੇ ਤਿਆਰ ਹਨ ਇਸ ਨੂੰ ਤੁਸੀਂ ਪਰੌਠੇ, ਪੂਰੀ, ਰੋਟੀ ਨਾਲ ਆਪ ਵੀ ਖਾਓ ਅਤੇ ਆਪਣੇ ਪਰਿਵਾਰ ਨੂੰ ਵੀ ਖਾਣ ਲਈ ਦਿਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


Aarti dhillon

Content Editor

Related News