Parenting Tips : ਮਾਮੂਲੀ ਗੱਲ ''ਦੀ ਕੁੱਟਮਾਰ ਦਾ ਬੱਚੇ ਦੇ ਵਿਕਾਸ ''ਤੇ ਪੈਂਦਾ ਹੈ ਮਾੜਾ ਅਸਰ

Wednesday, Sep 11, 2024 - 04:11 PM (IST)

Parenting Tips : ਮਾਮੂਲੀ ਗੱਲ ''ਦੀ ਕੁੱਟਮਾਰ ਦਾ ਬੱਚੇ ਦੇ ਵਿਕਾਸ ''ਤੇ ਪੈਂਦਾ ਹੈ ਮਾੜਾ ਅਸਰ

ਨਵੀਂ ਦਿੱਲੀ- ਬੱਚੇ ਸ਼ੈਤਾਨ ਹੁੰਦੇ ਹਨ, ਕਈ ਵਾਰ ਉਹ ਅਜਿਹੇ ਕੰਮ ਕਰ ਜਾਂਦੇ ਹਨ ਕਿ ਉਨ੍ਹਾਂ ਨੂੰ ਗੁੱਸਾ ਆਉਣਾ ਸੁਭਾਵਿਕ ਹੈ ਪਰ ਨਿੱਕੀ ਨਿੱਕੀ ਗੱਲ 'ਤੇ ਉਨ੍ਹਾਂ ਨੂੰ ਕੁੱਟਣਾ ਠੀਕ ਨਹੀਂ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀਆਂ ਗ਼ਲਤੀਆਂ ਨੂੰ ਮਾਰਨ ਜਾਂ ਕੁੱਟਣ ਦੀ ਬਜਾਏ ਅਰਾਮ ਨਾਲ ਸਮਝਾਉਣ ਤਾਂ ਜੋ ਉਨ੍ਹਾਂ ਦੇ ਬੱਚੇ ਦੇ ਮਨ 'ਤੇ ਇਸ ਦਾ ਅਸਰ ਨਾ ਪਵੇ। ਕਿਉਂਕਿ ਜੇਕਰ ਤੁਸੀਂ ਬੱਚੇ ਨੂੰ ਵਾਰ-ਵਾਰ ਕੁੱਟਦੇ ਹੋ, ਮਾਮੂਲੀ ਗੱਲ 'ਤੇ ਉਸ ਨੂੰ ਝਿੜਕਦੇ ਹੋ, ਤਾਂ ਇਸ ਨਾਲ ਉਸ ਦੇ ਸੁਭਾਅ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬੱਚਾ ਵਿਗੜ ਸਕਦਾ ਹੈ। ਆਓ ਜਾਣਦੇ ਹਾਂ ਬੱਚਿਆਂ ਨੂੰ ਕੁੱਟਣ ਦੇ ਨਤੀਜੇ...

ਮਾਨਸਿਕ ਤੌਰ 'ਤੇ ਪੈਂਦੈ ਬੁਰਾ ਪ੍ਰਭਾਵ

ਆਪਣੇ ਆਲੇ-ਦੁਆਲੇ ਵਾਪਰਦੀ ਹਰ ਛੋਟੀ-ਮੋਟੀ ਘਟਨਾ ਦਾ ਬੱਚਿਆਂ ਦੇ ਮਨ 'ਤੇ ਅਸਰ ਪੈਂਦਾ ਹੈ। ਅਜਿਹੇ 'ਚ ਜੇਕਰ ਉਨ੍ਹਾਂ ਦੀ ਅਕਸਰ ਕੁੱਟਮਾਰ ਹੁੰਦੀ ਹੈ ਤਾਂ ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਆ ਸਕਦੀ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਇਸ ਨਾਲ ਬੱਚੇ ਅਤੇ ਮਾਤਾ-ਪਿਤਾ ਵਿਚਕਾਰ ਪਾੜਾ ਵੀ ਪੈ ਸਕਦਾ ਹੈ।
 
ਡਰ ਖਤਮ ਹੋ ਜਾਂਦਾ ਹੈ

ਜਦੋਂ ਤੁਸੀਂ ਆਪਣੇ ਬੱਚੇ ਨੂੰ ਵਾਰ-ਵਾਰ ਕੁੱਟਦੇ ਹੋ ਤਾਂ ਉਸ ਦੇ ਮਨ ਦਾ ਡਰ ਹੌਲੀ-ਹੌਲੀ ਦੂਰ ਹੋਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ, ਅਜਿਹਾ ਸਮਾਂ ਆ ਸਕਦਾ ਹੈ ਜਦੋਂ ਤੁਹਾਡਾ ਬੱਚਾ ਤੁਹਾਡੀ ਗੱਲ ਸੁਣਨ ਤੋਂ ਇਨਕਾਰ ਕਰ ਦਿੰਦਾ ਹੈ ਜਾਂ ਤੁਹਾਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ।
 
ਪੜ੍ਹਾਈ 'ਤੇ ਬੁਰਾ ਪ੍ਰਭਾਵ

ਇਸ ਨਾਲ ਕੁੱਟਮਾਰ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ। ਨਾ ਤਾਂ ਬੱਚੇ ਇਕਾਗਰ ਹੋ ਕੇ ਪੜ੍ਹਾਈ ਕਰ ਪਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਠੀਕ ਤਰ੍ਹਾਂ ਨਾਲ ਹੁੰਦਾ ਹੈ। ਇਸ ਲਈ ਮਾਪਿਆਂ ਨੂੰ ਉਨ੍ਹਾਂ ਨੂੰ ਮਾਰਨ ਦੀ ਬਜਾਏ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
 
ਬੱਚੇ ਚਿੜਚਿੜੇ ਹੋ ਜਾਂਦੇ ਹਨ

ਬੱਚੇ ਆਪਣੇ ਮਾਪਿਆਂ ਨੂੰ ਦੇਖ ਕੇ ਵੱਡੇ ਹੁੰਦੇ ਹਨ। ਅਜਿਹੇ 'ਚ ਉਨ੍ਹਾਂ ਦੇ ਮਾਪੇ ਜਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਬੱਚੇ ਵੀ ਉਸ ਤਰ੍ਹਾਂ ਦਾ ਬਣਨ ਦੀ ਕੋਸ਼ਿਸ਼ ਕਰਦੇ ਹਨ। ਕੁੱਟਮਾਰ ਤੋਂ ਬਾਅਦ ਉਨ੍ਹਾਂ ਦਾ ਸੁਭਾਅ ਵੀ ਚਿੜਚਿੜਾ ਹੋ ਜਾਂਦਾ ਹੈ।
 
ਆਤਮ-ਵਿਸ਼ਵਾਸ ਘੱਟ ਜਾਂਦਾ ਹੈ

ਜਦੋਂ ਬੱਚਿਆਂ ਨੂੰ ਕੁੱਟਿਆ ਜਾਂਦਾ ਹੈ, ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਬਹੁਤ ਘੱਟ ਜਾਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਕਿਸੇ ਵੀ ਅਣਜਾਣ ਵਿਅਕਤੀ ਨਾਲ ਗੱਲ ਕਰਨ ਜਾਂ ਸਟੇਜ 'ਤੇ ਪਰਫ਼ਾਰਮ ਕਰਦੇ ਸਮੇਂ ਬਹੁਤ ਡਰ ਲੱਗਦਾ ਹੈ ਜਾਂ ਪਰੇਸ਼ਾਨੀ ਹੁੰਦੀ ਹੈ।


author

Tarsem Singh

Content Editor

Related News