ਨਜ਼ਰ ਉਤਾਰਨ ਤੋਂ ਇਲਾਵਾ ਵੀ ਕਈ ਕੰਮਾਂ ''ਚ ਫਾਈਦੇਮੰਦ ਹੈ ਨਿੰਬੂ ਅਤੇ ਮਿਰਚੀ

12/31/2016 4:08:08 PM

ਜਲੰਧਰਕਿਹਾ ਜਾਂਦਾ ਹੈ ਕਿ ਨਿੰਬੂ ਮਿਰਚੀ ਲਟਕਾਉਣੇ ਨਾਲ ਕਿਸੇ ਦੇ ਬੁਰੀ ਨਜ਼ਰ ਨਹੀਂ ਲੱਗਦੀ ਇਸ ਲਈ ਲੋਕ ਬੁਰੀ ਨਜ਼ਰ ਤੋਂ ਬਚਣ ਦੇ ਲਈ ਘਰਾਂ ਤੇ ਦੁਕਾਨ ਦੇ ਬਹਾਰ ਨਿੰਬੂ ਮਿਰਚੀ ਨੂੰ ਲਟਕਾਉਂਦੇ ਹਨ। ਇਹ ਸਿਰਫ ਬੁਰੀ ਨਜ਼ਰ ਤੋਂ ਹੀ ਨਹੀਂ ਬਚਾਉਂਦਾ ਬਲਕਿ ਸਿਹਤ ਸੰਬੰਧੀ ਜੁੜੇ ਬਹੁਤ ਸਾਰੇ ਲਾਭ ਵੀ ਮਿਲਦੇ ਹਨ। 
1. ਜਦੋਂ ਨਿੰਬੂ  ਤੇ ਮਿਰਚੀ ਨੂੰ ਸੂਈ ਦੁਵਾਰਾ ਪੀਰੋਇਆਂ ਜਾਂਦਾ ਹੈ ਤਾਂ ਨਿੰਬੂ ''ਚ ਇੱਕ ਛੇਕ ਹੋ ਜਾਂਦਾ ਹੈ ਜਿਸ ਕਾਰਨ ਨਿੰਬੂ ਦੀ ਨਿਮੀ ਨਿਮੀ ਜਿਹੀ ਖਸ਼ੂਬੋ ਪੂਰੇ ਵਾਤਾਵਰਣ ''ਚ ਖਿਲਰ ਜਾਂਦੀ ਹੈ। 
2. ਇਸਦੀ ਖਸ਼ਬੋ ਪੂਰੇ ਵਾਤਾਵਰਣ ਨੂੰ ਸ਼ੂੱਧ ਤੇ ਖਸ਼ਬੋਦਾਰ ਬਣਾਉਂਦੀ ਹੈ। ਤੇ ਇਸਦੀ ਖਸ਼ਬੂ ਨਾਲ ਕੀੜੇ -ਮਾਕੋੜੇ ਵੀ ਦੂਰ ਭੱਜ ਜਾਂਦੇ ਹਨ। 
3. ਇਸ ਦੀ ਖਸ਼ਬੂ ਬਸ ਇੱਕ ਹਫਤੇ ਤੱਕ ਰਹਿੰਦੀ ਹੈ। ਕਿਉਕਿ ਇਸਦੇ ਬਆਦ ਨਿੰਬੂ ਸੱਕ ਜਾਂਦਾ ਹੈ, ਇਸ ਨੂੰ ਹਰ ਹਫਤੇ ਬਦਲਿਆ ਜਾਂਦਾ ਹੈ। 
4. ਮਿਰਚ ਦੀ ਵੀ ਤਿਖੀ ਖਸ਼ਬੂ ਹਵਾ ਨੂੰ ਸਾਫ -ਸੁਥਰਾ ਬਨਾਉਣ ''ਚ ਬਹੁਤ ਫਾਇਦੇ ਮੰਦ ਹੈ। ਜਿਸ ਨਾਲ ਹੋਣ ਵਾਲੀਆਂ ਬੀਮਾਰੀਆਂ ਵੀ ਤੁਹਾਡੇ ਤੋਂ ਦੂਰ ਰਹਿੰਦੀਆਂ ਹਨ।  
5. ਵਾਸਤੂਦੋਸ਼ ਨੂੰ ਵੀ ਖਤਮ ਕਰਨੇ ''ਚ ਨਿੰਬੂ ਮਿਰਚ ਬੜੇ ਕੰਮ ਦੇ ਹਨ ਇਸ ਨੂੰ ਘਰ ''ਚ ਲਗਾਉਣ ਨਾਲ ਘਰ ਦੀ ਸਾਰੀ ਨਿਰਾਤਮਕ ਸ਼ਕਤੀਆਂ ਖਤਮ ਹੋ ਜਾਂਦੀਆਂ ਹਨ ਤੇ ਘਰ ਸਕਰਾਤਮਕ ਸ਼ਕਤੀ ਦਾ ਵਾਸ ਹੁੰਦਾ ਹੈ। ਇਹ ਨਿੰਬੂ ਮਿਰਚੀ ਵਾਲਾ ਟੋਟਕਾ ਸਿਰਫ ਸ਼ਨਿਵਾਰ ਨੂੰ ਹੀ ਅਪਣਾਇਆ ਜਾਂਦਾ ਹੈ।


Related News