ਪਾਚਨ ਤੰਤਰ ਨੂੰ ਠੀਕ ਰੱਖਣ ਲਈ ਜ਼ਰੂਰ ਪੀਓ ''ਦਾਲ ਦਾ ਪਾਣੀ'', ਭਾਰ ਘਟਾਉਣ ''ਚ ਵੀ ਕਰਦੈ ਮਦਦ

08/08/2021 11:50:42 AM

ਨਵੀਂ ਦਿੱਲੀ : ਦਾਲਾਂ ਕਈ ਤਰ੍ਹਾਂ ਦੇ ਵਿਟਾਮਿਨਜ਼, ਮਿਨਰਲਜ਼ ਅਤੇ ਫਾਈਬਰ ਦਾ ਖ਼ਜ਼ਾਨਾ ਹੁੰਦੀਆਂ ਹਨ। ਭਾਰਤੀ ਖਾਣ-ਪੀਣ ’ਚ ਤਾਂ ਲੰਚ ਤੋਂ ਲੈ ਕੇ ਡਿਨਰ ਤਕ ਦਾਲਾਂ ਨੂੰ ਖ਼ਾਸ ਤੌਰ ’ਤੇ ਸ਼ਾਮਿਲ ਕੀਤਾ ਜਾਂਦਾ ਹੈ। ਅਰਹਰ ਤੋਂ ਲੈ ਕੇ ਮੂੰਗ, ਚਨਾ, ਮਸੂਰ ਦਾਲ ਨਾ ਸਿਰਫ਼ ਸਵਾਦ ਬਲਕਿ ਫਾਇਦਿਆਂ ’ਚ ਵੀ ਅਲੱਗ ਹੁੰਦੀ ਹੈ। ਪਰ ਅੱਜ ਅਸੀਂ ਦਾਲ ਨਹੀਂ ਬਲਕਿ ਇਸਦਾ ਪਾਣੀ ਕਿੰਨਾ ਗੁਣਾਂ-ਭਰਪੂਰ ਹੈ, ਇਸ ਬਾਰੇ ਜਾਣਾਂਗੇ। ਦਾਲ ਦਾ ਪਾਣੀ ਪਾਚਕ-ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਛੋਟੇ ਬੱਚਿਆਂ ਦੇ ਖਾਣ-ਪੀਣ ਦੀ ਸ਼ੁਰੂਆਤ ਹੀ ਦਾਲ ਦੇ ਪਾਣੀ ਤੋਂ ਕੀਤੀ ਜਾਂਦੀ ਹੈ।
ਪਾਚਨ ਤੰਤਰ ਰਹਿੰਦਾ ਹੈ ਠੀਕ
ਫਾਈਬਰ ਨਾਲ ਭਰਪੂਰ ਹੋਣ ਕਾਰਨ ਦਾਲ ਦਾ ਪਾਣੀ ਕਬਜ਼, ਗੈਸ, ਐਸੀਡਿਟੀ ਜਿਹੀਆਂ ਕਈ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਡਾਇਜੇਸ਼ਨ ਸਿਸਟਮ ਖ਼ਰਾਬ ਹੈ, ਕੁਝ ਖਾਂਦੇ ਹੀ ਉਲਟੀ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ’ਚ ਸਿਰਫ਼ ਦਾਲ ਦਾ ਪਾਣੀ ਪੀਣਾ ਫਾਇਦੇਮੰਦ ਰਹੇਗਾ।
ਭਾਰ ਘੱਟ ਕਰਨ ’ਚ ਮਦਦਗਾਰ
ਦਾਲ ਦੇ ਪਾਣੀ ’ਚ ਕੈਲੋਰੀ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ, ਨਾਲ ਹੀ ਇਸ ’ਚ ਪ੍ਰੋਟੀਨ ਵੀ ਚੰਗੀ ਮਾਤਰਾ ’ਚ ਹੁੰਦਾ ਹੈ। ਦੋ ਤੋਂ ਤਿੰਨ ਬਾਊਲ ਦਾਲ ਦਾ ਪਾਣੀ ਪੀਣ ਨਾਲ ਢਿੱਡ ਫੁੱਲ ਹੋ ਜਾਂਦਾ ਹੈ, ਭੁੱਖ ਨਹੀਂ ਲੱਗਦੀ, ਜਿਸ ਨਾਲ ਵਾਰ-ਵਾਰ ਖਾਣ ਤੇ ਓਵਰ-ਡਾਈਟਿੰਗ ਤੋਂ ਬਚਿਆ ਜਾ ਸਕਦਾ ਹੈ।


ਬਲੱਡ ਸ਼ੂਗਰ ਕਰਦਾ ਹੈ ਕੰਟਰੋਲ
ਸ਼ੂਗਰ ਕਾਰਨ ਬਲੱਡ ’ਚ ਗੁਲੂਕੋਜ਼ ਦਾ ਲੈਵਲ ਨਾਰਮਲ ਤੋਂ ਜ਼ਿਆਦਾ ਹੋ ਜਾਂਦਾ ਹੈ ਅਤੇ ਜਿਵੇਂ ਕਿ ਦਾਲ ਦੇ ਪਾਣੀ ’ਚ ਫਾਈਬਰ ਪਾਇਆ ਜਾਂਦਾ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮਦਦਗਾਰ ਹੁੰਦਾ ਹੈ।
ਕੋਲੈਸਟ੍ਰੋਲ ਵੀ ਰੱਖਦਾ ਹੈ ਮੇਨਟੇਨ
ਦਾਲ ਦੇ ਪਾਣੀ ’ਚ ਘੁਲਣਸ਼ੀਲ ਫਾਈਬਰ ਹੋਣ ਕਾਰਨ ਬੈਡ ਕੋਲੈਸਟ੍ਰੋਲ ਜਮ੍ਹਾਂ ਨਹੀਂ ਹੁੰਦਾ। ਜਿਸ ਨਾਲ ਦਿਲ ਦੀ ਬਿਮਾਰੀ ਦੇ ਨਾਲ ਸਟ੍ਰੋਕ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।
ਬਣਾਏ ਰੱਖਦਾ ਹੈ ਐਨਰਜੀ
ਐਨਰਜੀ ਲੋਅ ਲੱਗ ਰਹੀ ਹੈ ਤਾਂ ਗੁਲੂਕੋਜ਼, ਇਲੈਕਟ੍ਰਾਲ ਪੀਣ ਕਾਰਨ ਤੁਸੀਂ ਦਾਲ ਦਾ ਪਾਣੀ ਵੀ ਪੀ ਸਕਦੇ ਹੋ। ਫਾਈਬਰ ਅਤੇ ਕਾਰਬੋਹਾਈਡ੍ਰੇਟਸ ਕਾਰਨ ਇਸਨੂੰ ਪੀਣ ਨਾਲ ਬਾਡੀ ਨੂੰ ਇੰਸਟੈਂਟ ਐਨਰਜੀ ਮਿਲਦੀ ਹੈ। ਇਸ ਤੋਂ ਇਲਾਵਾ ਇਸ ’ਚ ਆਇਰਨ ਵੀ ਮੌਜੂਦ ਹੁੰਦਾ ਹੈ।
ਕਿਵੇਂ ਬਣਾਈਏ ਦਾਲ ਦਾ ਪਾਣੀ
ਸਮੱਗਰੀ
ਅਰਹਰ ਦਾਲ : 2-3 ਚਮਚ
ਹਲਦੀ : 1 ਚੁਟਕੀ
ਪਾਣੀ : 2-3 ਕੱਪ
ਨਮਕ : ਸਵਾਦ-ਅਨੁਸਾਰ


ਵਿਧੀ
- ਦਾਲ ਨੂੰ ਚੰਗੀ ਤਰ੍ਹਾਂ ਧੋ ਲਓ।
- ਕੂਕਰ ’ਚ ਦਾਲ ਦੇ ਨਾਲ ਹਲਦੀ, ਨਮਕ ਤੇ ਪਾਣੀ ਪਾਓ।
- ਤਿੰਨ ਤੋਂ ਚਾਰ ਸੀਟੀਆਂ ਆਉਣ ਤਕ ਪਕਾਓ।
- ਚੰਗੀ ਤਰ੍ਹਾਂ ਪਕ ਜਾਣ ਤੋਂ ਬਾਅਦ ਕੂਕਰ ਖੋਲ੍ਹੋ ਅਤੇ ਬਿਨਾਂ ਦਾਲ ਨੂੰ ਮਿਕਸ ਕੀਤੇ ਉੱਪਰ ਦਾ ਪਾਣੀ ਕੱਢ ਲਓ।
- ਹੇਠਾਂ ਬਚੀ ਦਾਲ ਨੂੰ ਤੁਸੀਂ ਰੋਟੀ ਜਾਂ ਚਾਵਲ ਨਾਲ ਇਸਤੇਮਾਲ ਕਰ ਸਕਦੇ ਹੋ।
- ਦਾਲ ਦੇ ਪਾਣੀ ’ਚ ਘਿਓ ਤੇ ਨਿੰਬੂ ਦਾ ਰਸ ਮਿਲਾ ਕੇ ਪੀਓ।
ਜੇਕਰ ਤੁਸੀਂ ਜਲਦ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਖਾਣ ’ਚ ਸਿਰਫ਼ ਦਾਲ ਦਾ ਪਾਣੀ ਕੁਝ ਦਿਨਾਂ ਤਕ ਪੀਣਾ ਸ਼ੁਰੂ ਕਰੋ, ਕੁਝ ਹੀ ਦਿਨਾਂ ’ਚ ਅਸਰ ਨਜ਼ਰ ਆਉਣ ਲੱਗੇਗਾ। ਇਸਤੋਂ ਇਲਾਵਾ ਜੇਕਰ ਬਿਮਾਰ ਹੋ ਤਾਂ ਸੂਪ ਦੇ ਤੌਰ ’ਤੇ ਵੀ ਇਸਨੂੰ ਪੀਣਾ ਲਾਭਦਾਇਕ ਰਹੇਗਾ।

Aarti dhillon

This news is Content Editor Aarti dhillon