‘ਹੋਲੋਗ੍ਰਾਫਿਕ’ ਭਾਵ ਚਮਕੀਲਾ ਫੈਸ਼ਨ

06/29/2024 4:29:21 PM

ਫੈਸ਼ਨ ਵਰਲਡ ’ਚ ਹੋਲੋਗ੍ਰਾਫਿਕ ਸਾਰਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸੱਤਰ ਦੇ ਦਹਾਕੇ ਦਾ ਇਹ ਫੈਸ਼ਨ ਕੁਝ ਸਾਲਾਂ ਤੋਂ ਕਾਫੀ ਟ੍ਰੈਂਡ ’ਚ ਚੱਲ ਰਿਹਾ ਹੈ, ਇਸ ’ਚ ਰੈਟ੍ਰੋ ਅਤੇ ਨਿਊ ਏਜ ਦੋਵੇਂ ਵਾਈਬਸ ਜੋ ਮਿਲਦੀਆਂ ਹਨ, ਇਸ ਨੂੰ ਚਮਕੀਲਾ ਜਾਂ 3ਡੀ ਫੈਸ਼ਨ ਵੀ ਕਿਹਾ ਜਾਂਦਾ ਹੈ, ਜੋ ਮੁਟਿਆਰਾਂ ਦੇ ਸਟਾਈਲ ਦਾ ਹਿੱਸਾ ਬਣ ਚੁੱਕਾ ਹੈ। ਤੁਸੀਂ ਵੀ ਇਨ੍ਹਾਂ ਨੂੰ ਚੁਣ ਕੇ ਭੀੜ ਤੋਂ ਵੱਖਰੇ ਦਿਖਾਈ ਦੇ ਸਕਦੇ ਹੋ। ਚਲੋ ਜਾਣਦੇ ਹਾਂ, ਇਸ ਨੂੰ ਕੈਰੀ ਕਰਨ ਦੇ ਕੁਝ ਟਿਪਸ....
ਹੋਲੋਗ੍ਰਾਫਿਕ ਮਿੰਨੀ ਡ੍ਰੈੱਸ ਤੇ ਸਕਰਟ
ਤਮੰਨਾ ਭਾਟੀਆ (ਉੱਪਰ) ਨੇ ਇਸ ਮਿੰਨੀ ਡ੍ਰੈੱਸ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।  ਕਾਲਜ ਜਾਣ ਵਾਲੀਆਂ ਮੁਟਿਆਰਾਂ ਆਪਣੇ ਵਾਰਡਰੋਬ ਵਿਚ ਹਿਨਾ ਖਾਨ ਦਾ ਇਹ ਆਊਟਫਿਟ ਐਡ ਕਰ ਸਕਦੀਆਂ ਹਨ। 
ਹਿਨਾ ਖਾਨ (ਹੇਠਾਂ) ਨੇ ਪਲੇਨ ਪਫ ਸਲੀਵ ਵ੍ਹਾਈਟ ਟੌਪ ਨਾਲ ਹੋਲੋਗ੍ਰਾਫਿਕ ਸਕਰਟ ਸਟਾਈਲ ਕੀਤੀ ਸੀ। ਅਜਿਹੀ ਸਕਰਟ ਕਿਸੇ ਵੀ ਕਲਰ ਦੇ ਟੌਪ ਨਾਲ ਸਟਾਈਲ ਕੀਤੀ ਜਾ ਸਕਦੀ ਹੈ। ਹੋਲੋਗ੍ਰਾਫਿਕ ਨੂੰ ਨਿਊਟ੍ਰਲ ਕਲਰਸ ਭਾਵ ਬਲੈਕ, ਵ੍ਹਾਈਟ ਜਾਂ ਬੇਜ ਕਲਰ ਨਾਲ ਮਿਕਸ ਐਂਡ ਮੈਚ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਆਇਆ ਹੋਲੋਗ੍ਰਾਫਿਕ ਫੈਸ਼ਨ
1947 ’ਚ ਸ਼ੁਰੂ  ਹੋਣ ਵਾਲਾ ਹੋਲੋਗ੍ਰਾਮ ਚਮਕੀਲਾ ਸਟਿਕਰ ਸੀ, ਜਿਸ ਦੇ ਚਮਕਣ ਨਾਲ ਉਸ ਦੇ ਉੱਪਰ ਲਿਖਿਆ ਹੋਇਆ ਨਾਂ ਕਈ ਐੈਂਗਲ ਤੋ ਵੱਖ-ਵੱਖ ਤਰੀਕੇ ਨਾਲ  ਦਿਸਣ ਲੱਗਦਾ ਸੀ।
ਇਸ ਤੋਂ ਸਿੱਖਿਆ ਲੈਂਦੇ ਹੋਏ ਹੋਲੋਗ੍ਰਾਮ ਨੂੰ ਕੱਪੜੇ ਅਤੇ ਫੈਸ਼ਨ ’ਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। 1970 ਦੇ ਦੌਰਾਨ ਹੋਲੋਗ੍ਰਾਫਿਕ ਆਊਟਫਿਟਸ ਨੇ ਫੈਸ਼ਨ ਜਗਤ ’ਚ ਆਪਣੀ ਥਾਂ ਬਣਾ ਲਈ ਅਤੇ ਹੌਲੀ-ਹੌਲੀ ਇਹ ਟ੍ਰੈਂਡ ਕਾਫੀ ਪਾਪੂਲਰ ਹੋ ਗਿਆ। ਲੋਕ ਪਾਰਟੀ ’ਚ ਜਾਂ ਫਿਰ ਡਿਸਕੋ ਜਾਣ ਲਈ ਹੋਲੋਗ੍ਰਾਫਿਕ ਆਊਟਫਿਟ ਨੂੰ ਸਟਾਈਲ ਕਰਦੇ ਹਨ।
ਮਲਾਇਕਾ ਦੀ ਹੋਲੋਗ੍ਰਾਫਿਕ ਸ਼ੀਨ ਬਲਿਊ ਜੀਨ
ਮਲਾਇਕਾ ਅਰੋੜਾ ਕਿਸੇ ਵੀ ਫੈਸ਼ਨ ਟ੍ਰੈਂਡ ਨੂੰ ਮਿਸ ਨਹੀਂ ਕਰਦੀ। ਉਸ ਨੇ ਵੀ ਹੋਲੋਗ੍ਰਾਫਿਕ ਨੂੰ ਆਪਣੇ ਸਟਾਈਲ ਨਾਲ ਪੇਸ਼ ਕੀਤਾ ਹੈ। ਇਹ ਹੋਲੋਗ੍ਰਾਫਿਕ ਸ਼ੀਨ ਬਲਿਊ ਜੀਨ ਉਸ ਦੀ ਲੁੱਕ ਨੂੰ ਕੂਲ ਬਣਾਉਣ ਦਾ ਕੰਮ ਕਰ ਰਹੀ ਸੀ। ਮਲਾਇਕਾ ਨੇ ਇਸ ਨਾਲ ਬਲਿਊ ਐਂਡ ਵ੍ਹਾਈਟ ਸਨੀਕਰਸ ਪੇਅਰ ਕੀਤੇ ਸਨ। ਨਾਲ ਹੀ ਨੈਚੁਰਲ ਮੇਕਅਪ ਲੁੱਕ ਇਸ ਆਊਟਫਿਟ ’ਤੇ ਬਿਲਕੁਲ ਪਰਫੈਕਟ ਲੱਗ ਰਿਹਾ ਸੀ।
ਹੋਲੋਗ੍ਰਾਫਿਕ ਟੌਪ ਅਤੇ ਪੈਂਟ
ਤੁਸੀਂ ਨੇਹਾ ਕੱਕੜ ਦੀ ਤਰ੍ਹਾਂ ਹੋਲੋਗ੍ਰਾਫਿਕ ਬੋ-ਟੌਪ ਅਤੇ ਪੈਂਟਸ ਵਰਗ ਕੁਝ ਟ੍ਰੈਂਡੀ ਵੀ ਟ੍ਰਾਈ ਕਰ ਸਕਦੇ ਹੋ। ਇਸ ਨੂੰ ਤੁਸੀਂ ਬੀਚ ਪਾਰਟੀ ਜਾਂ ਲੇਟ ਨਾਈਟ ਪਾਰਟੀ ਲਈ ਚੁਣ ਸਕਦੇ ਹੋ। ਧਿਆਨ ਰੱਖੋ ਕਿ ਇਸ ਤਰ੍ਹਾਂ ਦੇ ਆਉਟਫਿਟ ਨਾਲ ਲਾਈਟ ਅਕਸੈੱਸਰੀਜ਼ ਹੀ ਪੇਅਰ ਕਰੋ। ਸਟਾਈਲ ਦੇ ਨਾਲ-ਨਾਲ ਕੰਫਰਟ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।
ਹੋਲੋਗ੍ਰਾਫਿਕ ਨੇਲ ਪੇਂਟ
ਚਮਕ, ਰੰਗ ਅਤੇ ਸਟਾਈਲਿਸ਼ ਹੋਣ ਕਾਰਨ ਹੋਲੋਗ੍ਰਾਫਿਕ ਨੇਲ ਪੇਂਟ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਨੇਲਸ ਪਾਉਣ ਲਈ ਮਾਰਕੀਟ ’ਚ ਹੋਲੋਗ੍ਰਾਫਿਕ ਸੈਲੋਫਿਨ ਅਤੇ ਫਾਈਲ ਜਿਹੇ ਕਈ ਯੰਤਰ ਵੀ ਮੌਜੂਦ ਹੈ। ਤੁਸੀਂ ਇਸ ਨੂੰ ਕਿਸੇ ਵੀ ਪਾਰਟੀ ਜਾਂ ਥੀਮ ਨਾਲ ਮੈਚ ਕਰ ਸਕਦੇ ਹੋ।
ਅਕਸੈੱਸਰੀਜ਼ ਦੀ ਹੋਲੋਗ੍ਰਾਫਿਕ ਲੁੱਕ
ਜੇਕਰ ਤੁਹਾਨੂੰ ਚਮਕੀਲੇ ਕੱਪੜੇ ਪਸੰਦ ਨਹੀਂ ਹਨ ਤਾਂ ਮੇਟੈਲਿਕ ਲੁੱਕ ਵਾਲਾ ਆਉਟਫਿਟ ਪਹਿਨ ਸਕਦੇ ਹੋ। ਸਿੰਪਲ ਅਤੇ ਸਟਲ ਹੋਣ ਕਾਰਨ ਇਸ ਨੂੰ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਇਸ ਨਾਲ ਹੋਲੋਗ੍ਰਾਫਿਕ ਬੈਗਪੈਕ ਅਤੇ ਸ਼ੂਜ਼ ਨੂੰ ਵੀ ਆਪਣੀ ਲੁੱਕ ਦਾ ਹਿੱਸਾ ਬਣਾ ਸਕਦੇ ਹੋ।
 


Aarti dhillon

Content Editor

Related News