ਪਨੀਰ ਰੋਲ

02/12/2017 12:25:06 PM

ਜਲੰਧਰ— ਰੋਲ ਤਾਂ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਹੁਣ ਚਾਹੇ ਉਹ ਬਰੈੱਡ ਰੋਲ ਹੋਣ ਜਾਂ ਸਪਰਿੰਗ ਰੋਲ। ਪਰ ਅੱਜ ਅਸੀਂ ਤੁਹਾਨੂੰ ਪਨੀਰ ਰੋਲ ਦੇ ਬਾਰੇ ''ਚ ਦੱਸਣ ਜਾਂ ਰਹੇ ਹਾਂ ਜੋ ਖਾਣ ''ਚ ਬਹੁਤ ਸੁਆਦ ਲੱਗਦਾ ਹੈ ਅਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
-250 ਗ੍ਰਾਮ ਪੀਮਰ ( ਕਦੂ ਕਸ ਕੀਤਾ ਹੋਇਆ)
-4 ਬਰੈੱਡ ਪੀਸ
-1 ਪਿਆਜ਼ ( ਬਾਰੀਕ ਕੱਟਿਆ ਹੋਇਆ)
- ਹਰਾ ਧਨੀਆ ( ਕੱਟਿਆ ਹੋਇਆ)
- ਨਮਕ ਸੁਆਦ ਅਨੁਸਾਰ
- ਲਾਲ ਮਿਰਚ ਸੁਆਦ ਅਨੁਸਾਰ
- ਤੇਲ ਲੋੜ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਬਰੈੱਡ ਪੀਸ ਦੇ ਚਾਰਾਂ ਕਿਨਾਰਿਆਂ ਨੂੰ ਕੱਟ ਲਓ।
2. ਹੁਣ ਇੱਕ ਕਟੋਰੇ ''ਚ ਪਨੀਰ ,ਪਿਆਜ਼, ਨਮਕ, ਲਾਲ ਮਿਰਚ ਅਤੇ ਧਨੀਆ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
3. ਇਸਦੇ ਬਾਅਦ ਬਰੈੱਡ ਨੂੰ ਪਾਣੀ ''ਚ ਥੋੜਾ ਜਿਹਾ ਭਿਓ ਕੇ ਹਲਕੇ ਹੱਥਾਂ ਨਾਲ ਨਿਚੋੜੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਬਰੈੱਡ ਟੁੱਟੇ ਨਹੀਂ।
4. ਇਸਦੇ ਬਾਅਦ ਇਸ ''ਚ ਪਨੀਰ ਦਾ ਪਹਿਲੇ ਤਿਆਰ ਕੀਤਾ ਹੋਇਆ ਮਿਸ਼ਰਨ ਪਾ ਕੇ ਇਸਨੂੰ ਬੰਦ ਕਰਕੇ ਮੰਨ ਚਾਹਾ ਆਕਾਰ ਦੇ ਦਿਓ।
5. ਹੁਣ ਇਸਨੂੰ ਤੇਲ ''ਚ ਪਾ ਕੇ ਫਰਾਈ ਕਰੋ। ਜਦੋਂ ਬੈਰੱਡ ਗੋਲਡਨ ਬਰਾਊਨ ਹੋ ਜਾਵੇ ਤਾਂ ਇਸਨੂੰ ਬਹਾਰ ਕੱਢ ਲਓ।
6 ਤੁਹਾਡਾ ਪਨੀਰ ਰੋਲ ਤਿਆਰ ਹੈ।


Related News