ਪਾਣੀ ਦੀ ਸਮੱਸਿਆ ਸਬੰਧੀ ਏ. ਡੀ. ਸੀ. ਨੂੰ ਮਿਲੇ ਜਨੌੜੀ ਵਾਸੀ

05/30/2018 1:29:23 PM

ਹੁਸ਼ਿਆਰਪੁਰ (ਘੁੰਮਣ)— ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤਹਿਤ ਪੈਂਦੇ ਪਿੰਡ ਜਨੌੜੀ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਦੇ ਹੱਲ ਲਈ ਪਿੰਡ ਵਾਸੀਆਂ ਦਾ ਇਕ ਵਫਦ 'ਆਪ' ਦੇ ਜਨਰਲ ਸਕੱਤਰ ਪੰਜਾਬ ਡਾ. ਰਵਜੋਤ ਦੀ ਅਗਵਾਈ ਹੇਠ ਏ. ਡੀ. ਸੀ. ਅਨੁਪਮ ਕਲੇਰ ਨੂੰ ਉਨ੍ਹਾਂ ਦੇ ਦਫਤਰ 'ਚ ਜਾ ਕੇ ਮਿਲਿਆ ਅਤੇ ਲੋਕਾਂ ਨੇ ਇਸ ਸਮੇਂ ਆਪਣੀ ਸਮੱਸਿਆ ਉਨ੍ਹਾਂ ਨੂੰ ਦੱਸੀ। ਏ. ਡੀ. ਸੀ. ਅਨੁਪਮ ਕਲੇਰ ਵੱਲੋਂ ਜਨੌੜੀ ਦੇ ਲੋਕਾਂ ਦੀ ਸਮੱਸਿਆ ਨੂੰ ਗੌਰ ਨਾਲ ਸੁਣਿਆ ਗਿਆ ਅਤੇ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਵੀ ਦਿੱਤਾ। 
ਇਸ ਸਮੇਂ ਡਾ. ਰਵਜੋਤ ਨੇ ਕਿਹਾ ਕਿ ਪਾਣੀ ਇਨਸਾਨ ਦੀ ਮੁੱਢਲੀ ਜ਼ਰੂਰਤ ਹੈ ਤੇ ਇਸ ਦੀ ਪੂਰਤੀ ਹਰ ਹਾਲ ਵਿਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਨੌੜੀ ਸਮੇਤ ਕੰਢੀ ਏਰੀਏ ਨਾਲ ਸਬੰਧਤ ਕਈ ਹੋਰ ਪਿੰਡ ਵੀ ਹਨ, ਜਿੱਥੇ ਕਿ ਇਹ ਸਮੱਸਿਆ ਬਣੀ ਹੋਈ ਹੈ, ਜਿਸ ਦੇ ਹੱਲ ਲਈ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਫੌਰੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਲੋਕਾਂ ਦੀ ਇਸ ਸਮੱਸਿਆ ਵੱਲ ਜਲਦ ਧਿਆਨ ਦੇ ਕੇ ਇਸ ਦੇ ਹੱਲ ਲਈ ਯਤਨ ਨਾ ਕੀਤਾ ਤਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਵਿਨੋਦ ਠਾਕੁਰ, ਬਿਕਰਮ ਪਾਲ, ਮਿੰਟੂ ਠਾਕੁਰ, ਹਰਦਿਆਲ ਠਾਕੁਰ, ਸ਼ਾਮ ਠਾਕੁਰ, ਸਤੀਸ਼ ਠਾਕੁਰ, ਪਿੰਕੀ ਠਾਕੁਰ, ਸੁਰੇਸ਼ ਕੁਮਾਰੀ, ਆਸ਼ਾ ਰਾਣੀ, ਸ਼ਾਰਦਾ ਕੁਮਾਰੀ, ਨਿਰਮਲ ਦੇਵੀ, ਪੂਜਾ ਰਾਣੀ, ਸੋਮਾ ਦੇਵੀ, ਮੋਨਿਕਾ ਰਾਣੀ, ਅੰਜੂ ਕੁਮਾਰੀ ਤੇ ਸਤੀਸ਼ ਦੇਵੀ ਆਦਿ ਵੀ ਹਾਜ਼ਰ ਸਨ।


Related News